ਬਰਨਾਲਾ, 29 ਅਕਤੂਬਰ ( ਸੋਨੀ ਗੋਇਲ )

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੇਖਕ ਗੋਰਾ ਸੰਧੂ ਦੀ ‘ਮਾਲਵਾ ਸਰਪੰਚ ਡਾਇਰੈਕਟਰੀ’ ਨੂੰ ਰੀਲੀਜ਼ ਕੀਤਾ ਗਿਆ। ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਰੰਗਦਾਰ ਡਾਇਰੈਕਟਰੀ ਵਿਚ ਮਾਲਵੇ ਦੇ ਅੱਠ ਜ਼ਿਲਿ੍ਹਆਂ ਦੇ ਪਿੰਡਾਂ ਦੇ ਸਰਪੰਚਾਂ ਦੇ ਸੰਪਰਕ ਨੰਬਰ, ਸਬੰਧਿਤ ਪੁਲਿਸ ਸਟੇਸ਼ਨ, ਵਿਧਾਨ ਸਭਾ ਹਲਕਾ, ਬਲਾਕ ਆਦਿ ਦੀ ਸਾਰੀ ਜਾਣਕਾਰੀ ਸਰਪੰਚਾਂ ਦੀਆਂ ਤਸਵੀਰਾਂ ਸਮੇਤ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਰ ਵਿਧਾਨ ਸਭਾ ਮੈਂਬਰ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਪੰਜਾਬ ਪੁਲਿਸ ਦੇ ਸੰਪਰਕ ਨੰਬਰ ਵੀ ਸ਼ਾਮਲ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਉਪਰਾਲੇ ਨੂੰ ਇਕ ਸ਼ਲਾਘਾਯੋਗ ਕਦਮ ਦੱਸਦਿਆਂ ਗੋਰਾ ਸੰਧੂ ਖੁਰਦ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਤੇ ਕਿਹਾ ਕਿ ਇਹ ਡਾਇਰੈਕਟਰੀ ਰਾਹੀਂ ਜਿੱਥੇ ਸਰਪੰਚਾਂ ਦਾ ਆਪਸੀ ਤਾਲਮੇਲ ’ਚ ਵਾਧਾ ਹੋਵੇਗਾ, ਉੱਥੇ ਸਮਾਜਿਕ ਮਸਲਿਆ ਦੇ ਨਿਵਾਰਨ ਲਈ ਵੀ ਇਹ ਸਹਾਈ ਸਿੱਧ ਹੋਵੇਗੀ। ‘ਹਾਣੀ’ ਮੈਗਜ਼ੀਨ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਇਸ ਤੋਂ ਪਹਿਲਾਂ ‘ਮਾਲਵਾ ਸਰਪੰਚ ਡਾਇਰੈਕਟਰੀ 2019’ ਤੇ ‘ਮਾਲਵਾ ਕੌਂਸਲਰ ਡਾਇਰੈਕਟਰੀ 2021’ ਵੀ ਬਣਾਈ ਸੀ। ਜੋ ਲੋਕਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਈ ਸੀ। ਇਸ ਮੌਕੇ ਅਭੈ ਇੰਮੀਗ੍ਰੇਸ਼ਨ ਦੇ ਚੇਅਰਮੈਨ ਬਾਬੂ ਅਭੇ ਕੁਮਾਰ ਗਰਗ ਨੇ ਗੋਰਾ ਸੰਧੂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਮਾਲਵੇ ਖਿੱਤੇ ਦੇ ਕਰੀਬ 3500 ਤੋਂ ਵੱਧ ਸਰਪੰਚਾਂ ਦਾ ਮਹੀਨਿਆਂਬੱਧੀ ਡਾਟਾ ਇਕੱਠਾ ਕਰ ਕੇ ਇੱਕ ਮੁਕੰਮਲ ਪਿੰਡਾਂ ਦੀਆਂ ਪੰਚਾਇਤਾਂ ਤੇ ਦਸਤਾਵੇਜ਼ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲੇਖਕ ਨੇ ਦਿਨ-ਰਾਤ ਇੱਕ ਕਰ ਕੇ ਸੁਚੱਜੇ ਢੰਗ ਨਾਲ ਇੱਕ-ਇੱਕ ਸਰਪੰਚ ਨੂੰ ਮਣਕਾਂ ਰੂਪੀ ਇਸ ਡਾਇਰੈਕਟਰੀ ਦੀ ਗਾਨੀ ਨੂੰ ਤਿਆਰ ਕੀਤਾ ਹੈ। ਜਿਸ ਨੂੰ ਪੰਚਾਇਤ ਰਾਜ ਵਿਭਾਗ ਦੇ ਮੰਤਰੀ ਵੱਲੋਂ ਰਿਲੀਜ਼ ਕਰਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਉਨ੍ਹਾਂ ਲੇਖਕ ਗੋਰਾ ਸੰਧੂ ਨੂੰ ਇਸ ਵੱਖਰੇ ਢੰਗ ਨਾਲ ਕੀਤੀ ਮਿਹਨਤ ’ਤੇ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਸਤਵਿੰਦਰ ਸਿੰਘ ਬੀਡੀਪੀਓ, ਬਾਬੂ ਅਭੇ ਕੁਮਾਰ ਗਰਗ, ਕਰਨ ਅਰੋੜਾ ਓਐੱਸਡੀ, ਮਨਜੀਤ ਸਿੰਘ ਨਾਗਰਾ ਓਐੱਸਡੀ, ਜਸਪ੍ਰੀਤ ਸਿੰਘ ਪੀਏ, ਬਲਵਿੰਦਰ ਸਿੰਘ ਧਾਲੀਵਾਲ ਤੇ ਕਰਨੈਲ ਸਿੰਘ ਗਿੱਲ ਆਦਿ ਹਾਜ਼ਰ ਸਨ।

Posted By Gaganjot Goyal

Leave a Reply

Your email address will not be published. Required fields are marked *