ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ

ਸਥਾਨਕ ਰੇਲਵੇ ਸਟੇਸ਼ ਦੇ ਪਾਰਸਲ ਯਾਰਡ ਵਿਖੇ ਨੌਰਥਨ ਰੇਲਵੇ ਮੈਨਸ ਯੂਨੀਅਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਪਹਿਲੇ ਦਿਨ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਮੁਲਾਜ਼ਮ 4 ਰੋਜ਼ਾ ਭੁੱਖ ਹੜਤਾਲ ਤੇ ਸਾਥੀ ਅਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਬੈਠੇ।

ਰੇਲਵੇ ਮੁਲਾਜ਼ਮ ਨੈਸ਼ਨਲ ਪੈਨਸ਼ਨ ਸਕੀਮ ਜੋ ਉਨ੍ਹਾਂ ਨੁੰ 2004 ਤੋਂ ਬਾਅਦ ਦਿੱਤੀ ਜਾ ਰਹੀ, ਹੈ ਦੇ ਵਿਰੁੱਧ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਇਸ ਮੌਕੇ ਸਾਥੀਆਂ ਨੁੰ ਸੰਬੋਧਨ ਕਰਦਿਆਂ ਕਾਮਰੇਡ ਮਨਫੂਲ ਸਿੰਘ ਨੇ ਸਾਰੇ ਰੇਲਵੇ ਦੇ ਨੌਜਵਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਜ਼ੇਕਰ ਬੁਢਾਪੇ ਵਿੱਚ ਕੋਈ ਮੁਸ਼ਕਿਲ ਨਹੀਂ ਚਾਹੁੰਦੇ ਤਾਂ ਜਵਾਨੀ ਵਿੱਚ ਪੈਨਸ਼ਨ ਦੀ ਲੜਾਈ ਜਰੂਰ ਲੜਨੀ ਪਵੇਗੀ।

ਅਗਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਗਈ ਤਾਂ ਤੁਹਾਡਾ ਬੁਢਾਪਾ ਸੌਖਾ ਲੰਘ ਜਾਵੇਗਾ ਨਹੀਂ ਤੇ ਬੁਢਾਪਾ ਵਿੱਚ ਰੋਟੀ ਲਈ ਵੀ ਤਰਸੋਗੇ।

ਉਨ੍ਹਾਂ ਕਿਹਾ ਕਿ ਅੱਜ ਦੀ ਕੀਤੀ ਲੜਾਈ ਕੱਲ ਦਾ ਜੀਵਨ ਨੂੰ ਸੁਖੀ ਬਣਾ ਦੇਵੇ। ਆਪਣੇ ਹੱਕ ਲੈਣ ਲਈ ਆਪਣੀ ਲੜਾਈ ਨੋਰਥਨ ਰੇਲਵੇ ਮੈਨਸ ਯੂਨੀਅਨ ਨਾਲ ਮਿਲ ਕੇ ਲੜਣ ਦਾ ਖੁੱਲਾ ਸਦਾ ਦਿੱਤਾ।

ਇਸ ਮੌਕੇ ਭੁੱਖ ਹੜਤਾਲ ਵਿਚ ਕਾਮਰੇਡ ਮਨਫੂਲ ਸਿੰਘ ਮੰਡਲ ਯੁਵਾ ਪ੍ਰਭਾਰੀ ਫਿਰੋਜ਼ਪੁਰ, ਮੀਤ ਪ੍ਰਧਾਨ ਜਤਿੰਦਰ ਸਿੰਘ, ਸਤਨਾਮ ਸਿੰਘ, ਡੈਲੀਗੇਟ ਪ੍ਰਵੇਸ਼ ਕੁਮਾਰ, ਤਜਿੰਦਰ ਸਿੰਘ ਯੁਵਾ ਸਯੋਜਕ ਗੁਰਜੰਟ ਸਿੰਘ, ਸੀ.ਸੀ.ਐਮ. ਜਰਨੈਲ ਸਿੰਘ ਆਦਿ ਸਾਥੀ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *