ਮਨਿੰਦਰ ਸਿੰਘ, ਬਰਨਾਲਾ
ਜਿਲੇ ਵਿੱਚ ਪਹਿਲੀ ਵਾਰ ਗਾਊ ਦੀ ਪੂਜਾ ਕਰਨ ਵਾਲੇ ਭਗਤਾਂ ਵੱਲੋਂ ਗਾਂ ਸੇਵਾ ਹਸਪਤਾਲ ਖੋਲਿਆ ਜਾ ਰਿਹਾ ਹੈ।
ਇਸ ਮੌਕੇ ਯੁਵਾ ਗਊ ਸੇਵਕ ਵੈਲਫੇਅਰ ਸੋਸਾਇਟੀ ਰਜਿਸਟਰ ਬਰਨਾਲਾ ਦੇ ਸਰਪ੍ਰਸਤ ਰਕੇਸ਼ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਰੋਡ ਸਾਈਡ ਤੇ ਕਈ ਬੇਸਹਾਰਾ ਗਾਵਾਂ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਜਖਮੀ ਹੋ ਕੇ ਕਈ ਵਾਰ ਤਾਂ ਉਥੇ ਹੀ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ।
ਆਪਣਾ ਧਾਰਮਿਕ ਫਰਜ਼ ਸਮਝਦੇ ਹੋਏ ਸੁਸਾਇਟੀ ਰਜਿਸਟਰ ਕਰਵਾਕੇ ਬਰਨਾਲਾ ਦੇ ਗਰਚਾ ਰੋਡ ਵਿਖੇ ਗਾਂ ਸੇਵਾ ਹਸਪਤਾਲ ਖੋਲਿਆ ਜਾ ਰਿਹਾ ਹੈ।
ਰਕੇਸ਼ ਬਾਂਸਲ ਨੇ ਕਿਹਾ ਕਿ ਸਾਡੇ ਗ੍ਰੰਥਾਂ ਵਿੱਚ ਵੀ ਗਊ ਮਾਤਾ ਦੀ ਪਰੇਸ਼ਾਨੀ ਅਤੇ ਭੁਕੰਪ ਦਾ ਤਾਲਮੇਲ ਦੱਸਿਆ ਗਿਆ ਹੈ।
ਉਹਨਾਂ ਨੇ ਕਿਹਾ ਕਿ ਜਦ ਵੀ ਧਰਤੀ ਤੇ ਗਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਧਰਤੀ ਇਹ ਭਾਰ ਨਾ ਸਹਿੰਦੇ ਹੋਏ ਕੰਭ ਜਾਂਦੀ ਹੈ।
ਇਹ ਸਭ ਗੱਲਾਂ ਸਾਡੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਹਨ ਅਤੇ ਅੱਜ ਕਿਤੇ ਨਾ ਕਿਤੇ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਉਹਨਾਂ ਨੇ ਦੱਸਿਆ ਕਿ ਬਰਨਾਲਾ ਵਿਖੇ ਖੋਲੇ ਜਾ ਰਹੇ ਹਸਪਤਾਲ ਵਿੱਚ ਐਕਸਰੇ, ਸਕੈਨ, ਅਪਰੇਸ਼ਨ ਥਾਈਟਰ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ ਗਾਂ ਨੂੰ ਮੌਕੇ ਤੋਂ ਚੱਕ ਕੇ ਹਸਪਤਾਲ ਤੱਕ ਲੈਕੇ ਜਾਣ ਲਈ ਪਸ਼ੂ ਐਬੂਲੈਂਸ ਸਰਵਿਸ ਵੀ ਮੁਹਈਆ ਕਰਵਾਈ ਜਾਵੇਗੀ।
ਦੱਸਿਆ ਕਿ ਤਕਰੀਬਨ 15 ਕਿਲੋਮੀਟਰ ਦੇ ਏਰੀਏ ਤੱਕ ਉਹਨਾਂ ਦੀ 20 ਮੈਂਬਰੀ ਟੀਮ ਮਿਲ ਕੇ ਇਹ ਕੰਮ ਕਰੇਗੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਮੋਕਸ਼ ਗਰਗ ਨੇ ਦੱਸਿਆ ਕਿ 22 ਜਨਵਰੀ ਤੋਂ 28 ਜਨਵਰੀ ਨੂੰ ਬਰਨਾਲਾ ਦੇ ਗੀਤਾ ਭਵਨ ਵਿਖੇ ਭਗਵਤ ਕਥਾ ਕਰਵਾਈ ਜਾਵੇਗੀ।
ਸ਼ਿਵ ਪੰਡਿਤ ਦੇ ਪੁੱਤਰ ਰਕੇਸ਼ ਪੰਡਿਤ ਵੱਲੋਂ ਇਹ ਭਾਗਵਤ ਕਥਾ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਭਾਗਵਤ ਕਥਾ ਚ ਹਰ ਇੱਕ ਲਈ ਨਸ਼ਲਕ ਪੂਜਾ ਦਾ ਪ੍ਰਬੰਧ ਕੀਤਾ ਗਿਆ ਹੈ।
ਅਤੇ 25 ਜਨਵਰੀ ਨੂੰ ਬਰਨਾਲਾ ਦੇ ਚਰਚਾ ਰੋਡ ਤੇ ਗਾਂ ਹਸਪਤਾਲ ਲਈ ਭੂਮੀ ਪੂਜਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਉਹਨਾਂ ਨੇ ਲੋਕਾਂ ਨੂੰ ਵੱਧ ਚੜ ਕੇ ਇਸ ਮੌਕੇ ਪਹੁੰਚਣ ਲਈ ਅਪੀਲ ਕੀਤੀ।
ਇਸ ਮੌਕੇ ਉਹਨਾਂ ਨਾਲ ਸੌਰਵ ਗਰਗ, ਰਕੇਸ਼, ਜਸ਼, ਗੋਪਾਲ, ਪ੍ਰਦੀਪ, ਆਕਾਸ਼, ਗੌਤਮ, ਨਮਨ, ਭਗਵੰਤ ਅਜੇ ਆਦਿ ਹਾਜਰ ਸਨ।
Posted By SonyGoyal






