ਬਰਨਾਲਾ, 20 ਮਈ (ਮਨਿੰਦਰ ਸਿੰਘ)
29 ਯੂਨਿਟ ਖ਼ੂਨ ਇਕੱਤਰ, ਨੌਜਵਾਨਾਂ ਨੂੰ ਖ਼ੂਨਦਾਨ ਦੀ ਅਪੀਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ (ਰਜਿ) ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਇੱਕ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ।
ਕੈਂਪ ਵਿੱਚ 29 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਡਾ. ਗੁਰਵਿੰਦਰ ਕੌਰ ਨੇ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਕੀਤਾ।
ਉਨ੍ਹਾਂ ਨਾਲ ਸਪੈਸ਼ਲ ਤੌਰ ‘ਤੇ ਅਵਤਾਰ ਸਿੰਘ ਤਾਰੀ, ਧਿਆਨ ਸਿੰਘ ਜੋਗਾ ਆਦਿ ਹਾਜ਼ਰ ਰਹੇ।
ਹਰ ਮਹੀਨੇ ਦੀ 5 ਅਤੇ 20 ਤਾਰੀਖ ਨੂੰ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਖ਼ੂਨਦਾਨੀ ਭਾਈਚਾਰੇ ਦੀ ਭਰਪੂਰ ਭਾਗੀਦਾਰੀ ਰਹਿੰਦੀ ਹੈ।
ਕੈਂਪ ਦੌਰਾਨ ਸਿਵਲ ਹਸਪਤਾਲ ਦੀ ਟੀਮ ਵਿੱਚੋਂ ਕੰਵਲਦੀਪ, ਮਨਦੀਪ ਕੌਰ, ਹਰਿੰਦਰ ਸਿੰਘ ਅਤੇ ਭੁਪਿੰਦਰ ਕੁਮਾਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਵਿਸ਼ੇਸ਼ ਉਲੇਖਣੀਯ ਗੱਲ ਇਹ ਰਹੀ ਕਿ ਮਨਜੀਤ ਸਿੰਘ ਨੇ ਅੱਜ 18ਵੀਂ ਵਾਰ ਖ਼ੂਨਦਾਨ ਕਰਕੇ ਨਜੀਰ ਕਾਇਮ ਕੀਤੀ।
ਸਭਾ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਥੈਲਸੀਮੀਆ ਪੀੜਤ ਬੱਚਿਆਂ, ਕੈਂਸਰ ਮਰੀਜ਼ਾਂ, ਐਕਸੀਡੈਂਟ ਪੀੜਤਾਂ ਅਤੇ ਗਰਭਵਤੀ ਔਰਤਾਂ ਲਈ ਖ਼ੂਨਦਾਨ ਕਰਨ ਵਿੱਚ ਭਾਗ ਲੈਣ।
ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਵੱਲੋਂ ਦਿੱਤੀ ਗਈ, ਜਿਨ੍ਹਾਂ ਨੇ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ।
Posted By SonyGoyal






