ਬਠਿੰਡਾ, ਦਿਹਾਤੀ 21ਮਈ (ਜਸਵੀਰ ਸਿੰਘ)
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿਚ ਡੇਂਗੂ ਮਲੇਰੀਆ ਤੇ ਚਿਕਨਗਨੀਆ ਸਬੰਧੀ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਇਸ ਸਬੰਧੀ ਅੱਜ ਬਲਾਕ ਗੋਨਿਆਣਾ ਦੇ ਅਧੀਨ ਆਉਂਦੇ ਸਬ ਸੈਂਟਰ ਕਟਾਰ ਸਿੰਘ ਵਾਲਾ.ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਐਸ.ਐੱਮ.ਓ ਧੀਰਾ ਗੁਪਤਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ!
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਉਣ ਵਾਲੀਆਂ ਬਰਸਾਤਾਂ ਸਮੇਂ ਲੋਕਾਂ ਨੂੰ ਮੱਛਰਾ ਤੋਂ ਹੋਣ ਵਾਲੇ ਬੁਖਾਰ ਤੋਂ ਬਚਾਉਂਣ ਲਈ ਸੰਘਰਸ਼ਸ਼ੀਲ ਉਪਰਾਲੇ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਵਿੱਚ ਜਾ ਕੇ ਲਾਰਵੇ ਦੀ ਜਾਂਚ ਕੀਤੀ ਗਈ।
ਅਧਿਕਾਰੀਆਂ ਨੇ ਲੋਕਾਂ ਨੂੰ ਦੱਸਿਆ ਕਿ ਗਰਮੀਆਂ ਦੇ ਮੌਸਮ ਵਿਚ ਘਰਾਂ ਵਿੱਚ ਵਰਤੇ ਜਾਂਦੇ ਕੂਲਰਾਂ ਤੇ ਫਰਿੱਜਾਂ, ਪਾਣੀ ਵਾਲੀਆਂ ਟੈਂਕੀਆਂ, ਗਮਲਿਆਂ, ਫਜ਼ੂਲ ਪਏ ਬਰਤਨਾਂ, ਫਾਲਤੂ ਪਏ ਟਾਇਰਾਂ ਤੇ ਗਲੀਆ ਨਾਲੀਆਂ ਦੀ ਸਾਫ਼ ਸਫ਼ਾਈ ਕਰਕੇ ਆਉ ਡੇਂਗੂ ਮੁਕਤ ਪੰਜਾਬ ਬਣਾ ਸਕੀਏ ।
ਉਹਨਾਂ ਦੱਸਿਆ ਕਿ ਟੋਇਆਂ ਵਿੱਚ ਖੜਾ ਫਾਲਤੂ ਪਾਣੀ ਹੀ ਡੇਂਗੂ ਦਾ ਸਭਤੋਂ ਵੱਡਾ ਕਾਰਨ ਬਣਦਾ ਹੈ।
Posted By SonyGoyal






