ਬਰਨਾਲਾ, 3 ਅਕਤੂਬਰ ( ਸੋਨੀ ਗੋਇਲ )
ਆਂਗਣਵਾੜੀ ਵਰਕਰ ਵੀ ਘਰ ਘਰ ਲੈ ਕੇ ਜਾਣਗੀਆਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ
ਪਰਾਲੀ ਪ੍ਰਬੰਧਾਂ ਸਬੰਧੀ ਇਨ੍ਹਾਂ 25 ਪਿੰਡਾਂ ਦੇ ਲੰਬੜਦਾਰਾਂ ਨਾਲ ਕੀਤੀ ਗਈ ਬੈਠਕ
ਜ਼ਿਲ੍ਹਾ ਬਰਨਾਲਾ ਦੇ 25 ਹਾਟ ਸਪਾਟ ਪਿੰਡਾਂ ਉੱਤੇ ਪਰਾਲੀ ਪ੍ਰਬੰਧਨ ਸਬੰਧੀ ਵਿਸ਼ੇਸ਼ ਨਜ਼ਰਸਾਨੀ ਕੀਤੀ ਜਾ ਰਹੀ ਹੈ । ਇਹ 25 ਪਿੰਡ ਉਹ ਨੇ ਜਿਨ੍ਹਾਂ ‘ਚ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਜ਼ਿਆਦਾ ਘਟਨਾਵਾਂ ਵਾਪਰੀਆਂ ਸਨ। ਇਸ ਸਬੰਧੀ ਇਨ੍ਹਾਂ ਪਿੰਡਾਂ ਦੇ ਲੰਬੜਦਾਰਾਂ, ਨੋਡਲ ਅਫਸਰਾਂ, ਕਲੱਸਟਰ ਅਫਸਰਾਂ ਅਤੇ ਹੋਰ ਲੋਕਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਦੀਆਂ ਹਦਾਇਤਾਂ ਅਨੁਸਾਰ ਇਹ ਲਾਜ਼ਮੀ ਹੈ ਕਿ ਹਰ ਇੱਕ ਕਿਸਾਨ ਤੱਕ ਪਿੰਡਾਂ ‘ਚ ਉਪਲਬਧ ਖੇਤੀ ਸੰਦਾਂ ਦੀ ਲਿਸਟਾਂ ਮੁਹਈਆ ਕਰਵਾਇਆ ਜਾਣ। ਇਸ ਕੰਮ ਲਈ ਪਿੰਡਾਂ ਦੀਆਂ ਜਨਤਕ ਥਾਵਾਂ ਉੱਤੇ ਇਹ ਲਿਸਟਾਂ ਚਸਪਾ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਧਨੌਲਾ (ਡੀ), ਸਹਿਣਾ, ਮੌੜ ਨਾਭਾ, ਕਾਲੇਕੇ, ਪੱਖੋ ਕਲਾਂ, ਧੌਲਾ, ਕੋਟਦੁੱਨਾ, ਠੀਕਰੀਵਾਲ, ਬਰਨਾਲਾ (ਡੀ), ਸੰਘੇੜਾ, ਸੇਖਾ, ਟੱਲੇਵਾਲ, ਬਡਬਰ, ਰੂੜੇਕੇ ਕਲਾਂ, ਛੀਨੀਵਾਲ ਕਲਾਂ, ਕੱਟੂ, ਹੰਡਿਆਇਆ (ਡੀ), ਖੁੱਡੀ ਕਲਾਂ, ਉੱਗੋਕੇ, ਜੋਧਪੁਰ, ਠੁੱਲੀਵਾਲ, ਉੱਪਲੀ, ਭੋਤਨਾ, ਪੱਤੀ ਬੀਰ ਅਤੇ ਢਿਲਵਾਂ (ਐੱਨ)ਪਿੰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਹਰ ਘਰ ਤੱਕ ਲੈਕੇ ਜਾਣ ਲਈ ਆਂਗਣਵਾੜੀ ਵਰਕਰਾਂ ਨੂੰ ਫਾਰਮ ਵੰਡੇ ਗਏ ਹਨ ਜੋ ਕਿ ਉਹ ਪਿੰਡਾਂ ਵਾਸੀਆਂ ਕੋਲੋਂ ਭਰਵਾਉਣਗੇ। ਇਨ੍ਹਾਂ ਫਾਰਮਾਂ ਰਾਹੀਂ ਲੋਕਾਂ ਨੂੰ ਅਹਿਦ ਦਵਾਇਆ ਜਾਵੇਗਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸਾਂਝੇ ਹੰਭਲੇ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਸਫ਼ਲ ਬਣਾਉਣ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪਰਾਲੀ ਦਾ ਸੁਚੱਜਾ ਨਿਬੇੜਾ ਕਰਨ ਵਾਲੇ ਕਿਸਾਨਾਂ ਲਈ 7 ਲੱਖ ਦਾ ਲੱਕੀ ਡਰਾਅ ਕੱਢਿਆ ਜਾਵੇਗਾ ਤੇ ਹਰ ਹਫ਼ਤੇ 25 ਕਿਸਾਨਾਂ ਨੂੰ 1 ਲੱਖ ਦੇ ਇਨਾਮ ਦਿੱਤੇ ਜਾਣਗੇ। ਇਸ ਵਾਸਤੇ ਰਜਿਸਟ੍ਰੇਸ਼ਨ ਲਿੰਕ 7973975463 ‘ਤੇ ਵਟਸਐਪ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਓਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਸਬੰਧੀ ਕੰਟਰੋਲ ਰੂਮ ਨੰਬਰ 01679-233031 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਓਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਜ਼ਿਲ੍ਹਾ ਬਰਨਾਲਾ ‘ਚ ਕੰਬਾਇਨਾਂ ਨਾਲ ਝੋਨੇ ਦੀ ਵਾਢੀ ਨਾ ਕੀਤੀ ਜਾਵੇ ਤੇ ਕੰਬਾਈਨ ਬਿਨਾਂ ਸੁਪਰ ਐੱਸ ਐਮ ਐੱਸ ਤੋਂ ਨਾ ਚਲਾਈ ਜਾਵੇ।
Posted By Gaganjot Goyal







Vivabong88 is my latest discovery! The site’s easy to navigate, and I had a blast. Lots of great stuff. If you’re looking for a good time don’t miss it. vivabong88
I’m really enjoying 66b1. Their website is great, and I found the games selection pretty good, and the bonuses are a nice little perk. Had a decent time overall! See what they offer: 66b1
Alright folks, listen up! Been kickin’ around on xsmb68 lately and gotta say, the platform is pretty slick. Easy to navigate, decent selection of games. I’d recommend giving xsmb68 a shot if you’re looking for a new spot to play.