ਬਰਨਾਲਾ, 30 ਅਕਤੂਬਰ ( ਸੋਨੀ ਗੋਇਲ )

ਡਿਪਟੀ ਕਮਿਸ਼ਨਰ ਬਰਨਾਲਾ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀ.ਬੀ ਮੁਕਤ ਬਰਨਾਲਾ ਮੁਹਿੰਮ ਅਧੀਨ 50 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਟ੍ਰਾਈਡੈਂਟ ਗਰੁੱਪ ਅਤੇ ਆਈ.ਓ.ਐਲ ਫਾਰਮਾਸੁਟਿਕਲ ਲਿਮਟਿਡ ਦੇ ਸਹਿਯੋਗ ਨਾਲ ਟੀ. ਬੀ. ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਓਨ੍ਹਾਂ ਦੱਸਿਆ ਕਿ ਇਹ ਕਿੱਟ ਹਰ ਮਹੀਨੇ ਟੀ. ਬੀ. ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਓਨ੍ਹਾਂ ਨੂੰ ਪੌਸ਼ਟਿਕ ਭੋਜਨ ਦੀ ਕਿੱਲਤ ਨਾ ਆਵੇ ਅਤੇ ਉਹ ਛੇਤੀ ਸਿਹਤਯਾਬ ਹੋ ਸਕਣ। ਓਨ੍ਹਾਂ ਕਿਹਾ ਕਿ ਨਿਕਸ਼ੈ ਮਿੱਤਰ ਯੋਜਨਾ ਤਹਿਤ ਇਨ੍ਹਾਂ ਕਿੱਟਾਂ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ। ਜੇਕਰ ਕੋਈ ਜ਼ਿਲ੍ਹਾ ਵਾਸੀ ਕਿੱਟਾਂ ਲਈ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਸਿਵਲ ਹਸਪਤਾਲ ਬਰਨਾਲਾ ਵਿੱਚ ਟੀ ਬੀ ਕੰਟਰੋਲ ਅਫ਼ਸਰ ਡਾ. ਮੋਨਿਕਾ ਬਾਂਸਲ ਨਾਲ ਸੰਪਰਕ ਕਰ ਸਕਦਾ ਹੈ।

Posted By Gaganjot Goyal

3 thought on “ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਪੋਸ਼ਣ ਕਿੱਟਾਂ ਵੰਡੀਆਂ 50 ਟੀ. ਬੀ. ਮਰੀਜ਼ਾਂ ਨੂੰ ਦਿੱਤੀਆਂ ਗਈਆਂ ਪੋਸ਼ਣ ਕਿੱਟਾਂ”
  1. Yo, peep 78f. It’s got a clean vibe, feels legit. Quick loading times, which is essential. Definitely worth a look if you’re tryna find a new place to play. I will check this out later!

Leave a Reply

Your email address will not be published. Required fields are marked *