ਬਰਨਾਲਾ, 31 ਅਕਤੂਬਰ ( ਮਨਿੰਦਰ ਸਿੰਘ )

ਦੂਜੇ ਡਰਾਅ ਵਿੱਚ ਪਹਿਲਾਂ ਇਨਾਮ ਰਣਵੀਰ ਸਿੰਘ ਨਾਈਵਾਲਾ, ਦੂਜਾ ਇਨਾਮ ਤਰਸੇਮ ਸਿੰਘ ਸੁਰਜੀਤਪੁਰਾ ਕੋਠੇ ਤੇ ਤੀਸਰਾ ਇਨਾਮ ਕੁਲਦੀਪ ਸਿੰਘ ਉੱਗੋਕੇ ਨੂੰ ਨਿਕਲਿਆ

ਕਿਸਾਨਾਂ ਨੇ ਲੱਕੀ ਡਰਾਅ (ਪਰਾਲੀ) ਲਈ ਡਿਪਟੀ ਕਮਿਸ਼ਨਰ ਦੇ ਸ਼ਲਾਘਾ ਯੋਗ ਕਦਮ ਲਈ ਕੀਤਾ ਧੰਨਵਾਦ ਪਰਾਲੀ ਪ੍ਰਬੰਧਨ 2025 ਲਈ ਸਾਰੇ ਪਾਸੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਪੱਬਾਂ ਭਾਰ ਹੋ ਕੇ ਪਰਾਲੀ ਦਾ ਕਿਵੇਂ ਨਿਪਟਾਰਾ ਕੀਤਾ ਜਾਵੇ, ਇਸਦਾ ਕੀ ਉਪਰਾਲਾ ਕੀਤਾ ਜਾਵੇ, ਲਈ ਨਵੀਆਂ ਨਵੀਆਂ ਯੋਜਨਾਵਾਂ ਬਣਾ ਕੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੱਕੀ ਡਰਾਅ (ਪਰਾਲੀ) ਚਲਾਇਆ ਗਿਆ ਜਿਸ ਤਹਿਤ 7 ਲੱਖ ਰੁਪਏ ਉਹਨਾਂ ਕਿਸਾਨਾਂ ਲਈ ਰੱਖੇ ਗਏ ਹਨ, ਜੋ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਇਸਦੀ ਸੰਭਾਲ ਕਰਦੇ ਹਨ। ਇਸ ਡਰਾਅ ਤਹਿਤ ਹਰ ਹਫ਼ਤੇ 1 ਲੱਖ ਰੁਪਏ 25 ਕਿਸਾਨਾਂ ਵਿੱਚ ਵੰਡੇ ਜਾ ਰਹੇ ਹਨ। ਇਸ ਦਾ ਪਹਿਲਾ ਡਰਾਅ 21 ਅਕਤੂਬਰ 2025 ਨੂੰ ਕੱਢਿਆ ਗਿਆ ਸੀ। ਇਸ ਦਾ ਦੂਜਾ ਡਰਾਅ ਇਸ ਹਫ਼ਤੇ ਕੱਢਿਆ ਗਿਆ ਹੈ ਜਿਸ ਵਿੱਚ ਪਹਿਲਾਂ ਇਨਾਮ ਰਣਵੀਰ ਸਿੰਘ ਨਾਈਵਾਲਾ ਨੂੰ 20000 ਰੁਪਏ, ਦੂਜਾ ਇਨਾਮ ਤਰਸੇਮ ਸਿੰਘ ਸੁਰਜੀਤਪੁਰਾ ਕੋਠੇ ਬਰਨਾਲਾ ਨੂੰ 15000 ਰੁਪਏ ਤੇ ਤੀਸਰਾ ਇਨਾਮ ਕੁਲਦੀਪ ਸਿੰਘ ਉੱਗੋਕੇ ਨੂੰ 10000 ਰੁਪਏ ਤੇ ਬਾਕੀ 22 ਕਿਸਾਨਾਂ ਨੂੰ 2500—2500 ਰੁਪਏ ਇਨਾਮ ਨਿਕਲਿਆ ਸੀੇ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜੇਤੂ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੀ ਸੰਭਾਲ ਕਰਕੇ ਵਾਤਾਵਰਣ ਰਖਵਾਲੇ ਬਣੇ ਹੋ, ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਦੂਤ ਬਣਕੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰ ਰਹੇ ਹੋ। ਕਿਸਾਨ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤੇ 25 ਏਕੜ ਵਿੱਚ ਸੁਪਰਸੀਡਰ ਨਾਲ ਬਿਜਾਈ ਕਰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਸਮੱਸਿਆ ਨਹੀਂ ਆਈ। ਕਿਸਾਨ ਤਰਸੇਮ ਸਿੰਘ ਵਾਸੀ ਸੁਰਜੀਤਪੁਰਾ ਕੋਠੇ ਲਗਭਗ 8 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਆਲੂਆਂ ਦੀ ਬਿਜਾਈ ਕਰ ਰਿਹਾ ਹੈ। ਕਿਸਾਨ ਕੁਲਦੀਪ ਸਿੰਘ ਲਗਭਗ 4 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਆਲੂਆਂ ਦੀ ਬਿਜਾਈ ਕਰਦੇ ਹਨ। ਗੁਰਜੰਟ ਸਿੰਘ ਵਾਸੀ ਗੰਗਹੋਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੇ ਪਰਾਲੀ ਦੀਆਂ ਗੰਢਾਂ ਬਣਵਾਈਆਂ ਹਨ ਤੇ ਉਸ ਦੀਆਂ ਪਰਾਲੀ ਦੀਆਂ ਗੰਢਾਂ ਨਾਲ ਦੀ ਨਾਲ ਹੀ ਚੁੱਕੀਆਂ ਗਈਆਂ ਜਿਹੜੀਆਂ ਪਹਿਲਾਂ ਕਈ ਦਿਨ ਖੇਤਾਂ ਵਿੱਚ ਪਈਆਂ ਰਹਿੰਦੀਆਂ ਸਨ।

Posted By Gaganjot Goyal

3 thought on “ਡਿਪਟੀ ਕਮਿਸ਼ਨਰ ਵੱਲੋਂ ਲੱਕੀ ਡਰਾਅ ਪਰਾਲੀ ਦੇ ਦੂਜੇ ਡਰਾਅ ਵਿੱਚ ਜੇਤੂ ਉਮੀਦਵਾਰਾਂ ਨੁੰ ਸਰਟੀਫਿਕੇਟਾਂ ਦੀ ਕੀਤੀ ਵੰਡ”
  1. 95jl… hmmm, never heard of it before. Might give it a quick look and see what’s up. Could be a hidden gem! Check it out for yourself: 95jl

Leave a Reply

Your email address will not be published. Required fields are marked *