ਤਪਾ, 19 ਨਵੰਬਰ ( ਸੋਨੀ ਗੋਇਲ )



ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਅੱਜ ਗੁਰਦੁਆਰਾ ਸੋਹਿਆਣਾ ਸਾਹਿਬ ਨੇੜੇ ਨਗਰ ਕੀਰਤਨ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ 44 ਕਿ.ਮੀ. ਲੰਮਾ ਰਸਤਾ ਤਪਾ ਤੋਂ ਸ਼ੁਰੂ ਹੋ ਕੇ ਬਡਬਰ ਵਿਖੇ ਹੋਵੇਗਾ, ਜਿਸ ਤੋਂ ਬਾਅਦ ਨਗਰ ਕੀਰਤਨ ਜ਼ਿਲ੍ਹਾ ਸੰਗਰੂਰ ਵਿੱਚ ਦਾਖਲ ਹੋ ਜਾਵੇਗਾ। ਇਨ੍ਹਾਂ ਦੇ ਨਾਲ ਐਸ ਐਸ ਪੀ ਸ਼੍ਰੀ ਸਰਫਰਾਜ਼ ਆਲਮ ਵੀ ਮੌਜੂਦ ਸਨ।



ਜ਼ਿਲ੍ਹੇ ਦੀ ਹੱਦ ਵਿੱਚ ਦਾਖਲ ਹੋਣ ‘ਤੇ ਨਗਰ ਕੀਰਤਨ ਨੂੰ ਪੰਜਾਬ ਪੁਲਸ ਵਲੋਂ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਤਪਾ ਤੋਂ ਨਗਰ ਕੀਰਤਨ ਗੁਰਦੁਆਰਾ ਸੋਹਿਆਣਾ ਸਾਹਿਬ ਦੇ ਨੇੜੇ ਪੈਟਰੋਲ ਪੰਪ ‘ਵਿਖੇ ਥੋੜ੍ਹੀ ਦੇਰ ਲਈ ਰੁਕੇਗਾ, ਜਿਥੇ ਸੰਗਤ ਲਈ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰਾ ਰਸਤਾ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਸੈਕਟਰ ਤਪਾ ਤੋਂ ਗੁਰਦੁਆਰਾ ਸੋਹਿਆਣਾ ਸਾਹਿਬ, ਦੂਸਰਾ ਸੋਹਿਆਣਾ ਸਾਹਿਬ ਤੋਂ ਹੰਡਿਆਇਆ ਚੌਕ, ਤੀਜਾ ਹੰਡਿਆਇਆ ਚੌਕ ਤੋਂ ਕਚਹਿਰੀ ਚੌਕ, ਚੌਥਾ ਕਚਹਿਰੀ ਚੌਕ ਤੋਂ ਆਈ.ਟੀ.ਆਈ. ਚੌਕ ਅਤੇ ਪੰਜਵਾਂ ਆਈ.ਟੀ.ਆਈ. ਚੌਕ ਤੋਂ ਬੜਬਰ ਤੱਕ ਹੋਵੇਗਾ।

ਨਗਰ ਕੀਰਤਨ ਬਰਨਾਲਾ ਜ਼ਿਲ੍ਹੇ’ ਚ 44 ਕਿ.ਮੀ. ਦਾ ਸਫਰ ਕਰੇਗਾ ਤੈਅ, ਰਾਹ ਨੂੰ ਪੰਜ ਸੈਕਟਰਾਂ ‘ਚ ਵੰਡਿਆ ਗਿਆ ਡੀ ਸੀ, ਐਸ. ਐਸ. ਪੀ. ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਦੀ ਸਮੀਖਿਆ


ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਨੂੰ ਜ਼ਿਲ੍ਹਾ ਬਰਨਾਲਾ ਵਿੱਚ ਪਹੁੰਚੇਗਾ। ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਨੂੰ ਸਮੱਰਪਿਤ ਇਹ ਨਗਰ ਕੀਰਤਨ ਤੱਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ।



ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਲਈ ਪੀਣ ਵਾਲੇ ਪਾਣੀ ਦੀ ਵਿਅਵਸਥਾ ਕੀਤੀ ਗਈ ਹੈ। ਨਗਰ ਕੌਂਸਲ ਤਪਾ ਅਤੇ ਬਰਨਾਲਾ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪੂਰੇ ਰਸਤੇ ਦੀ ਢੰਗ ਨਾਲ ਸਫਾਈ ਕੀਤੀ ਜਾਵੇ।



ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਵੱਲੋਂ ਵੀ ਇੱਕ-ਇੱਕ ਟੀਮ ਨਗਰ ਕੀਰਤਨ ਨਾਲ ਤਾਇਨਾਤ ਕੀਤੀ ਜਾਵੇਗੀ। ਬਿਜਲੀ ਵਿਭਾਗ ਨੂੰ ਹਿਦਾਇਤ ਕੀਤੀ ਗਈ ਕਿ ਨਗਰ ਕੀਰਤਨ ਦੇ ਰਸਤੇ ਵਿੱਚ ਕਿਤੇ ਵੀ ਨੀਵੇਂ ਤਾਰ ਨਾ ਹੋਣ।

ਐਸ ਐਸ ਪੀ ਸ੍ਰੀ ਸਰਫਰਾਜ਼ ਆਲਮ ਨੇ ਦੱਸਿਆ ਕਿ ਨਗਰ ਕੀਰਤਨ ਦੇ ਰਸਤੇ ਅਤੇ ਅਸਥਾਈ ਵਿਸ਼ਰਾਮ ਸਥਾਨਾਂ ਉੱਤੇ ਚੰਗੀਆਂ ਪਾਰਕਿੰਗ ਅਤੇ ਸੁਰੱਖਿਆ ਵਿਅਵਸਥਾਵਾਂ ਯਕੀਨੀ ਬਣਾਈਆਂ ਜਾਣਗੀਆਂ।

ਏ ਡੀ ਸੀ (ਡੀ) ਸਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ।

ਜ਼ਿਲ੍ਹੇ ਦੀ ਹੱਦ ਵਿੱਚ ਦਾਖਲ ਹੋਣ ‘ਤੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ

Posted By Gaganjot Goyal

Leave a Reply

Your email address will not be published. Required fields are marked *