ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ: ਸ਼ਹਿਰ ਦੀਆਂ ਮਹਿੰਗੀਆਂ ਅਤੇ ਨਾਮੀ ਕਲੋਨੀਆਂ ਵਿੱਚ ਵੀ ਹੁਣ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਬਰਨਾਲਾ ਦੀ ਗਰੀਨ ਕਲੋਨੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਹਾਲੇ ਤਿਆਰ ਹੋ ਰਹੀ ਇੱਕ ਨਵੀਂ ਕੋਠੀ ਵਿੱਚੋਂ ਰਾਤ ਸਮੇਂ ਚੋਰ ਕਰੀਬ 3 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਕੋਠੀ ਦੇ ਮਾਲਕ ਹਾਲੇ ਉੱਥੇ ਰਹਿਣ ਵੀ ਨਹੀਂ ਲੱਗੇ ਸਨ ਕਿ ਚੋਰਾਂ ਨੇ ਪਹਿਲਾਂ ਹੀ ਆਪਣੀ ਦਸਤਕ ਦੇ ਦਿੱਤੀ। ਇਸ ਵਾਰਦਾਤ ਤੋਂ ਬਾਅਦ ਕਲੋਨੀ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜੇ ਬਰਨਾਲਾ ਦੀਆਂ ਮਹਿੰਗੀਆਂ ਅਤੇ ਨਾਮੀ ਕਲੋਨੀਆਂ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕ ਆਪਣੇ ਘਰਾਂ ਅਤੇ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਕਿੰਨੇ ਨਿਸ਼ਚਿੰਤ ਰਹਿ ਸਕਦੇ ਹਨ।
ਕਲੋਨੀ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।






