ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ ,31 ਅਗਸਤ ਬਰਨਾਲਾ ਪੁਲਿਸ ਨੇ ਸ਼ਹਿਰ ਦੀ ਪ੍ਰਸਿੱਧ ਗਰੀਨ ਕਲੋਨੀ ‘ਚ ਉਸਾਰੀ ਅਧੀਨ ਦੋ ਕੋਠੀਆਂ ‘ਚੋ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਮਿਤੀ 26 ਅਤੇ 27 ਅਗਸਤ ਦੀ ਦਰਮਿਆਨੀ ਰਾਤ ਨੂੰ ਗਰੀਨ ਕਲੋਨੀ ‘ਚ ਦੋ ਉਸਾਰੀ ਅਧੀਨ ਕੋਠੀਆਂ ‘ਚ ਚੋਰੀ ਦੀ ਸੂਚਨਾ ਮਿਲੀ ਸੀ ਜਿਸ ਸਬੰਧੀ ਪੀੜਤ ਕੁਲਦੀਪ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਬਰਨਾਲਾ ਤੇ ਜਗਦੀਪ ਕੁਮਾਰ ਉਰਫ ਹੈਪੀ ਪੁੱਤਰ ਰਮੇਸ਼ ਕੁਮਾਰ ਵਾਸੀ ਹੰਡਿਆਇਆ ਦੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਅੰਦਰ ਚੋਰੀ ਕਰਨ ਵਾਲੇ ਚੋਰਾਂ ਨੂੰ ਸਮੇਤ ਚੋਰੀ ਦੇ ਸਮਾਨ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਅਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਚੋਰੀ ਕਰਨ ਵਾਲੇ ਰਵੀ ਕੁਮਾਰ ਪੁੱਤਰ ਅਰਵਿੰਦ ਕੁਮਾਰ ਵਾਸੀ ਲਖਮੀਨੀਆ, ਥਾਣਾ ਬਲੀਆ ਜਿਲ੍ਹਾ ਬੇਗੂਸਰਾਏ ਹਾਲ ਆਬਾਦ ਕਿਰਾਏਦਾਰ ਵਾਸੀ ਸੇਖਾ ਰੋਡ ਗਲੀ ਨੰਬਰ 4 ਨੇੜੇ ਭੀਮ ਦੀ ਚੱਕੀ ਬਰਨਾਲਾ ਅਤੇ ਮੰਨੂ ਪੁੱਤਰ ਸ਼ਿਵਾ ਵਾਸੀ ਬਾਰਬੀਗਾ ਥਾਣਾ ਬਾਰਬੀਗਾ ਜ਼ਿਲ੍ਹਾ ਬਾਰਬੀਗਾ ਹਾਲ ਆਬਾਦ ਨੇੜੇ ਹਨੂੰਮਾਨ ਮੰਦਰ ਅਕਾਲਗੜ੍ਹ ਬਸਤੀ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੋਵਾਂ ਨੇ ਉਸਾਰੀ ਅਧੀਨ ਕੋਠੀਆਂ ਵਿੱਚੋਂ ਬਿਜਲੀ ਦੀ ਫਿਟਿੰਗ ਦੀਆਂ ਤਾਰਾਂ, ਏਸੀ ਦੀਆਂ ਕਾਪਰ ਤਾਰਾਂ, ਕਾਪਰ ਦੀਆਂ ਪਾਈਪਾਂ ਸੀਲਿੰਗ ਪੁੱਟ ਕੇ ਚੋਰੀ ਕੀਤੀਆਂ ਸਨ ਜਿਹੜੀਆਂ ਕਿ ਬਰਨਾਲਾ ਦੇ ਇੱਕ ਕਬਾੜੀਏ ਸੀਤਾਰਾਮ ਪੁੱਤਰ ਸ਼ਿਵਰਾਮ ਵਾਸੀ ਪਟੇਲ ਨਗਰ ਗਲੀ ਨੰਬਰ 5 ਨੇੜੇ ਵਾਲਮੀਕਿ ਮੰਦਰ ਕੱਚਾ ਕਾਲਜ ਰੋਡ ਬਰਨਾਲਾ ਦੀ ਕਬਾੜ ਦੀ ਦੁਕਾਨ ਤੋਂ ਬਰਾਮਦ ਹੋਈਆਂ ਹਨ ਜਿਸ ਤੋਂ ਬਾਅਦ ਮੁਕੱਦਮੇ ‘ਚ ਸੀਤਾ ਰਾਮ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਕੋਲੋਂ ਕਿਲੋ 800 ਗ੍ਰਾਮ ਤਾਂਬਾ ਤੇ 6 ਕਿਲੋ 500 ਗਰਾਮ ਰੰਗ ਬਿਰੰਗੀਆਂ ਤਾਰਾਂ ਬਰਾਮਦ ਹੋਈਆਂ ਹਨ ਉਹਨਾਂ ਦੱਸਿਆ ਕਿ ਰਵੀ ਕੁਮਾਰ ਦੇ ਖ਼ਿਲਾਫ਼ ਇਸ ਮੁਕੱਦਮੇ ਤੋਂ ਇਲਾਵਾ ਦੋ ਹੋਰ ਮੁਕੱਦਮੇ ਵੀ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।







Well explained and practical. I’ve had good results with MiniMax H3 Video Generator (/) for image-to-video shots. MiniMax H3 Video Generator
Bookmarking this for later. Creators might like H3MaxAI here: . H3MaxAI