ਮਨਪ੍ਰੀਤ ਸਿੰਘ ਗੋਨਿਆਣਾ

ਗੋਨਿਆਣਾ ਮੰਡੀ, 22 ਨਵੰਬਰ,  ਪੁਲਿਸ ਚੌਂਕੀ ਵਿੱਚ ਇੱਕ ਪ੍ਰਾਈਵੇਟ ਵਿਅਕਤੀ ਦੀ ਕਥਿਤ ਤੌਰ ‘ਤੇ ਸਰਗਰਮ ਭੂਮਿਕਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਚਰਚਾ ਹੈ ਕਿ ਇਹ ਵਿਅਕਤੀ ਪੁਲਿਸ ਮੁਲਾਜ਼ਮਾਂ ਦੇ ਨਾਲ ਸਰਕਾਰੀ ਗੱਡੀਆਂ ਵਿੱਚ ਘੁੰਮਦਾ ਹੈ ਅਤੇ ਚੌਂਕੀ ਦੇ ਕੰਮਕਾਜ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਪੁਲਿਸ ਵਿਭਾਗ ਦੇ ਸਰਕਾਰੀ ਕੰਮਾਂ ਵਿੱਚ ਇਸ ਤਰ੍ਹਾਂ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਮੋਟਰਸਾਈਕਲ ਰੇਹੜੀਆਂ ਵਾਲਿਆਂ ਤੋਂ ਐਂਟਰੀ ਲੈਣ ਅਤੇ ਉਨ੍ਹਾਂ ਵਾਹਨਾਂ ਸਬੰਧੀ ਵੀ ਚਰਚਾ ਹੋ ਰਹੀ ਹੈ, ਜਿਨ੍ਹਾਂ ‘ਤੇ ਨੰਬਰ ਪਲੇਟਾਂ ਤੱਕ ਨਹੀਂ ਲੱਗੀਆਂ। ਇਲਾਕੇ ਵਿੱਚ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਇਸ ਪ੍ਰਾਈਵੇਟ ਵਿਅਕਤੀ ਵੱਲੋਂ ਇਲਾਕੇ ਦੀਆਂ ਵੱਖ-ਵੱਖ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਉਸ ਨੂੰ ਇਹ ਜ਼ਿੰਮੇਵਾਰੀ ਕਿਸ ਅਧਿਕਾਰੀ ਵੱਲੋਂ ਸੌਂਪੀ ਗਈ ਹੈ ਸ਼ਰਾਬ, ਨਸ਼ੇ ਅਤੇ ਜੂਏ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ ਵੀ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਜੇਕਰ ਪੁਲਿਸ ਵਿਭਾਗ ਵਿੱਚ ਅਜਿਹੀ ਕੋਈ ਵਿਵਸਥਾ ਚੱਲ ਰਹੀ ਹੈ ਤਾਂ ਇਸ ਦੇ ਨਿਯਮ ਅਤੇ ਅਧਿਕਾਰ ਜਨਤਕ ਹੋਣੇ ਚਾਹੀਦੇ ਹਨ।
ਐੱਸਐੱਸਪੀ ਬਠਿੰਡਾ ਤੋਂ ਜਾਂਚ ਦੀ ਮੰਗ ਲੋਕਾਂ ਦੀ ਮੰਗ ਹੈ ਕਿ ਐੱਸਐੱਸਪੀ ਬਠਿੰਡਾ ਇਸ ਪੂਰੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜਾਂਚ ਕਰਵਾਉਣ ਕਿ ਪੁਲਿਸ ਚੌਂਕੀ ਵਿੱਚ ਪ੍ਰਾਈਵੇਟ ਵਿਅਕਤੀ ਦੀ ਭੂਮਿਕਾ ਕੀ ਹੈ, ਉਸ ਨੂੰ ਸਰਕਾਰੀ ਗੱਡੀਆਂ ਵਿੱਚ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਕੀ ਉਸ ਨੂੰ ਪੁਲਿਸ ਦੇ ਅਧਿਕਾਰਤ ਕੰਮਾਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉੱਚ ਪੁਲਿਸ ਅਧਿਕਾਰੀ ਇਨ੍ਹਾਂ ਸਵਾਲਾਂ ਦਾ ਕੀ ਜਵਾਬ ਦਿੰਦੇ ਹਨ ਅਤੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਕਦੋਂ ਲਿਆਉਂਦੇ ਹਨ।

Leave a Reply

Your email address will not be published. Required fields are marked *