ਬਰਨਾਲਾ, 19 ਮਈ ( ਸੋਨੀ ਗੋਇਲ)
20 ਮਈ 2025 ਦਿਨ ਮੰਗਲਵਾਰ ਨੂੰ ਸਵੇਰੇ 09-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜ਼ਨ ਸਬ-ਅਰਬਨ ਬਰਨਾਲਾ ਅਤੇ ਇੰਜ. ਗੁਰਬਚਨ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 20 ਮਈ 2025 ਨੁੰ ਸਵੇਰੇ 09-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਉਨ੍ਹਾਂ ਦੱਸਿਆਂ ਕਿ ਹੰਡਿਆਇਆ 220 ਕੇ.ਵੀ ਗਰਿੱਡ ਦੀ ਮੇਨਟੀਨੈਂਸ ਦੇ ਚਲਦਿਆਂ ਐਚ.ਜੀ ਈਟਨ ਪਲਾਜ਼ਾ , ਬਠਿੰਡਾ ਰੋਡ ਹੰਡਿਆਇਆ, ਪਿੰਡ ਖੁੱਡੀ ਖੁਰਦ, ਚੂੰਘਾਂ ਕੋਠੇ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।






