ਖਨੌਰੀ, 5 ਫਰਵਰੀ ( ਪੱਤਰ ਪ੍ਰੇਰਕ )
ਰਬਲੀਨ ਕੌਰ ਨੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਅਤੇ ਗੁਰਬਾਜ ਸਿੰਘ ਨੇ ਵਿਅਕਤੀਗਤ ਇਵੈਂਟ ਵਿੱਚ ਦੂਜਾ ਅਤੇ ਟੀਮ ਇਵੈਂਟ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ
ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਨੇ ਖਿਡਾਰੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਲਈ ਦਿੱਤਾ ਆਸ਼ੀਰਵਾਦ
ਸਕੂਲ ਨੈਸ਼ਨਲ ਖੇਡਾਂ, ਜੋ ਕਿ ਛੱਤੀਸਗੜ੍ਹ ਵਿਖੇ ਕਰਵਾਈਆਂ ਗਈਆਂ ਵਿੱਚ ਗਤਕਾ ਖੇਡ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਆਫ ਐਮੀਨੈਂਸ ਫੀਲਖਾਨਾ ਦੇ ਦਸਵੀਂ ਜਮਾਤ ਦੇ ਦੋ ਖਿਡਾਰੀਆਂ ਰਬਲੀਨ ਕੌਰ ਅਤੇ ਗੁਰਬਾਜ਼ ਸਿੰਘ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਵਿੱਚ ਸਕੂਲ ਦੇ ਇਨਾਂ ਦੋਨਾਂ ਵਿਦਿਆਰਥੀਆਂ ਨੇ ਸਕੂਲ ਨੈਸ਼ਨਲ ਖੇਡਾਂ ਜੋ ਕਿ ਛੱਤੀਸਗੜ੍ਹ ਵਿਖੇ ਕਰਵਾਈਆਂ ਗਈਆਂ ਵਿੱਚ ਗਤਕਾ ਖੇਡ ਵਿੱਚੋਂ ਰਬਲੀਨ ਕੌਰ ਨੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਅਤੇ ਗੁਰਬਾਜ ਸਿੰਘ ਨੇ ਵਿਅਕਤੀਗਤ ਇਵੈਂਟ ਵਿੱਚ ਦੂਜਾ ਅਤੇ ਟੀਮ ਇਵੈਂਟ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਨੇ ਖਿਡਾਰੀਆਂ ਨੂੰ ਅਤੇ ਉਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਅਧਿਆਪਕ ਸ੍ਰੀਮਤੀ ਰੁਪਿੰਦਰ ਕੌਰ ,ਸ੍ਰੀਮਤੀ ਸੁਮਨ ਕੁਮਾਰੀ, ਸ੍ਰੀ ਬਲਵਿੰਦਰ ਸਿੰਘ ਜੱਸਲ ਅਤੇ ਡਾਕਟਰ ਮਨਦੀਪ ਕੁਮਾਰ ਜੀ ਦੇ ਨਾਲ ਸਕੂਲ ਦੇ ਹੋਰ ਸੀਨੀਅਰ ਅਧਿਆਪਕ ਸ਼੍ਰੀ ਕਵਲਜੀਤ ਸਿੰਘ ਧਾਲੀਵਾਲ, ਸ੍ਰੀਮਤੀ ਸਿਮਰਨ ਕੌਰ ਅਤੇ ਸ੍ਰੀ ਪਰਮਜੀਤ ਸਿੰਘ ਵੀ ਮੌਜੂਦ ਸਨ।






