ਸੋਨੀ ਗੋਇਲ ਬਰਨਾਲਾ
ਇੱਕ ਡਾਕਟਰ ਤੇ ਫਾਰਮਾਸਿਸਟ ਗੈਰ ਹਾਜ਼ਰ ਪਾਇਆ ਗਿਆ
ਪੰਜਾਬ ਸਰਕਾਰ ਦੀਆਂ ਉੱਤਮ ਸਿਹਤ ਸਹੂਲਤਾਂ ਪ੍ਰਤੀ ਵਚਬਨਬੱਧਤਾ ਨੂੰ ਮੂਲ ਰੂਪ ਵਿੱਚ ਆਮ ਲੋਕਾਂ ਦੀ ਪਹੁੰਚ ਵਿੱਚ ਹੋਰ ਵਾਧਾ ਕਰਨ ਲਈ ਸਮੇਂ ਸਮੇਂ ‘ਤੇ ਨਿਰੀਖਣ ਕੀਤਾ ਜਾਂਦਾ ਹੈ।
ਇਸੇ ਅਧੀਨ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋਂ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਕੀਤੀ ਗਈ।
ਡਾ. ਔਲ਼ਖ ਵੱਲੋਂ ਬੀਤੇ ਦਿਨੀ ਆਮ ਆਦਮੀ ਕਲੀਨਿਕ ਭੱਠਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਓੱਥੋਂ ਦੇ ਮੈਡੀਕਲ ਸਟਾਕ, ਸਟਾਫ ਅਤੇ ਹੋਰਨਾਂ ਮੁੱਦਿਆ ਦੀ ਜਾਂਚ ਕੀਤੀ ਗਈ।
ਡਾ. ਮਨੋਹਰ ਲਾਲ ਸੀਨੀਅਰ ਸਹਾਇਕ ਸਿਵਲ ਸਿਰਜਨ ਬਰਨਾਲਾ ਵੱਲੋਂ ਠੀਕਰੀਵਾਲ, ਚੁਹਾਣਕੇ ਖੁਰਦ ਅਤੇ ਗਹਿਲ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਕੀਤੀ ਗਈ।
ਡਾ. ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਆਮ ਆਦਮੀ ਕਲੀਨਿਕ ਉੱਗੋਕੇ, ਢਿਲਵਾਂ ਅਤੇ ਸ਼ਹਿਣਾ ਦੀ ਚੈਕਿੰਗ ਕੀਤੀ ਗਈ।
ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਆਮ ਆਦਮੀ ਕਲੀਨਿਕ ਛਾਪਾ , ਹਮੀਦੀ ਅਤੇ ਡਾ. ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਵੱਲੋਂ ਆਮ ਆਦਮੀ ਕਲੀਨਿਕ ਭੈਣੀ ਫੱਤਾ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਇੱਕ ਡਾਕਟਰ ਅਤੇ ਫਾਰਮਾਸਿਸਟ ਗੈਰ ਹਾਜ਼ਰ ਪਾਇਆ ਗਿਆ ਜਿਸ ਸਬੰਧੀ ਕਾਰਵਾਈ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਡਾ.ਔਲ਼ਖ ਨੇ ਕਿਹਾ ਕਿ ਚੈਕਿੰਗ ਦਾ ਮੁੱਖ ਮਕਸਦ ਇਹਨਾਂ ਸੰਸਥਾਵਾਂ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲੈਣਾ ਹੈ ਜਿਸ ਨਾਲ ਹੋਰ ਵਧੀਆ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਸਕਣ।
Posted By SonyGoyal






