ਮਨਿੰਦਰ ਸਿੰਘ, ਬਰਨਾਲਾ

7 ਦਸੰਬਰ 2023 ਨੂੰ 108 ਐਬੂਲੈਂਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਮਨਦੀਪ ਸਿੰਘ ਬਠਿੰਡਾ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਹੈ ਕਿ 108 ਐਂਬੂਲੈਂਸ ਦੇ ਇਮਪਲੋਈਜ ਆਪਣੇ ਹੱਕੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਅਤੇ ਕਲਮ ਛੋੜ ਹੜਤਾਲ ਤੇ ਹਨ ਅਤੇ ਇਸ ਹੜਤਾਲ ਦੇ ਦੌਰਾਨ ਉਹ ਆਪਣੀ ਡਿਊਟੀਆਂ ਬਖੂਬੀ ਤੌਰ ਤੇ ਨਿਭਾ ਕੇ ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਦੀ ਸਹੂਲਤ ਸਹੀ ਤਰੀਕੇ ਨਾਲ ਦੇ ਰਹੇ ਹਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਫੀਲਡ ਵਿੱਚ ਕੰਮ ਕਰ ਰਹੇ ਈਐਮ ਟੀ ਅਤੇ ਪਾਇਲਟ ਸਾਥੀਆ ਨੇ ਸੂਬਾ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਕਿ ਕੁਝ ਐਂਬੂਲੈਂਸਾਂ ਖੜੀਆਂ ਹੋਣ ਦੇ ਬਾਵਜੂਦ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਫਰਜੀ ਤਰੀਕੇ ਨਾਲ ਪਾ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਜਿਹੜੀ ਇਸ ਰੱਖ ਰਖਾ ਕਰਨ ਵਾਲੀ ziqitza ਹੈਲਥ ਕੇਅਰ ਕੰਪਨੀ ਕਰ ਰਹੀ ਹੈ ਪ੍ਰਧਾਨ ਅਤੇ ਸੂਬਾ ਕਮੇਟੀ ਨੇ ਇਸ ਦਾ ਸੰਗਿਆਨ ਲਿਆ ਤਾਂ ਪਹਿਲੇ ਹੀ ਪੜਾਅ ਦੇ ਵਿੱਚ ਇੱਕ ਐਂਬੂਲੈਂਸ ਜੋ ਕਿ ਲੰਬੇ ਸਮੇਂ ਤੋਂ ਥਾਣਾ ਅਜਿਤਵਾਲ ਖੜੀ ਹੈ ਜੋ ਕਿ ਜਿਲ੍ਾ ਫਰੀਦਕੋਟ ਨਾਲ ਸੰਬੰਧਿਤ ਹੈ ਗੱਡੀ ਅਤੇ ਇਸੇ ਤਰ੍ਹਾਂ ਹੀ ਲੰਬਾ ਸਮਾਂ ਇੱਕ ਗੱਡੀ ਫਤਿਹਗੜ੍ਹ ਸਾਹਿਬ ਖੜੀ ਰਹੀ ਜੀ ਅਤੇ ਇੱਕ ਗੱਡੀ ਜੋ ਕਿ ਬਠਿੰਡਾ ਤੋਂ ਮੈਨਟੀਨਸ ਦੇ ਨਾਮ ਤੇ ਸਾਲ ਚ ਚੌਥੀ ਵਾਰ ਗਾਇਬ ਸੀ ਜਿਸ ਦੀ ਪੜਤਾਲ ਕਰਨ ਤੇ ਉਹ ਗੱਡੀ ਸ੍ਰੀ ਗੰਗਾ ਨਗਰ ਰਾਜਸਥਾਨ ਵਿਖੇ ਟਰੇਸ ਹੋਈ ਹੈ ਜਿਸ ਦੀ ਹਾਜ਼ਰੀ ਬਠਿੰਡੇ ਪੈ ਰਹੀ ਸੀ ਜਦੋਂ ਯੂਨੀਅਨ ਦੇ ਨੁਮਾਇੰਦੇ ਅਤੇ ਪ੍ਰੈਸ ਦੇ ਸਾਥੀ ਉੱਥੇ ਪਹੁੰਚੇ ਤਾਂ ਰੰਗੇ ਹੱਥੀ ਫੜੇ ਜਾਣ ਤੇ ਜਿਹੜੀ ਐਂਬੂਲੈਂਸ ਸੀਗੀ ਉਹ ਪ੍ਰਬੰਧਕਾਂ ਵੱਲੋਂ ਉਥੋਂ ਦੇ ਨੇੜੇ ਦੀ ਕਿਸੇ ਏਜੰਸੀ ਵਿੱਚ ਖਾਨਾ ਪੂਰਤੀ ਲਈ ਭੇਜ ਦਿੱਤੀ ਗਈ ਜਿਸ ਦਾ ਬਕਾਇਦਾ ਸਟਿੰਗ ਕੀਤਾ ਗਿਆ।ਜੋ ਕਿ ਇਲੈਕਟਰੋਨਿਕ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਿਹਾ ਹੈ।

ਇਹਨਾਂ ਨੇ ਖਾਨਾ ਪੂਰਤੀ ਕਰਦੇ ਹੋਏ ਉਥੋਂ 50 ਹਜਾਰ ਕੁਛ ਰੁਪਏ ਦਾ ਬਿੱਲ ਨੰਬਰ 2023-24/1320 ਉੱਥੇ ਕਿਸੇ ਨਿੱਜੀ ਦੀਪ ਮੋਟਰ ਦੇ ਨਾਂ ਤੇ ਬਣਵਾ ਕੇ ਉਹ ਐਬੂਲੈਂਸ ਨੂੰ ਵਾਪਸ ਲਿਆਂਦਾ ਹੈ।

ਸੋ ਇਸ ਤਰ੍ਹਾਂ ਦੇ ਪੜਦੇ ਫਾਸ਼ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਐਮਡੀ ਪੀਐਚਐਸਸੀ ਕਾਰਪੋਰੇਸ਼ਨ ਤੇ ਸਿਹਤ ਸਹੂਲਤਾਂ ਦੇ ਪੰਜਾਬ ਰਾਜ ਦੇ ਸਕੱਤਰ ਨੂੰ ਕਈ ਵਾਰ ਯੂਨੀਅਨ ਪੱਤਰ ਲਿਖ ਚੁੱਕੀ ਹੈ ਪ੍ਰੰਤੂ ਹੁਣ ਤੱਕ ਜਿਹੜੀ ਵਿਜੀਲੈਂਸ ਜਾਂਚ ਉਹ ਨਹੀਂ ਸ਼ੁਰੂ ਹੋਈ ਇਸ ਕਰਕੇ ਪ੍ਰਧਾਨ ਸੂਬਾ ਕਮੇਟੀ ਅਤੇ ਸਮੂਹ ਮੁਲਾਜ਼ਮ 108 ਇਮਪਲਾਈ ਯੂਨੀਅਨ ਨੇ ਅੱਜ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਸਰਕਾਰ ਅਗਲੇ ਇੱਕ ਹਫਤੇ ਦੇ ਵਿੱਚ ਵਿੱਚ ਵਿਜੀਲੈਂਸ ਜਾਂਚ ਦੀ ਪੜਤਾਲ ਤੁਰੰਤ ਪਰਚਾ ਦਰਜ ਕਰਕੇ ਸ਼ੁਰੂ ਕਰੇ ਨਹੀਂ ਤਾਂ ਜਿਹੜਾ ਸੰਘਰਸ਼ ਹੈ ਉਹ ਭਰਾਤਰੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕਿਸਾਨਾਂ ਦਾ ਸਾਥ ਲੈ ਕੇ ਆਉਣ ਵਾਲੇ ਇੱਕ ਹਫਤੇ ਦੇ ਅੰਦਰ ਅੰਦਰ ਪਹਿਲੇ ਪੜਾ ਦੌਰਾਨ 3000 ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ।

ਅਤੇ ਪਿੰਡਾਂ ਤੋਂ ਸਮੂਹ ਲੋਕਾਂ ਦੀ ਮਦਦ ਦੇ ਨਾਲ ਇੱਕ ਵੱਡਾ ਇਕੱਠ ਕਰਕੇ ਕੰਪਨੀ,ਪੀਐਚਐਸਸੀ ਕਾਰਪੋਰੇਸ਼ਨ ਦਾ ਦਫਤਰ ਅਤੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਜੀ ਕੂਚ ਕਰਕੇ ਤਿੱਖੇ ਸੰਘਰਸ਼ ਵਿੱਢੇ ਜਾਣਗੇ।

Posted By SonyGoyal

Leave a Reply

Your email address will not be published. Required fields are marked *