ਮਨਿੰਦਰ ਸਿੰਘ, ਭਦੌੜ/ਬਰਨਾਲਾ
8 ਦਸੰਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਆਪਣੇ ਲੋਕ ਸਭਾ ਹਲਕੇ ਅਧੀਨ ਆਉਂਦੇ ਪਿੰਡ ਸੰਧੂ ਕਲਾਂ ਨਿਵਾਸੀਆਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਨਡੋਰ ਜਿੰਮ ਦਾ ਤੋਹਫਾ ਦਿੱਤਾ, ਜਿਸਦਾ ਉਦਘਾਟਨ ਅੱਜ ਪਾਰਟੀ ਦੇ ਯੂਥ ਆਗੂ ਜਤਿੰਦਰ ਸਿੰਘ ਥਿੰਦ ਮੈਂਬਰ ਪੀਓਸੀ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਅਤੇ ਓਕਾਰ ਸਿੰਘ ਬਰਾੜ ਜਥੇਬੰਦਕ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ਼ਹਿਣਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ |
ਉਦਘਾਟਨ ਮੌਕੇ ਹਾਜਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਹਲਕੇ ਦੀ ਤਰੱਕੀ ਤੇ ਹਲਕੇ ਦੇ ਲੋਕਾਂ ਦੀ ਖੁਸ਼ਹਾਲੀ ਲਈ ਹਰ ਸੰਭਵ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ |
ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਡੇਢ ਸਾਲ ਦੇ ਐਮ.ਪੀ. ਕਾਰਜਕਾਲ ਦੌਰਾਨ ਉਹ ਸਭ ਕੁਝ ਕਰਕੇ ਦਿਖਾਇਆ ਹੈ, ਜੋ ਇਸ ਤੋਂ ਪਹਿਲਾਂ ਰਹੇ ਐਮ.ਪੀ. ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਹੀਂ ਕਰ ਸਕੇ |
ਸ. ਮਾਨ ਨੇ ਬਿਨ੍ਹਾਂ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਗ੍ਰਾਂਟਾ ਵੰਡ ਕੇ ਸਾਰਿਆਂ ਦਾ ਦਿਲ ਜਿੱਤਿਆ ਹੈ |
ਉਨ੍ਹਾਂ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਸੋਚ ਹੈ ਕਿ ਸਾਡੇ ਹਲਕੇ ਦਾ ਹਰ ਵਿਅਕਤੀ ਤੰਦਰੁਸਤ ਅਤੇ ਨਸ਼ਾ ਮੁਕਤ ਹੋਵੇ |
ਇਸ ਲਈ ਉਨ੍ਹਾਂ ਵੱਲੋਂ ਲੋਕਾਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਜਿੰਮ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ |
ਇਸ ਮੌਕੇ ਹਾਜਰ ਪਿੰਡ ਦੇ ਨੌਜਵਾਨਾਂ ਨੇ ਜਿੰਮ ਦੇਣ ਲਈ ਸ. ਸਿਮਰਨਜੀਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਇਸ ਮੌਕੇ ਡਾ. ਜਗਰੂਪ ਸਿੰਘ, ਗੁਰਜੀਤ ਸਿੰਘ ਸ਼ਹਿਣਾ ਯੂਥ ਪ੍ਰਧਾਨ, ਜਗਸੀਰ ਸਿੰਘ ਸੰਧੂ ਕਲਾਂ, ਗੁਲਾਬ ਸਿੰਘ ਸੰਧੂ ਕਲਾਂ, ਹਰਪ੍ਰੀਤ ਸਿੰਘ ਜੰਗੀਆਣਾ ਮੀਡੀਆ ਇੰਚਾਰਜ, ਸੁਖਜੀਵਨ ਸਿੰਘ, ਨਿਰਮਲ ਸਿੰਘ ਸੰਧੂ ਕਲਾਂ, ਰੇਸ਼ਮ ਸਿੰਘ ਸੰਧੂ ਕਲਾਂ, ਦਲਜੀਤ ਸਿੰਘ ਸੰਧੂ ਕਲਾਂ, ਬੇਅੰਤ ਸਿੰਘ ਸੰਧੂ ਕਲਾਂ, ਭਾਈ ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਹਾਜਰ ਸਨ |
Posted By SonyGoyal






