ਮਨਿੰਦਰ ਸਿੰਘ ਬਰਨਾਲਾ
ਸਰਕਾਰੀ ਹਾਈ ਸਕੂਲ ਦਰਾਜ ਦੀ ਵਿਦਿਆਰਥਣ ਗੁਨੀਤ ਸ਼ਰਮਾ ਨੇ ਚਾਇਲਡ ਵੈੱਲਫੇਅਰ ਕਾਊਂਸਲ ਵੱਲੋਂ ਕਰਵਾਏ ਗਏ ਰਾਜ ਪੱਧਰੀ ਬਾਲ ਦਿਵਸ ਸਮਾਰੋਹ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਰਨਾਲਾ ਜ਼ਿਲ੍ਹੇ ਅਤੇ ਦਰਾਜ ਸਕੂਲ ਦਾ ਨਾਮ ਪੂਰੇ ਪੰਜਾਬ ਭਰ ਵਿੱਚ ਰੌਸ਼ਨ ਕੀਤਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ਼ਮਸ਼ੇਰ ਸਿੰਘ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰ ਪਾਲ ਸਿੰਘ ਜੀ ਅਤੇ ਬਲਾਕ ਨੋਡਲ ਅਫ਼ਸਰ ਸ਼੍ਰੀਮਤੀ ਸੁਰੇਸ਼ਟਾ ਰਾਣੀ ਨੇ ਸਕੂਲ ਇੰਚਾਰਜ ਸ਼੍ਰੀਮਤੀ ਸੰਤੋਸ਼ ਦੇਵੀ,ਗਾਈਡ ਅਧਿਆਪਕ ਸ਼੍ਰੀਮਤੀ ਕੁਲਦੀਪ ਰਾਣੀ, ਸ਼੍ਰੀਮਤੀ ਹਰਪ੍ਰੀਤ ਕੌਰ ( ਪੰਜਾਬੀ ਅਧਿਆਪਕਾ ) ਅਤੇ ਸਮੁੱਚੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਸ਼੍ਰੀਮਤੀ ਸੰਤੋਸ਼ ਦੇਵੀ ਨੇ ਵਿਦਿਆਰਥਣ, ਮਾਪਿਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ, ਪਿੰਡ ਅਤੇ ਸਮੁੱਚੇ ਜ਼ਿਲ੍ਹੇ ਲਈ ਇਹ ਮਾਣਮੱਤੀ ਪ੍ਰਾਪਤੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਵੱਧ ਤੋਂ ਵੱਧ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਬਹੁਪੱਖੀ ਵਿਕਾਸ ਕਰਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ।
ਸ਼੍ਰੀਮਤੀ ਕੁਲਦੀਪ ਰਾਣੀ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਸ. ਗੁਰਪਾਲ ਸਿੰਘ ਬਿਲਾਵਲ( ਪੰਜਾਬੀ ਡੀ. ਐੱਮ.) ਦਾ ਵਿਸ਼ੇਸ਼ ਯੋਗਦਾਨ ਹੈ, ਜਿਨ੍ਹਾਂ ਨੇ ਸੰਬੰਧਿਤ ਵਿਸ਼ੇ ਤੇ ਉਚੇਚੇ ਤੌਰ ਤੇ ਕਵਿਤਾ ਲਿਖ ਕੇ ਦਿੱਤੀ।

ਅਰੁਣ ਕੁਮਾਰ, ਨਿਤਿਨ ਕੁਮਾਰ, ਸ਼ੰਟੀ ਕੁਮਾਰ, ਸ. ਜਸਵਿੰਦਰ ਸਿੰਘ ਸ਼੍ਰੀਮਤੀ ਗੁਰਵਿੰਦਰ ਕੌਰ,ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਸ਼ੈਫਾਲੀ, ਸ਼੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਪੂਜਾ ਰਾਣੀ, ਸ਼੍ਰੀਮਤੀ ਰਜਨੀ ਬਾਲਾ ਆਦਿ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Posted By SonyGoyal






