ਸੋਨੀ ਗੋਇਲ ਬਰਨਾਲਾ
ਮਾਨਯੋਗ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀਆਂ ਦੀ ਸ਼ਲਾਘਾਯੋਗ ਉਪਰਾਲੇ ਹੇਠ ਮਾਨਯੋਗ ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਜੀਆਂ ਦੇ ਯਤਨਾਂ ਸਦਕਾ 2022 ਵਿੱਚ ਸਰਕਾਰ ਬਣਦੇ ਸਾਰ ਮੰਡੀਆਂ ਦਾ ਫੂਸ ਮੰਡੀਆਂ ਵਿੱਚ ਹੀ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਫਰੀ ਵਿਚ ਦੇ ਦਿੱਤਾ ਸੀ। ਇਸ ਫੂਸ ਨੂੰ ਮਾਰਕੀਟ ਕਮੇਟੀ ਮਲੋਟ ਦੇ ਸੈਕਟਰੀ ਮਨਦੀਪ ਰਹੇਜਾ ਦੇ ਕਬਜ਼ੇ ਤੋਂ ਲੈਣ ਲਈ ਜਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਮਲੋਟ ਸੁਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਮਜ਼ਦੂਰਾਂ ਦੇ ਸਹਿਯੋਗ ਨਾਲ ਤੀਖਾ ਸੰਘਰਸ਼ ਕੀਤਾ, 36 ਘੰਟੇ ਹਵਾਲਾਤ ਵਿਚ ਬੰਦ ਰਿਹਾ ਅਤੇ 1 ਦਸੰਬਰ ਨੂੰ ਜ਼ਮਾਨਤ ਹੋਈ। ਇਹ ਸਾਰਾ ਕੁਝ ਮਨਦੀਪ ਰਹੇਜਾ ਸੈਕਟਰੀ ਦੀ ਸ਼ਹਿ ਤੇ ਹੋਇਆ ਸੀ। ਉਸ ਸੰਘਰਸ਼ ਨੂੰ ਸਮਰਪਿਤ ਅੱਜ ਖਰੀਦ ਕੇਂਦਰਾਂ ਵਿਖੇ ਮਜ਼ਦੂਰਾਂ ਦੀਆਂ ਵੱਖ ਵੱਖ ਟੋਲੀਆਂ ਨੇ ਜਥੇਦਾਰ ਖਾਲਸਾ ਜੀ ਦੇ ਹਾਰ ਪਾ ਕੇ ਮਾਨ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਖਾਲਸਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਮੰਡੀਆਂ ਦੇ ਫੂਸ ਦੇ ਕਰੋੜਾਂ ਰੁਪਏ ਦੇ ਟੈਂਡਰ ਹੁੰਦੇ ਸਨ, ਜੋ ਅਮੀਰ ਲੋਕ ਹੀ ਲੈ ਜਾਂਦੇ ਸਨ। ਦਾਣਾ ਮੰਡੀ ਮਜ਼ਦੂਰਾਂ ਲਈ ਭਗਵੰਤ ਮਾਨ ਸਰਕਾਰ ਨੇ ਬਹੁਤ ਹੀ ਖੁੱਲੇ ਦਿਲ ਨਾਲ ਸਹਿਯੋਗ ਕੀਤਾ ਚਾਹੇ ਉਹ ਰਿਕਾਰਡ ਤੌਡ਼ ਮਜ਼ਦੂਰੀ ਹੋਵੇ ਜਾਂ ਫਰੀ ਵਿਚ ਦਿਤਾ ਦਾਣਾ ਮੰਡੀ ਦਾ ਕਰੋੜਾਂ ਰੁਪਏ ਦਾ ਫੂਸ ਹੋਵੇ। ਜਥੇਦਾਰ ਖਾਲਸਾ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਣ ਵਾਲਾ ਸੈਕਟਰੀ ਮਨਦੀਪ ਰਹੇਜਾ ਹੁਣ ਵੀ ਸਰਕਾਰੀ ਮਸ਼ੀਨ ਨਾਲ 70 ਲਖ ਰੁਪਏ ਦਾ ਮਜ਼ਦੂਰਾਂ ਦਾ ਫੂਸ ਚੁੱਕ ਕੇ ਪਤਾ ਨਹੀਂ ਕਿਥੇ ਇਕੱਠਾ ਕਰੀਂ ਜਾਂਦਾ ਹੈ, ਬਹੁਤ ਜਲਦੀ ਉਸਦਾ ਵੀ ਪਤਾ ਲੱਗਾ ਲਿਆ ਜਾਵੇਗਾ। ਸੈਕਟਰੀ ਦੇ ਕੌਝੇ ਕਾਰਨਾਮੇ ਸਮੇਤ ਸਬੂਤ ਸਰਕਾਰੀ ਮਸ਼ੀਨ ਨਾਲ ਫੂਸ ਇਕੱਠਾ ਕਰਨ ਦੀ ਵੀਡੀਓ ਵਾਇਰਲ ਹੋ ਕੇ ਚੁੱਕੀ ਹੈ। ਇਸ ਮੌਕੇ ਵਿਨੋਦ ਕੁਮਾਰ ਸੋਲੰਕੀ, ਵਿਨੋਦ ਕੁਮਾਰ ਖਟਕ, ਪ੍ਰਦੀਪ ਕੁਮਾਰ ਬਮਨੀਆ, ਭਗਵਾਨ ਦਾਸ ਇਟਕਾਨ, ਸੁਨੀਲ ਕੁਮਾਰ, ਦਿਨੇਸ ਕੁਮਾਰ ਅਤੇ ਹਰਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।






