ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨਰਾਇਣਗੜ੍ਹ ਦੇ ਮੁੱਖ ਪ੍ਰਬੰਧਕ ਪ੍ਰਧਾਨ ਬਲਦੇਵ ਸਿੰਘ ਨੂੰ ਗੁਰਮਤਿ ਸੇਵਾ ਸਨਮਾਨ ਪੱਤਰ ਗੁਰਮਤਿ ਗਿਆਨ ਸਭਾ ਵੱਲੋਂ ਵਡਾਲਾ ਪਰਿਵਾਰ ਦੀਆਂ 34 ਸਾਲ ਦੀਆਂ ਵਿਸ਼ੇਸ਼ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ।
ਕਿਉਂਕਿ ਸਰਦਾਰ ਬਲਦੇਵ ਸਿੰਘ ਜੀ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਵੱਲੋਂ 1989 ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦੀ ਸਥਾਪਨਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ।
ਜਿਸ ਦੀ ਨੀਹ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਕੁਲੀ ਵਾਲਿਆ ਨੇ ਰੱਖੀ ਅਤੇ ਭਰਪੂਰ ਸਹਿਯੋਗ ਵੀ ਦਿੱਤਾ।
ਪਹਿਲੇ ਮੁੱਖ ਪ੍ਰਬੰਧਕ ਸਵਰਗਵਾਸੀ ਸਰਦਾਰ ਚਰਨ ਸਿੰਘ ਜੀ 21 ਸਾਲ ਦੀ ਸੇਵਾ ਨਿਭਾ ਕੇ 2010 ਨੂੰ ਅਕਾਲ ਚਲਾਣਾ ਕਰ ਗਏ ,ਉਪਰੰਤ ਉਹਨਾਂ ਦੇ ਹੋਣਹਾਰ ਬੇਟੇ ਸਰਦਾਰ ਬਲਦੇਵ ਸਿੰਘ ਜੀ ਨਿਰੰਤਰ ਸੇਵਾਵਾਂ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਨ।
ਜੋ ਕਿ ਇਲਾਕੇ ਭਰ ਵਿੱਚ ਇੱਕ ਮਿਸਾਲ ਹੈ ।ਆਪਣੀ ਕਿਰਤ ਕਰਦਿਆਂ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਅਤੇ ਇਹ ਸੇਵਾਵਾਂ ਤਕਰੀਬਨ 13 ਸਾਲਾਂ ਤੋਂ ਨਿਭਾ ਰਹੇ ਹਨ।
ਇਹ ਸਨਮਾਨ ਪੱਤਰ ਪ੍ਰਿੰਸੀਪਲ ਮੇਜਰ ਸਿੰਘ ਡੱਲੇਕੇ ਵੱਲੋਂ ਪੜ੍ਹ ਕੇ ਸੁਣਾਇਆ ਗਿਆ, ਉਪਰੰਤ ਗੁਰਮਤਿ ਗਿਆਨ ਸਭਾ ਦੇ ਮੈਂਬਰ ਸਰਦਾਰ ਜਗਜੀਤ ਸਿੰਘ ਰਾਮੂਵਾਲ , ਮਖਤੂਲ ਸਿੰਘ ਬਾਸਰਕੇ, ਅਮਰੀਕ ਸਿੰਘ ਛੇਹਰਟਾ, ਸਰਮੁੱਖ ਸਿੰਘ ਬੰਬਰਾ, ਗੁਰਦਿਆਲ ਸਿੰਘ ਸੂਬੇਦਾਰ, ਸਵਿੰਦਰ ਸਿੰਘ ਬੱਲੋ ਕੁਲਦੀਪ ਸਿੰਘ ਜੰਮੂ ਅਤੇ ਪ੍ਰਿੰਸੀਪਲ ਵੱਲੋਂ ਸਾਂਝੇ ਰੂਪ ਵਿੱਚ ਸਿਰਪਾਓ, ਗੁਰਬਾਣੀ ਪੋਥੀ ਤੇ ਗੁਰਮਤਿ ਸੇਵਾ ਸਨਮਾਨ ਪੱਤਰ, ਨਾਲ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਇਹਨਾਂ ਦੀ ਧਰਮ ਸੁਪਤਨੀ ਨੂੰ ਗੁਰਮਤਿ ਗਿਆਨ ਸਭਾ ਦੇ ਇਸਤਰੀ ਵਿੰਗ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਜਿਸ ਵਿੱਚ ਬੀਬੀ ਰਸਪਾਲ ਕੌਰ ਬੀਬੀ ਰੁਪਿੰਦਰ ਕੌਰ ਬੀਬੀ ਚਰਨਜੀਤ ਕੌਰ ਬੀਬੀ ਬਲਜਿੰਦਰ ਕੌਰ ਅਤੇ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਸਮੂਹ ਭੈਣਾਂ ਹਾਜ਼ਰ ਸਨ।
ਸਨਮਾਨ ਵਿੱਚ ਸਹਿਯੋਗ ਕਰਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਹਿੰਮਤ ਸਿੰਘ ਸੇਵਕ ਸਭਾ, ਬਾਬਾ ਦੀਪ ਸਿੰਘ ਹਰਿਆਲੀ ਮਿਸ਼ਨ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਛੇਹਰਟਾ ਸਾਹਿਬ ,ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।






