ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ

60-70 ਕਿਲੋ ਚਾਂਦੀ, 400 ਗ੍ਰਾਮ ਸੋਨਾ ਤੇ 2 ਲੱਖ ਨਗਦੀ ਚੋਰੀ

ਛੇਹਰਟਾ ਖੇਤਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ ਅਤੇ ਆਏ ਦਿਨ ਹੀ ਚੋਰਾਂ ਵਲੋਂ ਬਿੰਨ੍ਹਾਂ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਅਜਿਹਾ ਹੀ ਇੱਕ ਮਾਮਲਾ ਚਰਨਜੀਤ ਜਿਊਲਰਜ਼ ਦੀ ਦੁਕਾਨ ‘ਤੇ ਕਰੋੜਾਂ ਰੁਪਏ ਦੀ ਚੋਰੀ ਦਾ ਸਾਹਮਣੇ ਆਇਆ ਹੈ।

ਖੰਡਵਾਲਾ ਘਣੁੰਪੁਰ ਗੁਰਦੁਆਰੇ ਦੇ ਸਾਹਮਣੇ ਸਥਿਤ ਚਰਨਜੀਤ ਜਿਊਲਰਜ਼ ‘ਤੇ ਚੋਰਾਂ ਨੇ ਰਾਤ ਸਮੇਂ ਦੁਕਾਨ ਨੂੰ ਸੰਨ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਚਰਨਜੀਤ ਜਿਊਲਰਜ਼ ਦੇ ਮਾਲਕ ਪਵਨ ਕੁਮਾਰ ਟੀਕੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ੍ਹ ਦੀ ਦੁਕਾਨ ਪਿਛਲੇ 25 ਸਾਲਾਂ ਤੋਂ ਚਲਾਈ ਜਾ ਰਹੀ ਹੈ, ਅਸੀਂ ਸ਼ਨੀਵਾਰ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰ ਦਿੱਤੀ ਸੀ ਅਤੇ ਅਸੀ ਐਤਵਾਰ ਨੂੰ ਆਪਣੀ ਦੁਕਾਨ ਬੰਦ ਰੱਖਦੇ ਹਾਂ।

ਅੱਜ ਦੁਪਹਿਰ ਕਰੀਬ ਡੇਢ ਵਜੇ ਦੁਕਾਨ ਅੰਦਰ ਰੱਖੀ ਆਪਣੇ ਪਿਤਾ ਦੀ ਦਵਾਈ ਲੈਣ ਲਈ ਦੁਕਾਨ ਦੇ ਅੰਦਰ ਆਇਆ ਤਾਂ ਦੇਖਿਆ ਕਿ ਦੁਕਾਨ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਸੋਨੇ-ਚਾਂਦੀ ਦੇ ਡੱਬੇ ਖਾਲੀ ਪਏ ਸਨ।

ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਨੂੰ ਸੰਨ ਲਾ ਕੇ ਕਰੀਬ 60-70 ਕਿਲੋ ਚਾਂਦੀ, ਸੋਨਾ ਕਰੀਬ 400 ਗ੍ਰਾਮ ਅਤੇ ਗੱਲੇ ‘ਚ ਪਏ 2 ਲੱਖ ਰੁਪਏ ਲੈ ਕੇ ਰਫੂ ਚੱਕ ਰਹੋ ਗਏ।

ਇਸ ਦੇ ਨਾਲ ਹੀ ਚੋਰਾਂ ਵਲੋਂ ਦੁਕਾਨ ‘ਚ ਲੱਗੇ ਸੀ.ਸੀ.ਟੀ.ਵੀ ਵੀ ਤੋੜੇ ਗਏ ਅਤੇ ਡੀ.ਵੀ.ਆਰ ਵੀ ਨਾਲ ਲੈ ਗਏ।

ਬਾਕਸ ਸੀ.ਸੀ.ਟੀ.ਵੀ ਕੈਮਰੇ ‘ਚ ਦੋ ਵਿਅਕਤੀਆਂ ਨੂੰ ਦੇਖਿਆ
ਉਕਤ ਅਣਪਛਾਤੇ ਲੜਕੇ ਦੁਕਾਨ ਦੇ ਨੇੜੇ ਛੱਤ ਤੋਂ ਅੰਦਰ ਆਏ ਅਤੇ ਦੁਕਾਨ ਦੀ ਕੰਧ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਲੈ ਗਏ।

ਸੀ.ਸੀ.ਟੀ.ਵੀ ਕੈਮਰੇ ‘ਚ ਦੋ ਵਿਅਕਤੀਆ ਨੂੰ ਦੇਖਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਛੇਹਰਟਾ ਦੇ ਐੱਸ.ਐੱਚ.ਓ ਨਿਸ਼ਾਨ ਸਿੰਘ ਸੰਧੂ ਅਤੇ ਪੁਲਿਸ ਚੌਂਕੀ ਘਣੂੰਪੁਰ ਦੇ ਇੰਚਾਰਜ ਹਰਜਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ।

ਬਾਕਸ ਕੀ ਕਹਿੰਦੇ ਹਨ ਐਸ.ਐਚ.ਓ ਥਾਣਾ ਛੇਹਰਟਾ ਦੇ ਐਸ.ਐਚ.ਓ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਬਾਜ਼ਾਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਫੁਟੇਜ ਸਾਹਮਣੇ ਆਈ ਹੈ।

ਜਿਸ ਵਿੱਚ ਦੋ ਲੜਕੇ ਛੱਤ ਤੋਂ ਦੁਕਾਨ ਦੇ ਅੰਦਰ ਆਏ ਅਤੇ ਦੁਕਾਨ ਦੀ ਕੰਧ ਤੋੜ ਰਹੇ ਸਨ।

Posted By SonyGoyal

Leave a Reply

Your email address will not be published. Required fields are marked *