ਅਮਰੀਕਾ ‘ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਪੰਜਾਬੀਵਿਦਿਆਰਥੀ ਗੁਰਇੱਕਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਹਰੀਸ਼/ਸੋਨੀ ਗੋਇਲ, ਬਰਨਾਲਾ
22 ਜਨਵਰੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈਹੇਠ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਉਪਰਾਲਿਆਂ ਤਹਿਤ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ “ਕੌਮਾਂਤਰੀਪੱਧਰ ‘ਤੇ ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ” ਵਿਸ਼ੇ ‘ਤੇ ਵਿਚਾਰ ਚਰਚਾਕਰਵਾਈ ਗਈ। ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਖੁੱਡੀ ਕਲਾਂਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤਕੌਰ ਦੇ ਮਾਰਗ ਦਰਸ਼ਨ ਹੇਠ ਕਰਵਾਏ ਵਿਚਾਰ ਚਰਚਾ ਸਮਾਗਮ ‘ਚ ਜ਼ਿਲ੍ਹੇ ਦੀਆਂਸਾਹਿਤਕ ਸਭਾਵਾਂ ਦੇ ਆਹੁੱਦੇਦਾਰਾਂ ਅਤੇ ਸਾਹਿਤਕਾਰਾਂ ਸਮੇਤ ਅਮਰੀਕਾ ‘ਚ ਪੜ੍ਹਾਈਕਰ ਰਹੇ ਵਿਦਿਆਰਥੀ ਗੁਰਇੱਕਪ੍ਰੀਤ ਸਿੰਘ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀਗਈ।ਉਹਨਾਂ ਦੱਸਿਆ ਕਿ ਇਸ ਵਿਦਿਆਰਥੀ ਵੱਲੋਂ ਪੰਜਾਬੀ ਭਾਸ਼ਾ ਦੀ ਕੌਮਾਂਤਰੀਪੱਧਰ ‘ਤੇ ਪਹਿਚਾਣ ਬਣਾਉਣ ਲਈ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾਰਹੀਆਂ ਹਨ।ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਸਕੂਲੀ ਵਿਦਿਆਰਥੀ ਨੂੰ ਪੰਜਾਬੀਭਾਸ਼ਾ ਅਤੇ ਸਿੱਖ ਇਤਿਹਾਸ ਪੜ੍ਹਾਉਣ ਲਈ ਪਾਸ ਹੋਏ ਬਿੱਲ ਨੂੰ ਇਸ ਮੁਕਾਮ ‘ਤੇਪਹੁੰਚਾੳਣ ਵਿੱਚ ਇਸ ਵਿਦਿਆਰਥੀ ਦੀ ਅਹਿਮ ਭੂਮਿਕਾ ਰਹੀ ਹੈ।ਉਹਨਾਂ ਕਿਹਾਕਿ ਇਸ ਵਿਦਿਆਰਥੀ ਦੀਆਂ ਪ੍ਰਾਪਤੀਆਂ ਪਰਵਾਸ ਦੇ ਸਾਕਾਰਤਮਕ ਪੱਖ ਨੂੰਉਜਾਗਰ ਕਰਨ ਵਾਲੀਆਂ ਹਨ।ਭਾਸ਼ਾ ਅਧਿਕਾਰੀ ਨੇ ਪੰਜਾਬੀ ਭਾਸ਼ਾ ਦੇ ਵਿਕਾਸਅਤੇ ਮਾਣ ਵਿੱਚ ਵਾਧੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀਜਾਣਕਾਰੀ ਵੀ ਹਾਜ਼ਰੀਨ ਨਾਲ ਸਾਂਝੀ ਕੀਤੀ।ਗੁਰਇੱਕਪ੍ਰੀਤ ਸਿੰਘ ਨੇ ਆਪਣੇਸੰਬੋਧਨ ‘ਚ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਸਨੇਹ ਦੀਭਾਵਨਾ ਉਸ ਨੂੰ ਪਰਿਵਾਰ ਤੋਂ ਵਿਰਸੇ ਵਿੱਚੋਂ ਮਿਲੀ ਹੈ।ਉਸ ਨੇ ਕਿਹਾ ਕਿ ਪੰਜਾਬੀਭਾਸ਼ਾ ਨੂੰ ਵਿਸ਼ਵ ਦੀਆਂ ਮੋਹਰੀ ਭਾਸ਼ਾਵਾਂ ਵਜੋਂ ਵਿਸ਼ਵ ਦੇ ਹਰ ਕੋਨੇ ‘ਚ ਵੇਖਣਾ ਉਸਦੀ ਜ਼ਿੰਦਗੀ ਦਾ ਸੁਪਨਾ ਹੈ।ਅੱਗੇ ਬੋਲਦਿਆਂ ਉਸ ਨੇ ਕਿਹਾ ਕਿ ਨਿਊਜਰਸੀ ਸੂਬੇ ਤੋਂਬਾਅਦ ਅਮਰੀਕਾ ਦੇ ਹੋਰਨਾਂ ਸੂਬਿਆਂ ‘ਚ ਪੰਜਾਬੀ ਭਾਸ਼ਾ ਨੂੰ ਸਕੂਲੀ ਪਾਠਕ੍ਰਮ ਵਿੱਚਸ਼ਾਮਿਲ ਕਰਵਾਉਣਾ ਉਸ ਦਾ ਅਗਲਾ ਟੀਚਾ ਹੈ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਪਰਿਵਾਰ ‘ਚ ਪੀੜੀ ਦਰ ਪੀੜੀਪੰਜਾਬੀ ਭਾਸ਼ਾ ਪ੍ਰਤੀ ਪੈਦਾ ਹੋ ਰਿਹਾ ਪਿਆਰ ਮਨ ਨੂੰ ਸਕੂਨ ਦੇਣ ਵਾਲਾ ਅਹਿਸਾਸਹੈ।ਗੁਰਇੱਕਪ੍ਰੀਤ ਸਿੰਘ ਵੱਲੋਂ ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਹਨਾਂ ਦਾਵਿਸ਼ੇਸ਼ ਸਨਮਾਨ ਕਰਨ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦਾ ਵੀ ਸਨਮਾਨ ਕੀਤਾਗਿਆ।ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ.ਸੰਪੂਰਨ ਸਿੰਘ ਟੱਲੇਵਾਲੀਆ ਵੱਲੋਂ ਵੀਗੁਰਇੱਕਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ।
ਵਿਚਾਰ ਚਰਚਾ ਦੌਰਾਨ ਆਪਣੇ ਸੰਬੋਧਨ ‘ਚ ਗੁਰਪ੍ਰੀਤ ਸਿੰਘ ਗੰਡਾ ਵਾਲਾ,ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾਸਿੰਘ ਤਿਲਕ,ਲੋਕ ਰੰਗ ਪ੍ਰਕਾਸ਼ਨ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ,ਗੁਰਜੰਟ ਸਿੰਘਸਿੱਧੂ,ਰਾਮ ਸਿੰਘ ਬੀਹਲਾ,ਮਨਜੀਤ ਸਿੰਘ ਸਾਗਰ,ਰਾਮ ਸਰੂਪ ਸ਼ਰਮਾ,ਮਾਲਵਿੰਦਰਸ਼ਾਇਰ,ਗੁਰਜੀਤ ਸਿੰਘ ਖੁੱਡੀ,ਲਖਵਿੰਦਰ ਸ਼ਰਮਾ ਅਤੇ ਰਵੀ ਸ਼ੇਰਗਿੱਲ ਨੇ ਇੱਕਮੱਤਹੁੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੂਬਾਈ,ਕੌਮੀ ਅਤੇ ਕੌਮਾਂਤਰੀ ਪੱਧਰ’ਤੇ ਰੌਸ਼ਨ ਹੈ ਬਸ਼ਰਤੇ ਅਸੀਂ ਸਮੂਹ ਪੰਜਾਬੀ ਇਸ ਨੂੰ ਆਪੋ ਆਪਣੇ ਪਰਿਵਾਰਾਂ ਵਿੱਚਜੀਵਿਤ ਰੱਖੀਏ।ਸਮੂਹ ਬੁਲਾਰਿਆਂ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਇਸ ਉਪਰਾਲੇਲਈ ਪ੍ਰਸ਼ੰਸ਼ਾ ਵੀ ਕੀਤੀ ਗਈ। ਇਸ ਮੌਕੇ ਦਫ਼ਤਰ ਦੇ ਸੀਨੀਅਰ ਸਹਾਇਕਸਰਬਜੀਤ ਕੌਰ,ਕਲਰਕ ਸੰਦੀਪ ਕੌਰ,ਗੋਬਿੰਦ ਸਿੰਘ ਅਤੇ ਜਸਪ੍ਰੀਤ ਸਿੰਘ ਵੀਹਾਜ਼ਰ ਸਨ।ਮੰਚ ਸੰਚਾਲਨ ਦਾ ਫਰਜ਼ ਗੁਰਜੰਟ ਸਿੰਘ ਸਿੱਧੂ ਵੱਲੋਂ ਨਿਭਾਇਆ ਗਿਆ।







Để giúp bạn dễ dàng tiếp cận và trải nghiệm các dịch vụ cá cược mọi lúc, mọi nơi, nhà cái đã phát triển ứng dụng di động tiện lợi. 888slot com link Ứng dụng này tương thích với cả hai hệ điều hành Android và iOS, mang lại sự thuận tiện tối đa cho người dùng. Dưới đây là hướng dẫn chi tiết cách tải và cài đặt app trên điện thoại di động của bạn. TONY05-15