ਬਰਨਾਲਾ, 14 ਜੂਨ ( ਮਨਿੰਦਰ ਸਿੰਘ)
ਪੂਸਾ 44 ਅਤੇ ਹੋਰ ਲੰਬਾ ਸਮਾਂ ਲੈਣ ਵਾਲੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਾ ਕਰਨ ਦੀ ਅਪੀਲ
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਐਗਰੀ ਮਸ਼ੀਨਰੀ ਪੋਰਟਲ ‘ਤੇ 30 ਜੂਨ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਪਿੰਡ ਦਾਨਗੜ੍ਹ ਅਤੇ ਕੋਟਦੁੱਨਾ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਵੱਖ ਵੱਖ ਤਕਨੀਕਾਂ ਨਾਲ ਕੀਤੀ ਜਾ ਰਹੀ ਬਿਜਾਈ ਦਾ ਨਿਰੀਖਣ ਕੀਤਾ। ਇਸ ਮੌਕੇ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਝੋਨੇ ਦੀ ਪੈਡੀ ਟਰਾਂਸਪਲਾਂਟਰ ਨਾਲ ਬਿਜਾਈ ਜ਼ਿਲ੍ਹੇ ਵਿੱਚ 113500 ਹੈਕਟੇਅਰ ਰਕਬੇ ਵਿੱਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵੱਲੋਂ ਪਿੰਡ ਦਾਨਗੜ੍ਹ ਵਿਚ ਕਿਸਾਨ ਵਰਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੇ 7 ਏਕੜ ਵਿੱਚ ਬੂਟਾ ਸਿੰੰਘ ਪੁੱਤਰ ਰਘੂਵੀਰ ਸਿੰਘ ਦੀ ਪੈਡੀ ਟਰਾਂਸਪਲਾਟਿੰਗ ਮਸ਼ੀਨ ਨਾਲ ਖੇਤ ਵਿੱਚ ਕੀਤੀ ਜਾ ਰਹੀ ਬਿਜਾਈ ਦਾ ਨਿਰੀਖਣ ਕੀਤਾ ਗਿਆ। ਕਿਸਾਨ ਨੇ ਦੱਸਿਆ ਕਿ ਪੈਡੀ ਟਰਾਸਪਲਾਂਟਰ ਦੀ ਵਰਤੋਂ ਕਰਨ ਨਾਲ ਉਸਦੇ ਸਮੇਂ ਤੇ ਪਾਣੀ ਦੀ ਬੱਚਤ ਹੋਈ ਹੈ, ਕਿਉਂਕਿ ਮਜ਼ਦੂਰਾਂ ਦੀ ਜ਼ਰੂਰਤ ਘੱਟ ਪੈਂਦੀ ਹੈ। ਬੂਟਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਤੋਂ ਇਲਾਵਾ ਵੱਖ ਵੱਖ ਕਿਸਾਨਾਂ ਦੇ ਖੇਤ ਵਿੱਚ ਲਗਭਗ 500 ਏਕੜ ਵਿੱਚ ਪੈਡੀ ਟਰਾਸਪਲਾਂਟਰ ਨਾਲ ਝੋਨਾ ਲਗਵਾਇਆ ਹੈ, ਇਸ ਤਕਨੀਕ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪਿੰਡ ਕੋਟਦੁੱਨਾ ਵਿੱਚ ਕਿਸਾਨ ਬਹਾਦਰ ਸਿੰਘ ਪੁੱਤਰ ਸਰਵਣ ਸਿੰਘ ਦੇ ਖੇਤ ਵਿਚ 9 ਏਕੜ ਵਿੱਚ ਪੀ ਆਰ 126 ਦੀ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਕੱਦੂ ਕਰਕੇ ਲਾਏ ਝੋਨੇ ਨਾਲੋਂ ਬਹੁਤ ਫਾਇਦੇ ਹਨ, ਜਿਵੇਂ ਕਿ 15-20% ਪਾਣੀ ਦੀ ਬੱਚਤ, ਭੂਮੀਗਤ ਪਾਣੀ ਦਾ 10-12% ਜ਼ਿਆਦਾ ਰੀਚਾਰਜ, ਘੱਟ ਬਿਮਾਰੀਆਂ, ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਅਤੇ ਕਣਕ ਦਾ ਝਾੜ 100 ਕਿਲੋ/ਏਕੜ ਜ਼ਿਆਦਾ ਮਿਲਦਾ ਹੈ। ਸਿੱਧੀ ਬਿਜਾਈ ਦੀ ਨਵੀਂ ਤਕਨੀਕ ਤਰ-ਵੱਤਰ ਖੇਤ ਵਿੱਚ ਸਿੱਧੀ ਬਿਜਾਈ” ਰਾਹੀਂ ਬੀਜੀ ਫਸਲ ਨੂੰ ਪਹਿਲਾ ਪਾਣੀ ਤਕਰੀਬਨ 21 ਦਿਨ ਬਾਅਦ ਲਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੂਟਾ ਆਪਣੀ ਜ਼ਿਆਦਾ ਤਾਕਤ ਜੜ੍ਹਾਂ ਡੂੰਘੀਆਂ ਕਰਨ ‘ਤੇ ਲਾਉਂਦਾ ਹੈ ਅਤੇ ਉੱਪਰ ਨੂੰ ਘੱਟ ਵੱਧਦਾ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪਹਿਲੇ ਪਾਣੀ ਤੋਂ ਬਾਅਦ ਬੂਟੇ ਦਾ ਉਪਰਲਾ ਵਾਧਾ ਬਹੁਤ ਤੇਜ਼ ਹੁੰਦਾ ਹੈ ਅਤੇ ਅਗਲੇ 15-20 ਦਿਨ ਵਿੱਚ ਖੇਤ ਭਰਿਆ-ਭਰਿਆ ਦਿਸਣ ਲੱਗ ਪੈਂਦਾ ਹੈ। ਪਹਿਲੀ ਸਿੰਚਾਈ ਲੇਟ ਕਰਨ ਨਾਲ ਇਕ ਤਾਂ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ।
Posted By Gaganjot Goyal







Hey guys, just logged in to BHT Club through bhtclubgamelogin.net. Smooth process, no issues! Check it out! Click here to bhtclubgamelogin
Galabetcasino? Yeah, played there a few times. Pretty standard casino stuff, nothing too mind-blowing, but a solid option if you’re lookin’ for a new spot to spin some reels. Check out Galabetcasino here: galabetcasino