ਮਨਿੰਦਰ ਸਿੰਘ, ਬਰਨਾਲਾ

ਦੁਬਾਰਾ ਕਬਜ਼ਾ ਕਰਨ ਤੇ ਹੋਵੇਗੀ ਕਾਰਵਾਈ

ਜ਼ਿਲ੍ਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਤੇ ਡੀਐਸ ਪੀ ਸਤਬੀਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐਸਪੀ ਟਰੈਫਿਕ ਗੁਰਬਚਨ ਸਿੰਘ ਦੀ ਯੋਗ ਅਗਵਾਈ ਹੇਠ ਟਰੈਫਿਕ ਪੁਲਿਸ ਦੇ ਇਨਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਦੁਕਾਨਾਂ ਦੇ ਬਾਹਰੋਂ ਦੁਕਾਨਦਾਰਾ ਵੱਲੋਂ ਆਪਣਾ ਸਮਾਨ ਰੱਖ ਕੇ ਰੋਡ ਉੱਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਵਾਏ ਗਏ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਜ਼ਾਰਜ ਢੀਂਡਸਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵਿੰਗ ਵੱਲੋਂ ਸ਼ਹਿਰ ਚ ਆਵਾਜਾਈ ਨੂੰ ਸੰਚਾਰੂ ਬਣਾਉਣ ਲਈ ਨਜਾਇਜ਼ ਕਬਜ਼ੇ ਹਟਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮਹਿਮ ਦੇ ਤਹਿਤ ਸ਼ਹਿਰ ਦੀਆਂ ਵੱਖ-ਵੱਖ ਦੁਕਾਨਦਾਰਾਂ ਵੱਲੋਂ ਬਾਹਰ ਰੱਖੇ ਗਏ ਸਮਾਨ ਨੂੰ ਹਟਵਾਇਆ ਜਾ ਰਿਹਾ ਹੈ।

ਇਸ ਮੌਕੇ ਟਰੈਫਿਕ ਇੰਚਾਰਜ ਨੇ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਸੜਕਾਂ ਉੱਤੇ ਸਮਾਨ ਰੱਖ ਕੇ ਟਰੈਫਿਕ ਚ ਵਿਘਨ ਨਾ ਪਾਉਣ।

ਉਹਨਾਂ ਨੇ ਕਿਹਾ ਕਿ ਲੋੜ ਦੀ ਸਾਈਡ ਤੇ ਸਮਾਨ ਰੱਖਣਾ ਜਿੱਥੇ ਕਾਨੂੰਨ ਦੀ ਉਲੰਘਣਾ ਦਾ ਇੱਕ ਹਿੱਸਾ ਬਣ ਜਾਂਦਾ ਹੈ ਉੱਥੇ ਹੀ ਇਸ ਤਰ੍ਹਾਂ ਕਰਨ ਨਾਲ ਦੁਕਾਨਦਾਰਾਂ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।

ਵਿਸ਼ੇਸ਼ ਮਹਿਮ ਦੌਰਾਨ ਟਰੈਫਿਕ ਵਿੰਗ ਟੀਮ ਨੇ ਕਬਜ਼ੇ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਕਿਹਾ ਕਿ ਜੇਕਰ ਉਨਾਂ ਵੱਲੋਂ ਦੁਬਾਰਾ ਅਜਿਹਾ ਕੀਤਾ ਗਿਆ ਤਾਂ ਕਾਨੂੰਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਨਾਂ ਨੇ ਘੱਟ ਉਮਰ ਦੇ ਵਾਹਨ ਚਲਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ 18 ਸਾਲਾਂ ਤੋਂ ਘੱਟ ਬੱਚਿਆਂ ਨੂੰ ਵਾਹਨ ਨਾ ਦੇਣ।

ਕੱਟ ਉਮਰ ਦੇ ਬੱਚਿਆਂ ਵੱਲੋਂ ਵਾਨ ਚਲਾਉਂਦੇ ਫੜੇ ਜਾਣ ਤੇ ਸਖਤ ਕਾਰਵਾਈ ਅਤੇ ਮੋਟਾ ਜਰਮਾਨਾ ਵੀ ਕੀਤਾ ਜਾਵੇਗਾ।

ਇਸ ਮੌਕੇ ਉਹਨਾਂ ਨਾਲ ਏਐਸਆਈ ਬੀਰਬਲ ਸਿੰਘ, ਏਐਸਆਈ ਗੁਰਚਰਨ ਸਿੰਘ, ਹੌਲਦਾਰ ਹਰਬੰਸ ਸਿੰਘ, ਟਰੈਫਿਕ ਮੁਨਸ਼ੀ ਮਨਦੀਪ ਸਿੰਘ, ਹੌਲਦਾਰ ਬਲਵੀਰ ਸਿੰਘ ਸਮੇਤ ਵੱਡੀ ਗਿਣਤੀ “ਚ ਟਰੈਫਿਕ ਪੁਲਿਸ ਦੇ ਮੁਲਾਜ਼ਮ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *