ਮਨਿੰਦਰ ਸਿੰਘ, ਬਰਨਾਲਾ
ਰੋਡ ਸੇਫਟੀ ਨੂੰ ਬਿਹਤਰ ਕਰਨ ਲਈ ਸਰਕਾਰ ਨੇ ਆਵਾਜਾਈ ਨਿਯਮ ਬਣਾਏ ਹਨ, ਪਰੰਤੂ ਕੁਝ ਲੋਕਾਂ ਵੱਲੋ ਇਹਨਾਂ ਨਿਯਮਾ ਦੀ ਉਲੰਘਣਾ ਭਦਰਕਾਰੀ ਦਾ ਕੰਮ ਲੱਗਦਾ ਹੈ , ਪਰ ਉਹ ਭੁੱਲ ਚੁੱਕੇ ਹਨ ਕਿ ਉਨ੍ਹਾਂ ਦਾ ਇਹ ਵਿਹਾਰ ਟ੍ਰੈਫਿਕ ਮਸਲਿਆਂ ਦੇ ਨਾਲ ਨਾਲ ਓਹਨਾ ਨੂੰ ਖੁਦ ਕ਼ਾਨੂਨ ਦੀ ਉਲੰਘਣਾ ਕਰ ਜੁਰਮ ਦਾ ਹਿੱਸਾ ਬਣਾਂਦਾ ਹੈ।
ਜੋ ਹੋਰਨਾਂ ਰਾਹਗੀਰਾਂ ਸਮੇਤ ਉਨਾਂ੍ਹ ਦੇ ਖ਼ੁਦ ਲਈ ਵੀ ਕਈ ਵਾਰ ਜਾਨ ਦਾ ਖੋਹ ਬਣ ਜਾਂਦਾ ਹੈ।
ਪਬਲਿਕ ਨੂੰ ਚਾਹੀਦਾ ਹੈ ਕਿ ਉਹ ਆਵਾਜਾਈ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ।
ਇਹ ਪ੍ਰਗਟਾਵਾ ਵਿਜੀਲੈਂਸ ਵਿਭਾਗ ਪਟਿਆਲਾ ਤੋਂ ਬਦਲਕੇ ਆਏ ਬਰਨਾਲਾ ਦੇ ਨਵ-ਨਿਯੁਕਤ ਟ੍ਰੈਫਿਕ ਇੰਚਾਰਜ ਇੰਸ. ਜਸਵਿੰਦਰ ਸਿੰਘ ਢੀਂਡਸਾ ਨੇ ਸਥਾਨਕ ਕਚਿਹਰੀ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ‘ਦੋਆਬਾ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਕੀਤਾ।
ਇੰਸ. ਢੀਂਡਸਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਕਾਨੂੰਨੀ ਨਿਯਮਾ ਨੂੰ ਸਮਝਣ ਓਹਨਾ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਿਸਦੀ ਮਦਦ ਨਾਲ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਆਵਾਜਾਈ ਨਿਯਮਾਂ ਦਾ ਪਾਲਣ ਕਰਕੇ ਸੜਕ ਸੁਰੱਖਿਆ ‘ਚ ਹਰ ਵਿਅਕਤੀ ਆਪਣਾ ਯੋਗਦਾਨ ਦੇਵੇ।
ਹਰ ਵਿਅਕਤੀ ਸੜਕ ਸੁਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸੜਕ ਦੁਰਘਟਨਾਵਾਂ ‘ਚ ਕਮੀ ਲਿਆਂਦੀ ਜਾ ਸਕਦੀ ਹੈ।
ਉਨਾਂ੍ਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦੋ-ਪਹੀਆ ਤੇ ਕਾਰ ਚਲਾਉਂਦੇ ਸਮੇਂ ਹੈਲਮੇਟ, ਸੀਟ ਬੈਲਟ, ਦੀ ਵਰਤੁ ਅਤੇ ਰਾਤ ਸਮੇ ਜਰੂਰਤ ਹਾਈ ਜਾ ਲੋਅ ਬੀਮ ਲੋੜ ਅਨੁਸਾਰ ਜ਼ਰੂਰ ਲਗਾਓ, ਗੱਡੀ ਟ੍ਰੈਫਿਕ ਨਿਯਮਾ ਅਨੁਸਾਰ ਵੱਲੋ ਤਹਿ ਕੀਤੀ ਗਈ (ਸੀਮਾ) ਸਪੀਡ ਮੁਤਾਬਿਕ ਚਲਾਓ, ਨਸ਼ਾ ਕਰਕੇ ਵਾਹਨ ਨਾ ਚਲਾਓ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰੋ, ਆਪਣੇ ਵਾਹਨ ਦੇ ਦਸਤਾਵੇਜ਼ ਪੂਰੇ ਰੱਖਣ ਸਮੇਤ ਆਵਾਜਾਈ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੋ।
ਇਸ ਤੋਂ ਇਲਾਵਾ ਉਨਾਂ੍ਹ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਸੜਕਾਂ ‘ਤੇ ਵਿਜੀਬਿਲਟੀ ਬਹੁਤ ਘੱਟ ਹੁੰਦੀ ਹੈ, ਇਸ ਲਈ ਵਾਹਨ ਚਾਲਕ ਵਾਹਨ ਦੀ ਰਫ਼ਤਾਰ ਹੌਲੀ ਰੱਖਣ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ।
ਉਨਾਂ੍ਹ ਕਿਹਾ ਕਿ ਸੁਰੱਖਿਅਤ ਆਵਾਜਾਈ ਨੂੰ ਲੈ ਕੇ ਸਾਨੂੰ ਜਿੰਮੇਵਾਰ ਬਨਣ ਦੀ ਜ਼ਰੂਰਤ ਹੈ।
ਇਸ ਮੌਕੇ ਉਨਾ ਨਾਲ ਏਐੱਸਆਈ ਗੁਰਚਰਨ ਸਿੰਘ, ਏਐੱਸਆਈ ਬੀਰਬਲ ਸਿੰਘ, ਹੌਲਦਾਰ ਬਲਵੀਰ ਸਿੰਘ, ਹੌਲਦਾਰ ਹਰਬੰਸ ਸਿੰਘ, ਟ੍ਰੈਿਫ਼ਕ ਮੁਨਸ਼ੀ ਮਨਦੀਪ ਸਿੰਘ ਸਣੇ ਵੱਡੀ ਗਿਣਤੀ ‘ਚ ਟ੍ਰੈਿਫ਼ਕ ਪੁਲਿਸ ਦੇ ਮੁਲਾਜ਼ਮ ਹਾਜ਼ਰ ਸਨ।
Posted By SonyGoyal






