ਅੰਮ੍ਰਿਤਸਰ,ਕ੍ਰਿਸ਼ਨ ਸਿੰਘ ਦੁਸਾਂਝ
ਉੱਘੇ ਪੰਜਾਬੀ ਆਲੋਚਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ ਦੇ ਪਿਤਾ ਜੀ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਜੋ ਬੀਤੀ ਸ਼ਾਮ ਅਚਾਨਕ ਆਪਣੇ ਪਿੰਡ ਨਾਰੰਗਵਾਲ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ।
ਉਹ ਕਮਿਊਨਿਸਟ ਪਾਰਟੀ ਦੇ 7 ਸਾਲ ਲੁਧਿਆਣਾ ਜ਼ਿਲ੍ਹੇ ਦੇ ਸਕੱਤਰ ਰਹੇ।
ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਖੇਤ ਮਜ਼ਦੂਰ ਸਭਾ ਦੀ ਸਥਾਪਨਾ ਕਰਨ ਵਾਲੇ ਬਾਨੀਆਂ ਵਿਚੋਂ ਇਕ ਸਨ।
ਉਨ੍ਹਾਂ ਆਪਣੇ ਪਿੰਡ ਵਿੱਚ ਵਿਸ਼ਾਲ ਲਾਇਬਰੇਰੀ ਸਥਾਪਤ ਕੀਤੀ।
ਇਸ ਦੁੱਖ ਦੀ ਘੜੀ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ: ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਮੀਤ ਪ੍ਰਧਾਨ ਰਮੇਸ਼ ਯਾਦਵ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ, ਕਾਰਜਕਾਰੀ ਮੈਂਬਰ ਕਮਲ ਗਿੱਲ, ਮਜੀਠ ਜੋਨ ਦੇ ਸਰਪ੍ਰਸਤ ਨਿਰੰਜਣ ਸਿੰਘ ਗਿੱਲ, ਪ੍ਰਧਾਨ ਸੁਖਬੀਰ ਸਿੰਘ ਭੁੱਲਰ, ਜਨਰਲ ਸਕੱਤਰ ਨਿਰਮਲ ਕੋਟਲਾ, ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਦਰਸ਼ਨ ਸਿੰਘ ਕਮਲ, ਜਸਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕੱਦਗਿੱਲ, ਮਨਦੀਪ ਸਿੰਘ ਰਾਜਨ, ਕੀਰਤ ਪ੍ਰਤਾਪ ਸਿੰਘ ਪੰਨੂੰ ਆਦਿ ਨੇ ਡਾ. ਸਰਬਜੀਤ ਸਿੰਘ
ਅਤੇ ਸਮੁੱਚੇ ਪਰਿਵਾਰ ਨਾਲ ਸੰਵੇਦਨਾਵਾਂ ਦਾ ਇਜ਼ਹਾਰ ਕੀਤਾ।
ਕੈਪਸ਼ਨ: ਕਾਮਰੇਡ ਪੂਰਨ ਸਿੰਘ ਨਾਰੰਗਵਾਲ।
Posted By SonyGoyal






