ਬਰਨਾਲਾ, 14 ਜੂਨ ( ਸੋਨੀ ਗੋਇਲ)
ਕਿਹਾ, ਕੋਟਦੁੱਨਾ, ਧੌਲਾ ਅਤੇ ਸ਼ਹਿਣਾ ਦੀਆਂ ਲਾਇਬ੍ਰੇਰੀਆਂ ਜਲਦ ਲੋਕ ਅਰਪਣ ਕੀਤੀਆਂ ਜਾਣਗੀਆਂ
ਧੌਲਾ ਵਿਚ ਚੱਲ ਰਹੇ ਸੀਵਰ ਦੇ ਕੰਮ ਦੀ ਕੀਤੀ ਸਮੀਖਿਆ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਅੱਜ ਪਿੰਡ ਦਾਨਗੜ੍ਹ, ਕੋਟਦੁੱਨਾ, ਧੌਲਾ ਅਤੇ ਸ਼ਹਿਣਾ ਵਿੱਚ ਲਾਇਬ੍ਰੇਰੀ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਦਾਨਗੜ੍ਹ ਵਿਚ ਬ੍ਰਿਗੇਡੀਅਰ ਬਲਵੰਤ ਸਿੰਘ ਸ਼ੇਰਗਿੱਲ ਯੂਥ ਲਾਇਬ੍ਰੇਰੀ ਚੱਲ ਰਹੀ ਹੈ, ਜਿਸ ਦਾ ਪਿੰਡ ਵਾਸੀ ਲਾਹਾ ਲੈ ਰਹੇ ਹਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਕੋਟਦੁੱਨਾ, ਧੌਲਾ ਅਤੇ ਸ਼ਹਿਣਾ ਵਿੱਚ ਲਾਇਬ੍ਰੇਰੀਆਂ ਦਾ ਕੰਮ ਜਲਦ ਹੀ ਪੂਰਾ ਹੋ ਜਾਵੇਗਾ ਅਤੇ ਇਹ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇਹ ਲਾਇਬ੍ਰੇਰੀਆਂ ਉਸਾਰੀਆਂ ਗਈਆਂ ਹਨ ਤਾਂ ਜੋ ਵਿੱਦਿਅਕ ਗਤੀਵਿਧੀਆਂ ਨੂੰ ਹੁਲਾਰਾ ਮਿਲੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਕਾਰੀ ਲਾਇਬ੍ਰੇਰੀਆਂ ‘ਚ ਮੁਕਾਬਲੇ ਸਬੰਧੀ ਪੇਪਰਾਂ ਦੀ ਤਿਆਰੀ ਲਾਇਕ ਕਿਤਾਬਾਂ, ਰਸਾਲੇ, ਅਖਬਾਰਾਂ ਆਦਿ ਮੁਹਈਆ ਕਰਵਾਏ ਜਾਣਗੇ। ਸਾਰੀਆਂ ਕਿਤਾਬਾਂ, ਲਾਇਬ੍ਰੇਰੀ ‘ਚ ਰੱਖੇ ਜਾਣ ਵਾਲੇ ਫਰਨੀਚਰ ਆਦਿ ਦੀ ਖਰੀਦ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਕੋਟਦੁੱਨਾ, ਧੌਲਾ ਅਤੇ ਸ਼ਹਿਣਾ ਵਿਖੇ 35 – 35 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀਆਂ ਤਿਆਰ ਕੀਤੀਆਂ ਗਈਆਂ ਹਨ। ਦਾਨਗੜ੍ਹ ਅਤੇ ਸ਼ਹਿਣਾ ਵਿਖੇ ਲਾਇਬ੍ਰੇਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਕੋਟਦੁੱਨਾ ਅਤੇ ਧੌਲਾ ਵਿਚ ਜਲਦ ਹੀ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਉਸਾਰੀ ਦੇ ਕੰਮ ਸਰਕਾਰ ਵੱਲੋਂ ਦਿੱਤੇ ਗਏ ਮਾਪਦੰਡਾਂ ਮੁਤਾਬਕ ਪੂਰੇ ਕੀਤੇ ਗਏ ਹਨ।
ਓਨ੍ਹਾਂ ਨਾਲ ਹੀ ਧੌਲਾ ਵਿਚ ਕਰਵਾਏ ਜਾ ਰਹੇ ਸੀਵਰ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਕੰਮ ਮਿਆਰੀ ਕੀਤਾ ਜਾਵੇ ਅਤੇ ਸਮੇਂ ਸਰ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ, ਬੀ ਡੀ ਪੀ ਓ ਬਰਨਾਲਾ ਸੁਖਵਿੰਦਰ ਸਿੰਘ, ਬੀ ਡੀ ਪੀ ਓ ਸ਼ਹਿਣਾ ਜਗਰਾਜ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।
Posted By Gaganjot Goyal







I downloaded the 11winnercomapp, and it seems like your average sports app. I like to keep up with my scores. I recommend it. Check it out: 11winnercomapp
Blaze444bet, I actually like their mobile site. Super easy to place bets on the go. Withdrawals were processed quickly too. Here you go: blaze444bet
Need a reliable agent for 747 in the Philippines? I’ve had good experiences with agent747ph. Worth checking if you’re looking around.
Planning a trip to Vietnam soon, and stumbled upon e2betvietnam. Wondering if it’s legit and any good. Any inside knowledge?
Tried mb66dangnhap the other day. It’s alright! Not my favorite, but also not the worst one ever. If you are looking for something specific, it can be great! To try it, go to mb66dangnhap.
Okay, s666appvegas. Nice app, and easy to navigate. It’s great. I would recommend it for sure. Here is the access s666appvegas.