ਬਰਨਾਲਾ, 31 ਅਕਤੂਬਰ ( ਸੋਨੀ ਗੋਇਲ )

ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਚੁਕਵਾਈ ਗਈ ਸਹੁੰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ 2025 ਤਹਿਤ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕਿਸਾਨ ਮਿਲਣੀ, ਪਰਾਲੀ ਪ੍ਰਬੰਧਨ ਲਈ ਚਲਾਈਆਂ ਜਾ ਰਹੀ ਖੇਤੀ ਮਸ਼ੀਨਰੀ ਦਾ ਜਾਇਜ਼ਾ ਲਿਆ ਜਾ ਰਿਹਾ, ਉੱਥੇ ਵੱਖ ਵੱਖ ਅਧਿਕਾਰੀਆਂ ਵੱਲੋਂ ਕਿਸਾਨ ਸਿਖਲਾਈ ਕੈਂਪ, ਨੁੱਕੜ ਨਾਟਕ, ਕਰਕੇ ਜਾਗਰੁਕਤਾ ਫ਼ੈਲਾਈ ਲਾਈ ਜਾ ਰਹੀ ਇਸੇ ਲੜੀ ਤਹਿਤ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਸੈਮੀਨਾਰ ਕਰਵਾਏ ਗਏ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਮੁਹਿੰਮ ਵਿੱਚ ਵਿਦਿਆਰਥੀ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸੇ ਤਹਿਤ ਬਰਨਾਲਾ ਵਿਖੇ ਪਰਾਲੀ ਪ੍ਰਬੰਧਨ ਕਰਨ ਲਈ ਵੱਖ ਵੱਖ ਸਕੂਲ, ਕਾਲਜਾਂ ਵਿੱਚ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਜਾਗਰੁਕ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਇੱਕ ਵੱਖਰੀ ਪਹਿਲ ਕਰਕੇ ਲੱਕੀ ਡਰਾਅ (ਪਰਾਲੀ) ਸ਼ੁਰੂ ਕੀਤਾ ਗਿਆ, ਜੋ ਸਿਰਫ਼ ਬਰਨਾਲਾ ਜ਼ਿਲ੍ਹੇ ਦੇ ਉਨਾਂ ਕਿਸਾਨਾਂ ਲਈ ਹੈ ਜੋ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤੇ ਇਸਦਾ ਸੁਚੱਜਾ ਪ੍ਰਬੰਧਨ ਕਰਦੇ ਹਨ। ਇਸ ਲਈ 7 ਲੱਖ ਰੁਪਏ ਕਿਸਾਨਾਂ ਵਿੱਚ ਲਗਾਤਾਰ 7 ਹਫ਼ਤੇ 1 ਲੱਖ ਰੁਪਏ ਵੰਡਿਆਂ ਜਾਣਾ ਹੈ, ਜਿਸ ਵਿੱਚ ਪਹਿਲਾ ਇਨਾਮ 20000 ਰੁਪਏ, ਦੂਜਾ ਇਨਾਮ 15000 ਰੁਪਏ , ਤੀਜਾ ਇਨਾਮ 10000 ਰੁਪਏ ਅਤੇ 22 ਕਿਸਾਨਾਂ ਨੂੰ 2500—2500 ਰੁਪਏ ਵੰਡੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਦੀ ਖ਼ਰੀਦ ਕਰਨ ਵਾਲੀ ਕੋਈ ਇੰਡਸਟਰੀ ਨਾ ਹੋਣ ਕਾਰਨ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਦੀ ਵੱਡੀ ਸਮੱਸਿਆ ਸੀ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਵੱਖ ਵੱਖ ਜ਼ਿਲਿਆਂ ਤੋਂ ਐਗਰੀਕੇਟਰਾਂ ਨੂੰ ਜ਼ਿਲ੍ਹੇ ਵਿੱਚ ਕੰਮ ਕਰਨ ਲਈ ਬੁਲਾਇਆ ਗਿਆ ਹੈ, ਜਿਨ੍ਹਾਂ ਨੂੰ ਸਾਮਲਾਟ, ਪੰਚਾਇਤੀ ਜ਼ਮੀਨ ਡੰਪ ਲਈ ਮੁਹਈਆ ਕਰਵਾਈ ਗਈ ਹੈ, ਜੋ ਕਿ ਪਰਾਲੀ ਪ੍ਰਬੰਧਨ ਵਿੱਚ ਅਹਿਮ ਰੋਲ ਅਦਾ ਕਰੇਗਾ। ਇਸ ਸਮੇਂ ਖੇਤੀਬਾੜੀ ਵਿਭਾਗ ਦੇ ਧਰਮਵੀਰ ਸਿੰਘ ਖੇਤੀਬਾੜੀ ਅਫ਼ਸਰ, ਸੁਨੀਤਾ ਸ਼ਰਮਾਂ ਨੋਡਲ ਅਫ਼ਸਰ ਪਰਾਲੀ ਖੇਤੀਬਾੜੀ ਵਿਭਾਗ, ਸ਼ਿਵ ਸਿੰਗਲਾ ਟੰਡਨ ਪਬਲਿਕ ਸਕੂਲ, ਵਿਜੇ ਜਿੰਦਲ ਪ੍ਰਿੰਸੀਪਲ ਐਸ.ਐਸ. ਡੀ ਕਾਲਜ ਬਰਨਾਲਾ, ਸਿਵਲ ਡਿਫੈਂਸ ਟੀਮ ਦੇ ਸਮੂਹ ਮੈਂਬਰ, ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Posted By Gaganjot Goyal

3 thought on “ਡਿਪਟੀ ਕਮਿਸ਼ਨਰ ਵੱਲੋਂ ਐਸ.ਐਸ.ਡੀ ਕਾਲਜ ਦੇ ਵਿਦਿਆਰਥੀਆਂ ਨੂੰ ਪਰਾਲੀ ਪ੍ਰਬੰਧਨ ਲਈ ਕੀਤਾ ਗਿਆ ਜਾਗਰੁਕ”
  1. Sup! So, I browsed dk999game the other day, and while it’s not gonna blow your mind, it’s got some interesting titles worth a look. Definitely a place to dig around if you’re in a ‘what to play’ crisis. Hop on dk999game and discover a gem

Leave a Reply

Your email address will not be published. Required fields are marked *