ਨਾਭਾ੍ 26 ਜਨਵਰੀ { ਬਲਜਿੰਦਰ ਮਾਨ}

ਨਾਭਾ ਦੇ ਮੈਹਸ ਗੇਟ ਨੇੜੇ ਕੱਲ ਸ਼ਾਮੀ ਪੰਜ ਛੇ ਅਣਪਛਾਤੇ ਵਿਅਕਤੀਆਂ ਨੇ ਕਾਂਸਟੇਬਲ ਅਮਨਦੀਪ ਸਿੰਘ ਦਾ ਕਿਰਚਾਂ ਮਾਰ ਕੇ ਕੀਤਾ ਕਤਲ ਅਤੇ ਭਰਾ ਨੂੰ ਵੀ ਕੀਤਾ ਜਖਮੀ, ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿ ਮਾਮਲਾ ਕੋਈ ਪੈਸੇ ਨੂੰ ਲੈਣ ਦੇਣ ਕਰਕੇ ਬਹਿਸ ਹੋਈ ਉਸ ਤੋਂ ਉਪਰੰਤ ਪੰਜ ਛੇ ਅਣਪਛਾਤੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕੀਤਾ,ਅਤੇ ਪੁਲਿਸ ਕੋਸਟੇਬਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਿਆ ਸੀ, ਇਸ ਘਟਨਾ ਵਿੱਚ ਪੁਲਿਸ ਕਾਂਸਟੇਬਲ ਅਮਨਦੀਪ ਦਾ ਭਰਾ ਵੀ ਗੰਭੀਰ ਜਖਮੀ ਹੈ ਹਸਪਤਾਲ ਵਿੱਚ ਜੇਰੇ ਇਲਾਜ ਹੈ ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਇਨਸਾਫ ਮਿਲੇ ਫਿਰ ਹੀ ਪੋਸਟਮਾਰਟਮ ਦਾ ਫਾਇਦਾ ਹੈ ਪੁਲਿਸ ਮੁਲਾਜ਼ਮ ਦੇ ਹੋਏ ਕਤਲ ਤੇ ਪਰਿਵਾਰ ਨੇ ਕੀਤੀ ਸਿੱਧੀ ਗੱਲ, ਇਸ ਸਬੰਧੀ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਤਲ ਕਰਨ ਵਾਲੇ ਨੂੰ ਸਮਾਜ ਚ ਰਹਿਣ ਦੀ ਨਹੀਂ ਇਜਾਜ਼ਤ ਉਹਨਾਂ ਤੇ ਜਲਦੀ ਹੀ ਕਾਨੂੰਨ ਆਪਣੀ ਕਾਰਵਾਈ ਕਰੇਗਾ ਅਤੇ ਪਰਿਵਾਰ ਨੂੰ ਇਨਸਾਫ ਮਿਲੇਗਾ, ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਬੜੀ ਹੀ ਮੰਦਭਾਗੀ ਹੈ ਇਸ ਘਟਨਾ ਤੇ ਪੁਲਿਸ ਨੇ ਕੱਲ ਸ਼ਾਮੀ ਹੀ ਕਾਤਲਾਂ ਦੇ ਪਿੱਛੇ ਕਾਰਵਾਈ ਸ਼ੁਰੂ ਕੀਤੀ ਜਿਸ ਵਿੱਚਨਾਭਾ ਪੁਲਿਸ,ਸਮਾਨਾ ਪੁਲਿਸ ਤੇ ਸੀਆਈ ਪੁਲਿਸ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਦੋ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਬਾਕੀ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਣਗੇ, ਉਹਨਾਂ ਕਿਹਾ ਕਿ ਅਮਨਦੀਪ ਸਿੰਘ ਕਾਂਸਟੇਬਲ ਸਾਡਾ ਆਪਣਾ ਮੁਲਾਜ਼ਮ ਸੀ ਉਸ ਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ,

Leave a Reply

Your email address will not be published. Required fields are marked *