ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ

ਘਰ ‘ਚ ਵਿਆਹ ਵਰਗਾ ਮਾਹੌਲ ਪਿੰਡ ਵਾਸੀਆਂ ਤੇ ਕਬੱਡੀ ਖੇਡ ਪ੍ਰੇਮੀਆਂ ਨੇ ਫੁੱਲਾਂ ਦੀ ਵਰਖਾ ਨਾਲ ਅਰਬਲ ਦਾ ਕੀਤਾ ਭਰਵਾਂ ਸਵਾਗਤ

ਬੀਤੇ ਦਿਨੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਕਬੱਡੀ ਟੂਰਨਾਮੈਂਟ ਆਕਲੈਂਡ ਤੋਂ ਕਰੀਬ 300 ਸੌ ਕਿਲੋਮੀਟਰ ਦੂਰ ਟੋਰੰਗਾ ਸ਼ਹਿਰ ਵਿਚ ਖੇਡਿਆ ਗਿਆ ਸੀ।

ਇਸ ਕਬੱਡੀ ਟੂਰਨਾਮੈਂਟ ਦੇ ਦੋਰਾਨ ਪਹਿਲਵਾਨ ਅਰਬਲ ਬੱਲਪੁਰੀਆ ਨੇ ਆਪਣੀ ਖੇਡ ਦਾ ਬੇਮਿਸਾਲ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੀ ਵਾਹ-ਵਾਹ ਖੱਟੀ ਅਤੇ ਉਸ ਨੂੰ ਨਿਊਜੀਲੈਂਡ ਟੋਰੰਗਾ ਵਲਡ ਕਬੱਡੀ ਕੱਪ 2023 ਦਾ ‘ਬੈਸਟ ਰੇਡਰ’ ਚੁਣਿਆ ਗਿਆ।

ਨਿਊਜ਼ੀਲੈਂਡ ਤੋਂ ਕਬੱਡੀ ਦਾ ‘ਬੈਸਟ ਰੇਡਰ’ ਬਣ ਕੇ ਵਾਪਸ ਆਪਣੇ ਪਿੰਡ ਬਲਪੁਰੀਆ ਪਰਤੇ ਪਹਿਲਵਾਨ ਅਰਬਲ ਬੱਲਪੁਰੀਆ ਦਾ ਪਿੰਡ ਵਾਸੀਆਂ ਤੇ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਉਨ੍ਹਾਂ ਢੋਲ ਦੀ ਤਾਲ ‘ਤੇ ਖੂਬ ਭੰਗੜੇ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ।

ਪਹਿਲਵਾਨ ਅਰਬਲ ਬੱਲਪੁਰੀਆ ਦੇ ਘਰ ਵਿਚ ਵਿਆਹ ਵਰਗਾ ਮਾਹੌਲ ਸੀ ਤੇ ਪੂਰਾ ਜੋਸ਼ੋ-ਖਰੋਸ਼ ਨਾਲ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਸਨ। ਇਸ ਮੌਕੇ ਸਾਂਕ ਸਬੰਧੀਆਂ, ਰਿਸਤੇਦਾਰਾਂ, ਯਾਰਾਂ-ਦੋਸਤਾਂ, ਪਿੰਡ ਵਾਸੀਆਂ ਅਤੇ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਭੰਗੜੇ ਪਾ ਕੇ ਅਰਬਲ ਦੇ ਪਿਤਾ ਕਬੱਡੀ ਦੇ ਬੇਤਾਜ ਬਾਦਸ਼ਾਹ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਤੇ ਕਬੱਡੀ ਖਿਡਾਰੀਆਂ ਦੀ ਜਗਤ ਮਾਤਾ ਬੀਬੀ ਕਰਮਜੀਤ ਕੌਰ ਕੰਮੋ ਨੂੰ ਵਧਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਰਬਲ ਬੱਲਪੁਰੀਆ ਨੂੰ ਮੋਢਿਆਂ ਤੇ ਚੁੱਕ ਕੇ ਅਕੈਡਮੀ ਦਾ ਗੇੜਾ ਲਗਾਇਆ ਗਿਆ।

ਇਸ ਮੌਕੇ ਅਰਬਲ ਬੱਲਪੁਰੀਆ ਦੇ ਪਿਤਾ ਬਾਬਾ ਕੁਲਵੰਤ ਸਿੰਘ ਮੱਘਾ ਅਤੇ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਇਹ ਸਭ ਅਰਬਲ ਦੀ ਸੱਚੀ ਲਗਨ ਤੇ ਮਿਹਨਤ ਦਾ ਹੀ ਨਤੀਜਾ ਹੈ।

ਸਵੇਰੇ ਤੜਕੇ ਉੱਠ ਕੇ ਪੁੱਤ ਨੂੰ ਕਰਵਾਈ ਗਈ ਮਿਹਨਤ ਰੰਗ ਲਿਆਈ ਹੈ।

ਇਸ ਮੌਕੇ ਪਹਿਲਵਾਨ ਅਰਬਲ ਬੱਲਪੁਰੀਆ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਸਖਤ ਮਿਹਨਤ ਕਰਕੇ ਅਤੇ ਜਿੱਤ ਦੇ ਝੰਡੇ ਗੰਡ ਕੇ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕਰੇਗਾ।

ਇਸ ਤੋਂ ਪਹਿਲਾ ਅਰਬਲ ਬੱਲਪੁਰੀਆ ਦੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਖੇ ਮੱਥਾ ਟੇਕਿਆ ਅਤੇ ਸਰਭੱਤ ਦੇ ਭਲੇ ਲਈ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ।

ਇਸ ਮੌਕੇ ਪਹਿਲਵਾਨਾਂ ਦੀ ਮਾਤਾ ਕਰਮਜੀਤ ਕੌਰ ਕੰਮੋ, ਗੁਰਪ੍ਰਤਾਪ ਕੌਰ ਗੋਪਾ, ਪੰਥਜੀਤ ਬੱਲਪੁਰੀਆ ਤੋ ਇਲਾਵਾ ਭਾਈ ਸਤਨਾਮ ਸਿੰਘ, ਚਾਚਾ ਦਾਰ ਸਿੰਘ, ਵੀਰ ਭੁਪਿੰਦਰ ਸਿੰਘ, ਵੀਰ ਬਲਵਿੰਦਰ ਸਿੰਘ, ਨਿਰਭੈਅ ਸਿੰਘ ਦੋਧੀ, ਸੰਤੋਖ ਸਿੰਘ ਮਿਸਤਰੀ, ਵੀਰ ਸਤਨਾਮ ਸਿੰਘ, ਭਾਈ ਗੁਰਨਾਮ ਸਿੰਘ, ਸ. ਬਲਰਾਜ ਸਿੰਘ ਸਾਬਕਾ ਚੇਅਰਮੈਨ, ਸ. ਭਾਨ ਸਿੰਘ ਬੱਲਪੁਰੀਆ, ਸ. ਤਰਲੋਚਨ ਸਿੰਘ ਸਾਬਕਾ ਸਰਪੰਚ, ਸ. ਅਜੀਤ ਸਿੰਘ, ਡਾ. ਹਰਨੇਕ ਸਿੰਘ ਟੋਨੀ ਬੱਲਪੁਰੀਆ, ਜਥੇ: ਲੋਧੀ, ਸ. ਸੁਖਦੇਵ ਸਿੰਘ, ਸ. ਬਲਦੇਵ ਸਿੰਘ, ਵੀਰ ਸੋਢੀ ਪਟਵਾਰੀ, ਸ. ਕਸ਼ਮੀਰ ਸਿੰਘ, ਬਾਬਾ ਢੋਲ, ਸ. ਸੁਰਜੀਤ ਸਿੰਘ, ਇੰਟਰਨੈਸ਼ਨਲ ਕਬੱਡੀ ਖਿਡਾਰੀ ਜੂਲੀ ਬੱਲਰੀਆ, ਬਗੇਲਾ ਬੱਲਪੁਰੀਆ, ਸ. ਦਲਬੀਰ ਸਿੰਘ, ਬਾਬਾ ਬੱਬੂ, ਗ੍ਰੰਥੀ ਭਾਈ ਗੁਰਪ੍ਰੀਤ ਸਿੰਘ, ਬਾਬਾ ਨਿਰਮਲ ਸਿੰਘ ਗੌਸਾਬਾਦ, ਬਾਬਾ ਗੁਰਮੀਤ ਸਿੰਘ ਤਰਸਿਕਾ, ਭਾਈ ਜਗਤਾਰ ਸਿੰਘ ਬਟਾਲਾ, ਭਾਈ ਹਰਪ੍ਰੀਤ ਸਿੰਘ ਸੋਹਲ, ਵੀਰ ਹੈਪੀ, ਕਬੱਡੀ ਦਾ ਮਹਾਂਰਥੀ ਰਾਣਾ ਵੰਝ, ਪੱਪੁ ਕੰਡੀਲਾ, ਸੱਬਾ ਧਾਰੋਵਾਲੀ, ਕਬੱਡੀ ਕੋਚ ਕੁਲਬੀਰਾ ਬਿਜਲੀ ਨੰਗਲ ਆਦਿ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *