ਭਵਾਨੀਗੜ੍ਹ 06 ਮਈ (ਪਹਿਰੇਦਾਰ ਪ੍ਰਤੀਨਿਧੀ)

ਜ਼ਹਿਰੀਲੀ ਵਸਤੂ ਖਾਕੇ ਮਾ ਅਤੇ 8 ਸਾਲ ਦੀ ਬੱਚੀ ਨੇ ਕੀਤੀ ਖੁਦਖੁਸ਼ੀ,, 

ਭਵਾਨੀਗੜ੍ਹ ਦੇ ਮਹਾਂਵੀਰ ਬਸਤੀ ਚ ਇਕ ਬੇਹੱਦ ਮੰਦਭਾਗੀ ਖਬਰ ਸਾਮ੍ਹਣੇ ਆਈ ਹੈ।

ਜਿੱਥੇ ਇਕ ਮਾ ਅਤੇ 8 ਸਾਲਾਂ ਧੀ ਨੇ ਜ਼ਹਿਰੀਲੀ ਵਸਤੂ ਖਾਕੇ ਅਪਨੀ ਜੀਵਨ ਲੀਲਾ ਕੀਤੀ ਸਮਾਪਤ ਕਰ ਲਈ ਹੈ।

ਮ੍ਰਿਤਕ ਔਰਤ ਦੇ ਜੇਠ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਪਤਾ ਨਹੀਂ ਮੇਰੀ ਭਰਜਾਈ ਨੇ ਇਹ ਖੌਫਨਾਕ ਕਦਮ ਕਿਊ ਚੁੱਕਿਆ।

ਪਰਿਵਾਰ ਨੇੇ ਕਿਹਾ ਸਾਡਾ ਸਾਰਾ ਪਰਿਵਾਰ ਸਦਮੇ ਵਿਚ ਹੈ।

ਕਿਹਾ ਕਿ ਮੇਰੀ ਭਰਜਾਈ ਮੇਰੇ ਤੋ ਉਮਰ ਤੀ ਛੋਟੀ ਸੀ।

ਮੇਰਾ ਉਸਦੇ ਨਾਲ ਵਤੀਰਾ ਹਮੇਸ਼ਾ ਧੀਆਂ ਵਾਂਗ ਰਿਹਾ।

ਜੇਕਰ ਉਹ ਕਿਸੇ ਮਾਨਸਿਕ ਪਰੇਸ਼ਾਨੀ ਤੋ ਜੂਝ ਰਹੀ ਸੀ ਤਾਂ ਮੈਨੂੰ ਜਰੂਰ ਦਸਦੀ ਤਾਂ ਸ਼ਾਇਦ ਇਹ ਮੰਦਭਾਗੀ ਘਟਨਾ ਵਾਪਰ ਦੀ ਹੀ ਨਹੀਂ।

ਅਸੀ ਓਹਨਾ ਨੂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਮੌਕੇ ਤੇ ਡਾਕਟਰਾਂ ਤੋ ਇਲਾਜ ਵੀ ਕਰਵਾਇਆ।

ਪਰ ਅਸੀ ਜਾਨ ਨਹੀਂ ਬਚਾ ਪਾਏ।

ਮਾ ਅਤੇ ਧੀ ਦਾ ਸੰਸਕਾਰ ਹੋ ਗਿਆ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਸਬੰਧੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸੱਸ ਅਤੇ ਪਤਨੀ ਤੇ ਲਗਾਏ ਦੋਸ਼ 

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਏ ਹਨ।

ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਆਤਮ ਹੱਤਿਆ ਨਹੀਂ ਕਰ ਸਕਦੀ ਅਤੇ ਪਤੀ ਤੇ ਉਸਦੀ ਸਸਤੇ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਵੀ ਮੰਗ ਕੀਤੀ ਹੈ।

ਉੱਥੇ ਹੀ ਪੁਲਿਸ ਵੱਲੋਂ ਅੱਜ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਮ੍ਰਿਤਕ ਸੁਖਵਿੰਦਰ ਕੌਰ ਦੇ ਪਤੀ ਅਤੇ ਉਸਦੇ ਮਾਤਾ ਫਰਾਰ ਹਨ ਅਤੇ ਫਰੈਂਸੀਕ ਟੀਮ ਵੱਲੋਂ ਮੁਕੇ ਦੀ ਜਾਂਚ ਕੀਤੀ ਗਈ ਹੈ।

ਅਤੇ ਜਿਸ ਤਰ੍ਹਾਂ ਦੀ ਵੀ ਰਿਪੋਰਟ ਸਾਹਮਣੇ ਆਏਗੀ ਉਸਦੇ ਮੁਤਾਬਿਕ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ। 

Posted By SonyGoyal

One thought on “ਪ੍ਰੋਫ਼ੈਸਰ ਦੀ ਘਰਵਾਲੀ ਨੇ ਚੁੱਕਿਆ ਖੌਫਨਾਕ ਕਦਮ ”

Leave a Reply

Your email address will not be published. Required fields are marked *