Screenshot

ਮਨਪ੍ਰੀਤ ਸਿੰਘ ਖ਼ਾਲਸਾ, ਨਵੀਂ ਦਿੱਲੀ

ਨਵੀਂ ਦਿੱਲੀ, 5 ਸਤੰਬਰ: ਕਾਂਗਰਸ ਪਾਰਟੀ ਨੇ ਸੂਬਿਆਂ ਦੇ ਸੰਗਠਨਾਤਮਕ ਇੰਚਾਰਜਾਂ ਵਿੱਚ ਵੱਡਾ ਫੇਰਬਦਲ ਕਰਦਿਆਂ ਸਚਿਨ ਪਾਇਲਟ ਨੂੰ ਪੰਜਾਬ ਦਾ ਨਵਾਂ AICC ਜਨਰਲ ਸਕੱਤਰ-ਇੰਚਾਰਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। 

AICC ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਭੂਪੇਸ਼ ਬਘੇਲ ਨੂੰ ਅਸਾਮ, ਰਣਦੀਪ ਸਿੰਘ ਸੁਰਜੇਵਾਲਾ ਨੂੰ ਗੁਜਰਾਤ, ਸੁਖਦੇਵ ਭਗਤ ਨੂੰ ਛੱਤੀਸਗੜ੍ਹ, ਡਾ. ਸਿਰੀਵੇਲਾ ਪ੍ਰਸਾਦ ਨੂੰ ਮਹਾਰਾਸ਼ਟਰ ਅਤੇ ਪੀ.ਵੀ. ਮੋਹਨ ਨੂੰ ਆਂਧਰਾ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। 

ਰਣਦੀਪ ਸਿੰਘ ਸੁਰਜੇਵਾਲਾ ਨੂੰ ਗੁਜਰਾਤ ਦੇ ਨਾਲ-ਨਾਲ ਕਰਨਾਟਕ ਦਾ ਵਾਧੂ ਇੰਚਾਰਜ ਵੀ ਸੌਂਪਿਆ ਗਿਆ ਹੈ। 

ਪਾਰਟੀ ਨੇ outgoing ਜਨਰਲ ਸਕੱਤਰ/ਇੰਚਾਰਜ ਜਿਤੇਂਦਰ ਸਿੰਘ, ਰਮੇਸ਼ ਚੇਨਿਥਲਾ ਅਤੇ ਮਾਣਿਕਮ ਟੈਗੋਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਮੁਕੁਲ ਵਾਸਨਿਕ AICC ਜਨਰਲ ਸਕੱਤਰ ਵਜੋਂ ਜਾਰੀ ਰਹਿਣਗੇ। 

ਪੰਜਾਬ ਕਾਂਗਰਸ ਲਈ ਸਚਿਨ ਪਾਇਲਟ ਦੀ ਨਵੀਂ ਜ਼ਿੰਮੇਵਾਰੀ ਨੂੰ ਸੂਬੇ ਦੀ ਆਉਣ ਵਾਲੀ ਸਿਆਸਤ ਦੇ ਮੱਦੇਨਜ਼ਰ ਅਹਿਮ ਸੰਗਠਨਾਤਮਕ ਤਬਦੀਲੀ ਵਜੋਂ ਦੇਖਿਆ ਜਾ ਸਕਦਾ ਹੈ।