ਚੰਡੀਗੜ੍ਹ (ਮਨਿੰਦਰ ਸਿੰਘ ਬਿਊਰੋ ਪੰਜਾਬ)

ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਆਪਦਾ ਪ੍ਰਬੰਧਨ ਵਿਭਾਗ (ਸਟੈਂਪ ਅਤੇ ਰਜਿਸਟ੍ਰੇਸ਼ਨ ਸ਼ਾਖਾ) ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲ ਦਫਤਰਾਂ ਚ ਸਬ ਰਜਿਸਟਰਾਰ

ਜੁਆਇੰਟ ਸਬ ਰਜਿਸਟਰਾਰ ਦੀ ਉਪਲੱਬਧਤਾ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਾਰੀ ਕੀਤੇ ਗਏ ਤਾਜ਼ਾ ਪੱਤਰ ਅਨੁਸਾਰ ਸਰਕਾਰ ਦੇ ਧਿਆਨ ‘ਚ ਆਇਆ ਹੈ ਕਿ ਕਈਂ ਵਾਰ ਤਹਿਸੀਲਾਂ ਸਬ ਤਹਿਸੀਲਾਂ ‘ਚ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਉਪਲੱਬਧ ਨਹੀ ਹੁੰਦੇ, ਜਿਸ ਕਾਰਨ ਆਮ ਜਨਤਾ ਨੂੰ ਆਪਣੇ ਵਸੀਕੇ ਰਜਿਸਟਰ ਕਰਵਾਉਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਕਿਤੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਤੈਨਾਤ ਨਹੀ ਹਨ ਤਾਂ ਰਜਿਸਟਰੀ ਦਾ ਕੰਮ ਕਿਸੇ ਨਾਲ ਦੀ ਤਹਿਸੀਲ ਸਬ ਤਹਿਸੀਲ ਦੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ ਦੇ ਦਿੱਤਾ ਜਾਂਦਾ ਹੈ।

ਵਾਧੂ ਚਾਰਜ ਵਾਲੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਦੀ ਦੋਨੋਂ ਜਗ੍ਹਾਂ ਤੇ ਉਪਲੱਬਧਤਾ ਬਹੁਤ ਘੱਟ ਜਾਂਦੀ ਹੈ।

ਪੱਤਰ ਅਨੁਸਾਰ ਜਿੱਥੇ ਵੀ ਕਿਤੇ ਕਿਸੇ ਤਹਿਸੀਲ ਸਬ ਤਹਿਸੀਲ ਵਿੱਚ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਤੈਨਾਤ ਨਹੀ ਹਨ, ਉੱਥੇ ਰਜਿਸਟਰੇਸ਼ਨ ਦਾ ਕੰਮ ਪੈਰ੍ਹਾ-2 ਵਿੱਚ ਦਰਸਾਏ ਕਾਨੂੰਗੋਆਂ ਅਤੇ ਸੀਨੀਅਰ ਅਸਿਸਟੈਂਟਾਂ ਨੂੰ ਦਿੱਤਾ ਜਾਵੇ।

ਇਹ ਕੰਮ ਦੇਣ ਸਮੇਂ ਕਾਨੂੰਗੋ ਅਤੇ ਸੀਨੀਅਰ ਅਸਿਸਟੈਂਟਾਂ ਦੀ ਸੀਨੀਆਰਤਾ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ।

ਤੁਹਾਡੀ ਇਹ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਹਰ ਸਬ ਰਜਿਸਟਰਾਰ ਦਫਤਰ ਵਿੱਚ ਘੱਟੋ ਘੱਟ ਇੱਕ ਸਬ ਰਜਿਸਟਰਾਰ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ ਤੱਕ ਉਪਲੱਬਧ ਹੋਵੇ।

ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਕਿਸੇ ਵਿਅਕਤੀ ਨੇ ਰਜਿਸਟਰੇਸ਼ਨ ਵਾਸਤੇ ਵਿਭਾਗ ਦੀ ਵੈੱਬਸਾਈਟ ਤੋਂ appointment ਲਿੱਤੀ ਹੈ ਅਤੇ ਉਹ ਮੁਕੰਮਲ ਦਸਤਾਵੇਜ਼ਾਂ ਸਮੇਤ ਤਹਿਸੀਲ ਸਬ ਤਹਿਸੀਲ ਵਿੱਚ ਆ ਗਿਆ ਹੈ ਤਾਂ ਹਰ ਹਾਲਤ ਵਿੱਚ ਸਬ ਰਜਿਸਟਰਾਰ ਵੱਲੋਂ ਉਸੇ ਦਿਨ ਉਸਦੇ ਦਸਤਾਵੇਜ ਦੀ ਰਜਿਸਟਰੇਸ਼ਨ ਦਾ ਫੈਸਲਾ ਕੀਤਾ ਜਾਵੇ।

ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਾਰਾਂ ਦੀ ਹਾਜ਼ਰੀ M-Sewa ਐਪ ਰਾਹੀ ਸ਼ੁਰੂ ਕੀਤੀ ਜਾਵੇ।

ਇਸ ਲਈ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਸਾਰੇ ਤਹਿਸੀਲ ਸਬ ਤਹਿਸੀਲ ਦਫਤਰਾਂ ਦੀ ਲੋਕੇਸ਼ਨ ਦੇ GPS Coordinates ਤੁਰੰਤ ਇਸ ਦਫਤਰ ਨੂੰ ਭੇਜੇ ਜਾਣ ਤਾਂ ਜੋ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਾਰਾਂ ਦੀ ਹਾਜਰੀ M-Sewa ਐਪ ਰਾਹੀ ਸ਼ੁਰੂ ਕੀਤੀ ਜਾ ਸਕੇ।

ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਬ ਰਜਿਸਟਰਾਰ ਸਵੇਰੇ 9.00 ਵਜੇ ਤੋਂ ਆਪਣੇ ਦਫਤਰ ‘ਚ ਉਪਲੱਬਧ ਹੋਣ।

Posted By SonyGoyal

Leave a Reply

Your email address will not be published. Required fields are marked *