ਬਰਨਾਲਾ, 14 ਅਕਤੂਬਰ (ਸੋਨੀ ਗੋਇਲ )

ਮੰਗਲਵਾਰ ਬਾਅਦ ਦੁਪਹਿਰ ਬਰਨਾਲਾ ’ਚ ਨੈਸ਼ਨਲ ਹਾਈਵੇ ’ਤੇ 2 ਗੱਡੀਆਂ ਦੇ ਹੋਏ ਸੜਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਜਾਣ ਦੀ ਜਿੱਥੇ ਦੁਖਦਾਈ ਖ਼ਬਰ ਹੈ, ਉੱਥੇ ਉਸੇ ਹਾਦਸੇ ’ਚ ਇੱਕ ਸੀਨੀਅਰ ਚੰਡੀਗੜ੍ਹ ਤੋਂ ਵਕੀਲ ਦੇ ਪਰਿਵਾਰ ਸਣੇ ਪੰਜ ਜਣੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਨੈਸ਼ਨਲ ਹਾਈਵੇ ’ਤੇ ਧਨੌਲਾ ਟੀ-ਪੁਆਇੰਟ ਪਾਸ ਕਰਕੇ ਚੰਡੀਗੜ੍ਹ ਤੋਂ ਸੀਨੀਅਰ ਵਕੀਲ ਸੰਜੇ ਕੌਸ਼ਲ ਆਪਣੇ ਪਰਿਵਾਰ ਸਮੇਤ ਗਿੱਦੜਬਾਹਾ ਤੋਂ ਇੱਕ ਸੋਗ ਸਮਾਗਮ ਤੋਂ ਵਾਪਸ ਚੰਡੀਗੜ੍ਹ ਪਰਤ ਰਹੇ ਸਨ। ਜਿਉਂ ਹੀ ਉਹ ਆਪਣੀ ਸਾਇਡ ’ਤੇ ਹੀ ਚੰਡੀਗੜ੍ਹ ਵੱਲ ਜਾ ਰਹੇ ਸਨ, ਤਿਉ ਹੀ ਅਚਨਚੇਤ ਚੈਰੀ ਰੰਗ ਦੀ ਅਲਟੋ ਕਾਰ ਸਵਾਰ ਹਨੁਮਾਨ ਮੰਦਰ ਧਨੌਲਾ ਤੋਂ ਮੱਥਾ ਟੇਕ ਕੇ ਵਾਪਸ ਬਰਨਾਲਾ ਆ ਰਹੀ ਸੀ ਕਿ ਉਹ ਫੁੱਟਪਾਥ ਪਾਰ ਕਰਕੇ ਦੂਸਰੀ ਸਾਇਡ ’ਤੇ ਆ ਰਹੀ ਟੋਆਟਾ ਕੰਪਨੀ ਦੀ ਵੱਡੀ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਗੱਡੀ ਸੜਕ ’ਤੇ ਹੀ ਪਲਟ ਗਈ। ਇਸ ਹਾਦਸੇ ’ਚ ਅਲਟੋ ’ਚ ਸਵਾਰ ਪੰਜ ਨੌਜਵਾਨਾਂ ’ਚੋਂ 3 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ’ਚ ਜ਼ਖ਼ਮੀ ਹਨ। ਜੋ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ’ਚ ਤਿੰਨੇ ਨੌਜਵਾਨਾਂ ਦੀ ਪਛਾਣ ਨੋਨੀ ਕੁਮਾਰ ਪੱਤੀ ਰੋਡ ਬਰਨਾਲਾ, ਰੋਹਿਤ ਤੇ ਤੇਜਿੰਦਰ ਸਿੰਘ ਵਾਸੀਆਨ ਬਰਨਾਲਾ ਵਜੋਂ ਹੋਈ ਹੈ। ਜਦਕਿ ਵਿਸਾਲ ਤੇ ਅਰਸ਼ਦੀਪ ਸਿੰਘ ਵਾਸੀਆਨ ਬਰਨਾਲਾ ਗੰਭੀਰ ਰੂਪ ’ਚ ਜ਼ਖ਼ਮੀ ਹਨ। ਇਸੇ ਤਰ੍ਹਾਂ ਹੀ ਦੂਸਰੀ ਗੱਡੀ ’ਚ ਚੰਡੀਗੜ੍ਹ ਤੋਂ ਸੀਨੀਅਰ ਵਕੀਲ ਸੰਜੇ ਕੌਸ਼ਲ ਤੇ ਉਨ੍ਹਾਂ ਦੀ ਪਤਨੀ ਤੇ ਗੱਡੀ ਦਾ ਡਰਾਈਵਰ ਤਰਲੋਚਨ ਸਿੰਘ ਵੀ ਗੰਭੀਰ ਰੂਪ ’ਚ ਜ਼ਖ਼ਮੀ ਹਨ। ਜਿਨ੍ਹਾਂ ਨੂੰ ਧਨੌਲਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਕਰਵਾਇਆ ਗਿਆ ਹੈ।

Posted By Gaganjot Goyal

3 thought on “ਬਰਨਾਲਾ ‘ਚ ਵਾਪਰਿਆ ਭਿਆਨਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ; ਪੰਜ ਜਣੇ ਜ਼ਖ਼ਮੀ”
  1. Okay, so 789pvip is my new go-to. The VIP treatment is real, with exclusive bonuses and a personal account manager. If you’re looking to level up your gaming, this is the place.

Leave a Reply

Your email address will not be published. Required fields are marked *