Screenshot

ਅਭਿਜੀਤ ਕਪਲਿਸ਼ ਹੋਣਗੇ ਨਵੇਂ ਡੀ.ਸੀ

ਤਪਾ ਦੇ ਐੱਸ.ਡੀ.ਐੱਮ. ਆਯੂਸ਼ ਗੋਇਲ ਵੀ ਬਦਲੇ

28 ਲੱਖ ਰੁਪਆ ਮਹੀਨੇ ਦਾ ਘਪਲਾ, ਬਰਨਾਲਾ ਦੇ ਹੇਮਰਾਜ ਐਮਸੀ, ਧਰਮਾ ਫੌਜੀ ਅਤੇ ਰਾਜੂ ਚੌਧਰੀ ਨੇ ਲਗਾਏ ਸੱਤਾਧਾਰੀ ਤੇ ਗੰਭੀਰ ਇਲਜ਼ਾਮ
ਕਾਂਗਰਸ ਮੌਕੇ ਹੇਮਰਾਜ ਐਮਸੀ ਵੱਲੋਂ ਕੀਤਾ ਗਿਆ ਸੀ ਸ਼ਹਿਰ ਵਿੱਚ ਲਗਾਏ ਸਟੀਲ ਦੇ ਵਾਰਡ ਨੰਬਰ ਵਾਲੇ ਬੋਰਡਾਂ ਦੇ ਘਪਲੇ ਦਾ ਪਰਦਾਫਾਸ਼
ਪੰਜਾਬ ਭਰ ਤੋਂ ਸਾਡੇ ਨਾਲ ਪੱਤਰਕਾਰ ਜੁੜਨ ਲਈ ਸੰਪਰਕ ਕਰਨ
ਰੋਜਾਨਾ ਹੱਕ ਸੱਚ ਦੀ ਬਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਬਰਨਾਲਾ #barnalacity #BarnalaNews #municipality #AAPPunjab

ਮਨਿੰਦਰ ਸਿੰਘ ਧੁੰਨਾ

ਬਰਨਾਲਾ, 11 ਨਵੰਬਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਕਈ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨ੍ਹਾ ਵੱਲੋਂ 10 ਨਵੰਬਰ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ਅਭਿਜੀਤ ਕਪਲਿਸ਼ ਨੂੰ ਬਰਨਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਗਰ ਨਿਗਮ ਬਰਨਾਲਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਸਰਕਾਰੀ ਹੁਕਮਾਂ ਮੁਤਾਬਕ ਸਾਲ 2015 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀ ਅਭਿਜੀਤ ਕਪਲਿਸ਼, ਜੋ ਪਹਿਲਾਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਵਜੋਂ ਵਾਧੂ ਚਾਰਜ ਸੰਭਾਲ ਰਹੇ ਸਨ, ਹੁਣ ਬਰਨਾਲਾ ਦੇ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਉਹ ਹਰਪ੍ਰੀਤ ਸਿੰਘ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।

ਦੂਜੇ ਪਾਸੇ, ਸਾਲ 2019 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀ ਹਰਪ੍ਰੀਤ ਸਿੰਘ, ਜੋ ਹੁਣ ਤੱਕ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਨਾਲ-ਨਾਲ ਨਗਰ ਨਿਗਮ ਬਰਨਾਲਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ, ਨੂੰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਉਹ ਅਭਿਜੀਤ ਕਪਲਿਸ਼ ਤੋਂ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਵਾਧੂ ਚਾਰਜ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।

ਤਪਾ ਦੇ ਐੱਸ.ਡੀ.ਐੱਮ. ਆਯੂਸ਼ ਗੋਇਲ ਦਾ ਵੀ ਤਬਾਦਲਾ

ਇਸ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਤਪਾ ਵਿੱਚ ਤਾਇਨਾਤ ਐੱਸ.ਡੀ.ਐੱਮ. ਸ੍ਰੀ ਆਯੂਸ਼ ਗੋਇਲ, ਆਈ.ਏ.ਐੱਸ. ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਸਾਲ 2023 ਬੈਚ ਦੇ ਆਈ.ਏ.ਐੱਸ. ਅਧਿਕਾਰੀ ਆਯੂਸ਼ ਗੋਇਲ ਨੂੰ ਤਪਾ ਦੇ ਉਪ ਮੰਡਲ ਮੈਜਿਸਟ੍ਰੇਟ ਦੇ ਅਹੁਦੇ ਤੋਂ ਬਦਲ ਕੇ ਮਾਨਸਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ‘ਤੇ ਪੂਨਮ ਸਿੰਘ, ਪੀ.ਸੀ.ਐੱਸ. ਦੀ ਥਾਂ ਜ਼ਿੰਮੇਵਾਰੀ ਸੰਭਾਲਣਗੇ।

ਬਰਨਾਲਾ ਵਿਖੇ ਲੋਕਾਂ ਨੇ ਫੜ ਲਿਆ ਇੱਕ ਪੁਲਿਸ ਮੁਲਾਜ਼ਮ ਕਹਿੰਦੇ ਕਿ ਇਸ ਦੀ ਜੇਬ ਵਿੱਚ ਹਨ ਚਿੱਟੇ ਦੀਆਂ ਪੁੜੀਆਂ
ਵੀਡੀਓ ਦੇਖਿਓ ਤੇ ਦੱਸਿਓ ਤੁਹਾਨੂੰ ਕੀ ਲੱਗਦਾ
ਕਮੈਂਟਾਂ ਰਾਹੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਉੱਤੇ ਤੁਹਾਡੇ ਕੀ ਵਿਚਾਰ ਹਨ ਜਰੂਰ ਦੱਸਿਆ ਜਾਵੇ।
ਪੂਰੇ ਪੰਜਾਬ ਤੋਂ ਪੱਤਰਕਾਰ ਸਾਡੇ ਨਾਲ ਜੁੜਨ ਲਈ ਸੰਪਰਕ ਕਰ ਸਕਦੇ ਹਨ।

Read along watch along Facebook high lighted news

ਇਸ ਤਰ੍ਹਾਂ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਨਾਲ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਅਹਿਮ ਤਬਦੀਲੀਆਂ ਹੋਈਆਂ ਹਨ। ਇੱਕ ਪਾਸੇ ਜ਼ਿਲ੍ਹੇ ਨੂੰ ਨਵਾਂ ਡਿਪਟੀ ਕਮਿਸ਼ਨਰ ਮਿਲਿਆ ਹੈ, ਦੂਜੇ ਪਾਸੇ ਤਪਾ ਦੇ ਐੱਸ.ਡੀ.ਐੱਮ. ਦਾ ਵੀ ਤਬਾਦਲਾ ਹੋ ਗਿਆ ਹੈ। ਹਾਲਾਂਕਿ ਤਪਾ ਵਿਖੇ ਨਵੇਂ ਐੱਸ.ਡੀ.ਐੱਮ. ਦੀ ਨਿਯੁਕਤੀ ਸਬੰਧੀ ਇਸ ਹੁਕਮਨਾਮੇ ਵਿੱਚ ਕੋਈ ਨਾਮ ਦਰਜ ਨਹੀਂ ਕੀਤਾ ਗਿਆ।

ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਹੁਕਮ

ਮੁੱਖ ਸਕੱਤਰ ਪੰਜਾਬ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਧਿਕਾਰੀ ਬਿਨਾਂ ਜੁਆਇਨਿੰਗ ਸਮੇਂ ਦੀ ਉਡੀਕ ਕੀਤੇ ਤੁਰੰਤ ਆਪਣੇ ਨਵੇਂ ਤਾਇਨਾਤੀ ਸਥਾਨ ‘ਤੇ ਹਾਜ਼ਰ ਹੋਣ। ਇਸ ਤੋਂ ਇਲਾਵਾ ਜਿਹੜੇ ਅਹੁਦੇ ਇਨ੍ਹਾਂ ਤਬਾਦਲਿਆਂ ਕਾਰਨ ਖਾਲੀ ਹੋਏ ਹਨ, ਉਨ੍ਹਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਅੰਦਰੂਨੀ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਤਬਾਦਲਿਆਂ ਨਾਲ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਿੱਚ ਨਵੀਂ ਟੀਮ ਕੰਮ ਸੰਭਾਲੇਗੀ, ਜਿਸ ਉੱਤੇ ਹੁਣ ਜ਼ਿਲ੍ਹੇ ਦੇ ਵਿਕਾਸ ਕਾਰਜਾਂ, ਲੋਕਾਂ ਦੀਆਂ ਸਮੱਸਿਆਵਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ।