ਨਰਿੰਦਰ ਬਿੱਟਾ ਬਰਨਾਲਾ
ਪ੍ਰੀਨਿਰਵਾਨ ਦਿਵਸ ਧਰਮ ਸਿੰਘ ਫੌਜੀ ਕੌਂਸਲਰ ਦੇਖ ਰੇਖ ਦੀ ਵਿੱਚ ਮਨਾਇਆ,
ਮਿਤੀ 6/12/23 ਨੂੰ ਮੰਡਲ ਬਰਨਾਲਾ ਪੂਰਵੀ ਬੀ ਜੇ ਪੀ ਜ਼ਿਲ੍ਹਾ ਬਰਨਾਲਾ ਐਸ ਸੀ ਮੋਰਚਾ ਤੇ ਧਾਨਕ ਧਰਮਸ਼ਾਲਾ ਵੈਲਫੇਅਰ ਕਮੇਟੀ ਰਜਿ ਬਰਨਾਲਾ ਵੱਲੋਂ ਡਾ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਨ ਦਿਵਸ ਧਾਨਕ ਧਰਮਸ਼ਾਲਾ ਨੇੜੇ ਐਸ ਡੀ ਕਾਲਜ ਬਰਨਾਲਾ ਵਿਖੇ ਮਨਾਇਆ ਗਿਆ।
ਜਿਸ ਵਿੱਚ ਕਿ ਸਾਰੇ ਹੀ ਬੀ ਜੇ ਬੀ ਮੰਡਲ ਬਰਨਾਲਾ ਤੇ ਧਾਨਕ ਸਮਾਜ ਵੱਲੋਂ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਸਮਾਰੋਹ ਧਰਮ ਸਿੰਘ ਫੌਜੀ ਕੌਂਸਲਰ ਜ਼ਿਲ੍ਹਾ ਪ੍ਰਧਾਨ ਐਸ ਸੀ ਮੋਰਚਾ ਬੀ ਜੇ ਪੀ ਬਰਨਾਲਾ ਤੇ ਚੌਧਰੀ ਅਮਨ ਬੰਮਣੀਆ ਪ੍ਰਧਾਨ ਮੰਡਲ ਬਰਨਾਲਾ ਐਸ ਸੀ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਦੇਖ ਰੇਖ ਵਿੱਚ ਮਨਾਇਆ ਗਿਆ।
ਜਿਸ ਵਿੱਚ ਵਿਸ਼ੇਸ਼ ਤੌਰ ਪਰ ਰਾਮ ਚੋਹਾਨ ਵਿਧਾਨ ਸਭਾ ਬਰਨਾਲਾ ਦੇ ਵਿਸਥਾਰਕ ,ਗੁਰਜਿੰਦਰ ਸਿੰਘ ਸਿੱਧੂ, ਰਾਜੇਸ਼ ਕਾਇਤ, ਜੀਤ ਸਿੰਘ, ਲਖਵੀਰ ਸਿੰਘ ਸੋਹੀ, ਜੱਸੀ ਨੰਗਲ ਦੇ ਨਾਲ ਧਾਨਕ ਸਮਾਜ ਦੇ ਐਡਵੋਕੇਟ ਸੋਨੂੰ ਲਡਆਲ , ਐਡਵੋਕੇਟ ਮੈਡਮ ਸਰਬਜੀਤ ਕੌਰ, ਸ੍ਰੀ ਬਿੱਲੂ ਰਾਮ ਬੰਮਣੀਆ ਜੀ, ਸੁਭਾਸ਼ ਨਾਗਰ, ਦੁਰਗਾ ਦਾਸ, ਲਾਲਾ ਰਾਮ ਨਾਗਰ, ਕਰਮਵੀਰ ਨਾਗਰ, ਨਿੱਕੂ,ਤਾਰਾ ਸਿੰਘ ਜੀ, ਰਾਜੇਸ਼ ਕਿਰਾੜ, ਰੋਸ਼ਨ ਲਾਲ, ਸ੍ਰੀ ਮਤੀ ਪੱਪੂ ਦੇਵੀ , ਸ੍ਰੀ ਮਤੀ ਪਿੰਕੀ ਰਾਣੀ, ਰਾਜ ਰਾਣੀ, ਪੁਸ਼ਪਾ ਦੇਵੀ, ਮਾਈਆਂ ਦੇਵੀ ਤੋਂ ਇਲਾਵਾ ਵੱਖ ਵੱਖ ਐਸ ਸੀ ਸਮਾਜ ਦੇ ਨੁਮਾਇੰਦੇ ਨੇ ਹਾਜ਼ਰੀ ਲਗਵਾਈ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
Posted By SonyGoyal






