ਮਨਿੰਦਰ ਸਿੰਘ, ਬਰਨਾਲਾ

ਪਿਛਲੇ 20 ਸਾਲਾਂ ਤੋਂ ਸਮਾਜ ਸੇਵਾ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਬਰਨਾਲਾ ਵੈਲਫੇਅਰ ਕਲੱਬ

ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਵਲੋਂ ਚੇਅਰਮੈਨ ਵਿਵੇਕ ਸਿੰਧਵਾਨੀ ਦੀ ਅਗਵਾਈ ਵਿਚ ਸਮੇਂ-ਸਮੇਂ ਸਿਰ ਸਮਾਜ ਸੇਵੀ ਕੰਮਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਰੁੱਖ ਲਗਾਉ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ ਅਤੇ ਇਲਾਕੇ ਵਿਚ ਹਜਾਰਾਂ ਹੀ ਰੁੱਖ ਆਪਣੀ ਮਿਹਨਤ ਸਦਕਾ ਵੱਖ ਵੱਖ ਥਾਵਾਂ ’ਤੇ ਲਗਾਏ ਗਏ ਸਨ।

ਖੂਨ ਦਾਨ ਕੈਂਪ, ਮੈਗਾ ਮੈਡੀਕਲ ਕੈਂਪ, ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਬੂਟ ਜ਼ੁਰਾਬਾਂ ਕਲੱਬ ਵਲੋਂ ਵੰਡੀਆਂ ਜਾਂਦੀਆਂ ਹਨ।

ਦਸੰਬਰ ਮਹੀਨੇ ਵਿਚ ਇਨ੍ਹਾਂ ਦੋਵਾਂ ਕਲੱਬਾਂ ਵਲੋਂ ਅਨਾਜ ਮੰਡੀ ਵਿਚ ਝੁੱਗੀਆਂ ਝੋਪੜੀਆਂ ਵਿਚ ਰਹਿਣ ਵਾਲੇ ਲੋੜਵੰਦ ਬੱਚਿਆਂ ਔਰਤਾਂ ਅਤੇ ਪੁਰਸ਼ਾਂ ਨੂੰ ਗਰਮ ਕੱਪੜੇ ਵੀ ਵੰਡੇ ਜਾਂਦੇ ਹਨ।

ਇਸੇ ਕੜੀ ਤਹਿਤ ਅੱਜ ਬਰਨਾਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਨਰੇਸ਼ ਗਰੋਵਰ ਦੀ ਦੁਕਾਨ ਅੱਗੇ ਲੋੜਵੰਦਾਂ ਨੂੰ ਕੱਪੜੇ ਅਤੇ ਸ਼੍ਰੀ ਅਰੋੜਵੰਸ਼ ਸਭਾ ਦੇ ਸੀਨੀਅਰ ਆਗੂ ਰੇਸ਼ਮ ਦੂਆ ਦੇ ਸਹਿਯੋਗ ਨਾਲਜੂਸ ਦੀਆਂ ਬੋਤਲਾਂ ਵੰਡੀਆਂ ਗਈਆਂ।

ਇਸ ਸਮਾਗਮ ਦੇ ਮੁੱਖ ਮਹਿਮਾਨ ਅਗਰਵਾਲ ਗ੍ਰੈੱਡ ਕਾਲੋਨੀ ਦੇ ਐਮ.ਡੀ ਰਵੀ ਪ੍ਰਕਾਸ਼ ਗਰਗ ਅਤੇ ਨਰਿੰਦਰ ਸ਼ਰਮਾ, ਨਗਰ ਕੌਂਸਲ ਦੇ ਉਪ ਪ੍ਰਧਾਨ ਨਰਿੰਦਰ ਗਰਗ ਨੀਟਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ, ਅਸ਼ੋਕ ਕੁਮਾਰ ਰਾਮ ਰਾਜਿਆ ਕਾਲੋਨੀ ਵਾਲੇ ਅਤੇ ਪ੍ਰਾਪਰਟੀ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਨ।

ਇਨ੍ਹਾਂ ਉਕਤ ਆਗੂਆਂ ਵਲੋਂ ਆਪਣੇ ਕਰ ਕਮਲਾਂ ਨਾਲ ਲੋੜਵੰਦਾਂ ਨੂੰ ਕੱਪੜੇ ਵੰਡੇ ਗਏ।

ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਕਲੱਬ ਦਾ ਮੁੱਖ ਲਕਸ਼-ਧਾਨ ਵਿਵੇਕ ਸਿੰਧਵਾਨੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਨੇ ਕਿਹਾ ਕਿ ਸਾਡੇ ਦੋਵਾਂ ਕਲੱਬਾਂ ਦਾ ਟੀਚਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਦਾ ਹੈ।

ਕਲੱਬ ਦੇ ਸਾਰੇ ਹੀ ਮੈਂਬਰ ਆਪਣੀਆਂ ਜੇਬਾਂ ਵਿਚੋਂ ਫੰਡ ਪਾ ਕੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ।

ਹੁਣ ਕਲੱਬ ਵਲੋਂ ਰਾਮਬਾਗ ਰੋਡ ’ਤੇ ਸਰਕਾਰੀ ਰੇਟਾਂ ਤੋਂ ਵੀ ਘੱਟ ਰੇਟਾਂ ’ਤੇ ਡਿਜੀਟਲ ਐਕਸਰੇ ਲੈੱਬ ਖੋਲ੍ਹੀ ਗਈ ਹੈ। ਜਿਸ ਦਾ ਲਾਭ ਇਲਾਕਾ ਨਿਵਾਸੀ ਉਠਾ ਰਹੇ ਹਨ।

ਕਲੱਬ ਦੇ ਸਮਾਗਮ ਵਿਚ ਆ ਕੇ ਮਿਲੀ ਆਤਮਿਕ ਸ਼ਾਂਤੀ ਸੰਬੋਧਨ ਕਰਦਿਆਂ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਅਗਰਵਾਲ ਗ੍ਰੈੱਡ ਕਾਲੋਨੀ ਦੇ ਐਮ.ਡੀ ਰਵੀ ਪ੍ਰਕਾਸ਼ ਗਰਗ ਨੇ ਕਿਹਾ ਕਿ ਅੱਜ ਲੋੜਵੰਦ ਲੋਕਾਂ ਨੂੰ ਕੱਪੜੇ ਵੰਡ ਕੇ ਮੈਨੂੰ ਆਤਮਿਕ ਸ਼ਾਂਤੀ ਮਿਲੀ ਹੈ।

ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਨਜ ਕਲੱਬ ਦਾ ਇਹ ਉੱਦਮ ਬਹੁਤ ਹੀ ਸਲਾਘਾਯੋਗ ਹੈ। ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਵਲੋਂ ਕੜਾਕੇ ਦੀ ਠੰਢ ਵਿਚ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡਣਾ ਸਭ ਤੋਂ ਉੱਤਮ ਕਾਰਜ ਹੈ।

ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਦੋਵੇਂ ਕਲੱਬ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਚੰਗੀਆਂ ਸਿਹਤ ਸੇਵਾਵਾਂ ਅਤੇ ਸਿੱਖਿਆ ਦੀ ਹੈ।

ਜੋ ਕਿ ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਰਲ ਕੇ ਇਨ੍ਹਾਂ ਦੋਵਾਂ ਖੇਤਰਾਂ ਵਿਚ ਚੰਗੀ ਭੂਮਿਕਾ ਨਿਭਾ ਰਹੇ ਹਨ।

ਸਮੇਂ ਸਮੇਂ ਸਿਰ ਦੋਵਾਂ ਕਲੱਬਾਂ ਵਲੋਂ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅਤੇ ਸਕੂਲ ਬੱਚਿਆਂ ਦੀ ਵੀ ਸਹਾਇਤਾ ਕੀਤੀ ਜਾਂਦੀ ਹੈ।

ਇਸ ਮੌਕੇ ਗੋਕਲ ਪ੍ਰਕਾਸ਼ ਗੁਪਤਾ, ਸ਼ਾਮ ਸੁੰਦਰ ਜੈਨ, ਸੰਜੇ ਤਾਇਲ, ਨਰੇਸ਼ ਗਰੋਵਰ, ਅਸ਼ੋਕ ਮੱਕੜ, ਸੰਜੀਵ ਬਾਂਸਲ, ਦੀਪੂ ਆਨੰਦ, ਸੈਲੀ ਅਰੋੜਾ, ਨਵੀਨ ਕੁਮਾਰ ਸਹੋਰੀਆ, ਉਮੇਸ਼ ਬਾਂਸਲ, ਬਲਦੇਵ ਕ੍ਰਿਸ਼ਨ ਮੱਖਣ, ਰਜੀਵ ਜੈਨ, ਅਸ਼ੋਕ ਕੁਮਾਰ, ਗਗਨ ਸੋਹਲ, ਅਨੀਸ਼ ਗਰਗ, ਸੁਰਿੰਦਰ ਕੁਮਾਰ ਗੋਇਲ, ਨੀਟੂ ਢੀਂਗਰਾ, ਸੰਦੀਪ ਸਿੰਗਲਾ, ਕਮਲ ਸੇਤੀਆ, ਕਾਂਤੀ ਗਰਗ, ਪੁਸ਼ਪ ਬਾਂਸਲ, ਨਵੀਨ ਮਿੱਤਲ, ਬਿੱਲੂ ਆੜਤੀਆ, ਰੇਸ਼ਮ ਦੂਆ ਆਦਿ ਤੋਂ ਇਲਾਵਾਂ ਭਾਰੀ ਗਿਣਤੀ ਵਿਚ ਦੋਵੇਂ ਕਲੱਬਾਂ ਦੇ ਮੈਂਬਰ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *