ਸਾਡੀ ਪੁਲਿਸ ਪਾਰਟੀ ਸੀਸੀਟੀਵੀ ਕੈਮਰਿਆਂ ਦੀ ਮੱਦਦਤ ਨਾਲ ਇਹਨਾ ਚੋਰਾਂ ਦੀ ਭਾਲ ਕਰ ਰਹੀ ਹੈ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ: ਐਸ ਐਚ ਓ

ਹਰਵਿੰਦਰ ਸਿੰਘ ਕਾਲਾ, ਹੱਕ ਸੱਚ ਦੀ ਬਾਣੀ

ਬਰਨਾਲਾ, 8 ਜਨਵਰੀ :  ਸ਼ਹਿਰ ਬਰਨਾਲਾ ਵਿੱਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ ਹੁਣ ਥਾਣਿਆਂ ਦੇ ਮੁਹਰੋ ਲੱਗੇ ਦੁਕਾਨਾਂ ਨੂੰ ਬਣਾਉਣ ਨਿਸ਼ਾਨਾਂ ਸ਼ਹਿਰ ਵਿੱਚ ਆਏ ਦਿਨ ਹੋ ਰਹੀਆ ਚੋਰੀ ਦੀਆ ਵਾਰਦਾਤਾਂ ਨੇ ਲੋਕਾ ਦੀ ਰਾਤਾਂ ਦੀ ਨੀਂਦ ਉੱਡਾਕੇ ਰੱਖ ਦਿੱਤੀ ਹੈ। ਜਿਲਾ ਬਰਨਾਲਾ ਦੇ ਵੱਖ-ਵੱਖ ਏਰੀਏ ਵਿੱਚ ਹਰ ਰੋਜ ਜਿੱਥੇ ਮੋਟਰਸਾਈਕਲ ਚੋਰੀ ਅਤੇ ਰਾਹ ਜਾਦੇ ਲੋਕਾਂ ਤੋ ਝਪਟਮਾਰ ਮੋਬਾਈਲ ਸੋਨੇ ਦੀਆ ਬਾਲੀਆ ਸਮੇਤ ਹੋਰ ਸਮਾਨ ਚੋਰੀ ਹੋਣ ਦੀਆ ਵਾਰਦਾਤਾਂ ਆਮ ਹੋਣ ਲੱਗ ਪਈਆ ਹਨ। ਇਸੇ ਤਰਾਂ ਹੁਣ ਇਹਨਾ ਚੋਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਭੋਰਾਂ ਖੋਫ ਨਾਂ ਹੋਣ ਕਾਰਨ ਹੁਣ ਇਹਨਾ ਵੱਲੋ ਪੁਲਿਸ ਥਾਣੇ ਦੇ ਤਕਰੀਬਨ 50 ਮੀਟਰ ਦੀ ਦੂਰੀ ਤੋ ਵੀ ਘੱਟ ਨੇੜੇ ਦੀਆ ਦੁਕਾਨਾ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਬੀਤੀ ਰਾਤ ਥਾਣਾ ਸਿਟੀ 2 ਦੇ ਸਾਹਮਣੇ ਥੋੜੀ ਹੀ ਦੂਰੀ ਤੇ ਬਣੀ ਬੱਬਲੂ ਇਲੈਕਟ੍ਰਾਨਿਕ ਵਰਕਸ ਦੀ ਦੁਕਾਨ ਦੇ ਮਾਲਕ ਜਗਜੀਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ 7 ਅਤੇ 8 ਦੀ ਰਾਤ ਨੂੰ ਕੁਝ ਚੋਰਾ ਨੇ ਉਸ ਦੀ ਦੁਕਾਨ ਦੇ ਸਟਰ ਨੂੰ ਕਿਸੇ ਗੱਡੀ ਦੀ ਮੱਦਦਤ ਨਾਲ ਤੋੜ ਕੇ ਉਸ ਦੀ ਦੁਕਾਨ ਵਿੱਚੋ ਬੈਟਰੀਆਂ ਅਲਟਿਨੇਟਰ ਸੈਲਫਾਂ ਅਤੇ ਸਕਰੇਪ ਇਹਨਾ ਚੋਰਾਂ ਵੱਲੋ ਚੋਰੀ ਕੀਤੀ ਗਈ ਹੈ ਜਿਸ ਸਮਾਨ ਦੀ ਕੀਮਤ ਤਕਰੀਬਨ ਦੋ ਲੱਖ ਦੇ ਕਰੀਬ ਬਣਦੀ ਹੈ। ਉਸ ਨੇ  ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਿਆ ਕਿਹਾ ਕਿ ਇਹਨਾ ਚੋਰਾ ਦੀ ਭਾਲ ਕਰਕੇ ਮੇਰਾ ਸਮਾਨ ਲੱਭ ਕੇ ਦਿੱਤਾ ਜਾਵੇ ਅਤੇ ਇਹਨਾ ਚੋਰਾਂ ਖਿਲਾਫ ਸਖ਼ਤ ਕਾਰਵਾਈ ਕਰਕੇ ਇਹਨਾ ਨੂੰ ਸਖ਼ਤ ਸਜਾ ਦਿੱਤੀ ਜਾਵੇ। ਜਦੋ ਇਸ ਸਬੰਧੀ ਥਾਣਾ ਸਿਟੀ 2 ਦੇ ਐਸ ਐਚ ਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਾਡੀ ਪੁਲਿਸ ਪਾਰਟੀ ਦੀ ਟੀਮ ਸੀਸੀਟੀਵੀ ਕੈਮਰਿਆਂ ਦੀ ਮੱਦਦਤ ਨਾਲ ਇਹਨਾ ਚੋਰਾਂ ਦੀ ਭਾਲ ਕਰ ਰਹੀ ਹੈ ਜਲਦੀ ਹੀ ਇਸ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇਗਾ।

https://sprl.me/UzxoW85

One thought on “ਬਰਨਾਲਾ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਥਾਣੇ ਦੇ ਸਾਹਮਣਿਓ ਦੁਕਾਨ ਵਿੱਚੋ ਲੱਖਾ ਦਾ ਸਮਾਨ ਚੋਰੀ”
  1. Sup! So, I browsed dk999game the other day, and while it’s not gonna blow your mind, it’s got some interesting titles worth a look. Definitely a place to dig around if you’re in a ‘what to play’ crisis. Hop on dk999game and discover a gem

Leave a Reply

Your email address will not be published. Required fields are marked *