ਬਿਲਾਸਪੁਰ, 8 ਅਕਤੂਬਰ 2025 ( ਸੋਨੀ ਗੋਇਲ )
ਬਿਲਾਸਪੁਰ ਜ਼ਿਲ੍ਹੇ ਦੇ ਬਰਠੀ ਖੇਤਰ ਦੇ ਮਲਾਰੀ ਪਿੰਡ ਨੇੜੇ ਭੱਲੂ ਪੁਲ ਦੇ ਕੋਲ ਬੁੱਧਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ। ਇੱਥੇ ਸੰਤੋਸ਼ੀ ਬੱਸ ਉੱਤੇ ਪਹਾੜ ਡਿੱਗ ਪਿਆ ਜਿਸ ਕਾਰਨ ਬੱਸ ਮਿੱਟੀ ਤੇ ਪੱਥਰਾਂ ਹੇਠ ਦਬ ਗਈ। ਬੱਸ ਕੋਟਧਾਰ ਦੇ ਮਰੋਤਨ ਤੋਂ ਘੁਮਾਰਵੀਂ ਵੱਲ ਜਾ ਰਹੀ ਸੀ ਕਿ ਅਚਾਨਕ ਭਾਰੀ ਵਰਖਾ ਕਾਰਨ ਪੂਰੀ ਪਹਾੜੀ ਢਹਿ ਗਈ ਤੇ ਬੱਸ ‘ਤੇ ਆ ਡਿੱਗੀ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ। ਰਾਤ ਤੱਕ ਰੈਸਕਿਊ ਟੀਮ ਨੇ ਮਲਬੇ ਵਿੱਚੋਂ 15 ਲਾਸ਼ਾਂ ਬਾਹਰ ਕੱਢ ਲਈਆਂ, ਜਦਕਿ ਦੋ ਛੋਟੀਆਂ ਬੱਚੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਲੇ ਵੀ ਮਲਬੇ ਵਿਚ ਕੁਝ ਯਾਤਰੀ ਫਸੇ ਹੋਏ ਹੋਣ ਦੀਆੰ ਸੰਭਾਵਨਾਵਾਂ ਹਨ। ਬਸ ਤੇ ਡਿੱਗਿਆ ਮਲਵਾ ਹਟਾਉਂਦੇ ਹੋਏ NDRF ਦੇ ਜਵਾਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਲਗਭਗ 30 ਤੋਂ 35 ਸਵਾਰੀਆਂ ਸਨ।ਜ਼ਿਲ੍ਹਾ ਉਪਾਯੁਕਤ ਰਾਹੁਲ ਕੁਮਾਰ ਅਤੇ ਐਸਪੀ ਸੰਦੀਪ ਧਵਲ ਦੀ ਅਗਵਾਈ ਹੇਠ ਰਾਹਤ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਤੇ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।ਉਪਮੁੱਖ ਮੰਤਰੀ ਤੇ ਵਿਧਾਇਕ ਮੌਕੇ ‘ਤੇ ਰਵਾਨਾਉਪਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਜਿਵੇਂ ਹੀ ਹਾਦਸੇ ਦੀ ਜਾਣਕਾਰੀ ਮਿਲੀ ਉਹ ਤੁਰੰਤ ਵਾਕਿਆਂ ਵਾਲੀ ਥਾਂ ਲਈ ਰਵਾਨਾ ਹੋ ਗਏ।ਉਹ ਅੱਜ ਕੁੱਲੂ ਦੇ ਦਸ਼ਹਰਾ ਸਮਾਰੋਹ ਵਿੱਚ ਸ਼ਿਰਕਤ ਕਰਨ ਗਏ ਸਨ। ਹਾਦਸੇ ਵਿਚ ਮਾਰੇ ਗਏ 15 ਲੋਕਾਂ ਦੀਆਂ ਲਾਸ਼ਾਂ ਝੰਡੂਤਾ ਦੇ ਵਿਧਾਇਕ ਜੀਤਰਾਮ ਕਟਵਾਲ ਵੀ ਮੌਕੇ ‘ਤੇ ਪਹੁੰਚੇ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਦੁਖਦ ਘਟਨਾ ‘ਤੇ ਸ਼ੋਕ ਜ਼ਾਹਿਰ ਕੀਤਾ।ਮੁੱਖ ਮੰਤਰੀ ਵੱਲੋਂ ਸ਼ੋਕ ਪ੍ਰਗਟਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਬਿਲਾਸਪੁਰ ਜ਼ਿਲ੍ਹੇ ਦੇ ਝੰਡੂਤਾ ਉਪਮੰਡਲ ਹੇਠ ਆਏ ਇਸ ਭੂ-ਸਖਲਨ ਕਾਰਨ ਬੱਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜ਼ਤਾਈ ਅਤੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਵਲੋਂ ਉਨ੍ਹਾਂ ਨੂੰ ਇਹ ਦੁਖ ਸਹਿਣ ਦੀ ਤਾਕਤ ਮਿਲੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਰਾਹਤ ਕਾਰਜ ਤੇਜ਼ ਕਰਨ ਅਤੇ ਜਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਹਨ। ਉਹ ਸ਼ਿਮਲਾ ਤੋਂ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਨ। ਮ੍ਰਿਤਕਾਂ ਦੀ ਸੂਚੀ: 1.ਨਕਸ਼ (ਉਮਰ 7 ਸਾਲ) ਪੁੱਤਰ ਵਿਪਨ, ਪਿੰਡ ਫਗੋਗ 2.ਬਕਸ਼ੀ ਰਾਮ (42) ਪਿੰਡ ਬਲਹੁ 3.ਨਰਿੰਦਰ ਕੁਮਾਰ (52) ਪਿੰਡ ਛਤ 4.ਕ੍ਰਿਸ਼ਨ ਲਾਲ (30) ਪੁੱਤਰ ਰਤਨ, ਪਿੰਡ ਥਾਪਨਾ 5.ਰਜਿੰਦਰ (36) ਪੁੱਤਰ ਮਹਰ ਸਿੰਘ, ਪਿੰਡ ਬੜ੍ਹ 6.ਚੁਨੀ ਲਾਲ (52) ਪਿੰਡ ਬੜ੍ਹ 7.ਰਜੀਵ (40) ਪਿੰਡ ਕਚਯੂਟ 8.ਸ਼ਰੀਫ਼ ਖਾਨ (25) ਪੁੱਤਰ ਦਿਲੇ ਖਾਨ 9.ਸੰਜੀਵ ਕੁਮਾਰ (15) ਪਿੰਡ ਕੁੰਦਰ 10.ਆਰਵ (4 ਸਾਲ) ਪੁੱਤਰ ਵਿਪਨ, ਪਿੰਡ ਫਗੋਗ 11.ਅੰਜਨਾ ਕੁਮਾਰੀ, ਪਤਨੀ ਵਿਪਨ, ਪਿੰਡ ਫਗੋਗ 12.ਪ੍ਰਵੀਣ ਕੁਮਾਰ (40) ਪੁੱਤਰ ਕ੍ਰਿਸ਼ਨ ਚੰਦ, ਪਿੰਡ ਧੋਹਗ 13.ਕਾਂਤਾ ਦੇਵੀ (51) ਪਤਨੀ ਅਮਰ ਸਿੰਘ, ਪਿੰਡ ਸਿਓਂਥਾ 14.ਕਮਲੇਸ਼ (36) ਪਤਨੀ ਰਾਜ ਕੁਮਾਰ, ਪਿੰਡ ਫਗੋਗ 15.ਅਮਰ ਸਿੰਘ (36) ਪਿੰਡ ਬੜ੍ਹ
Posted By Gaganjot Goyal







Hey, I’ve been browsing around and landed on Hititbet551. They have a surprisingly good range of options, and the live betting is smooth. Pretty good overall experience. Give it a try: hititbet551
Playing at winzirph right now! The website is easy to use, even for newbies like me. Hopefully swerte ako today!
Want to sign up for SV388? dangkysv388 made the process a breeze. Didn’t have any issues with verification or anything. Fast and easy setup. Check them out: dangkysv388