ਮੁਹਿੰਮ ਨੂੰ ਮਿਲੀ ਵੱਡੀ ਸਫਲਤਾ ਕਾਠਗੜ੍ਹ ਪੁਲਿਸ ਨੇ 23 ਪੇਟੀਆਂ ਨਜਾਇਜ ਸ਼ਰਾਬ ਬਰਾਮਦਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ :ਇੰਸਪੈਕਟਰ ਰਣਜੀਤ ਸਿੰਘ ਕਾਠਗੜ੍ਹ
ਨਵਾਂਸ਼ਹਿਰ /ਕਾਠਗੜ੍ਹ 25 ਮਈ (ਜਤਿੰਦਰਪਾਲ ਸਿੰਘ ਕਲੇਰ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਯੁੱਧ ਨਸ਼ਿਆ ਵਿਰੁੱਧ ਚਲਾਏ ਅਭਿਆਨ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਕਾਠਗੜ੍ਹ ਪੁਲਿਸ ਨੇ 23 ਪੇਟੀਆਂ ਜਿੰਨਾਂ ਵਿੱਚ 276 ਬੋਤਲਾਂ ਸ਼ਰਾਬ ਦੀਆਂ ਨਜਾਇਜ ਬਰਾਮਦ ਕੀਤੀਆ। ਕਾਠਗੜ੍ਹ ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸਐਚਓ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆਂ ਯੁੱਧ ਨਸ਼ਿਆ ਵਿਰੁੱਧ ਤਹਿਤ ਪੁਲਿਸ ਵੱਖ-ਵੱਖ ਪਿੰਡਾਂ ਵਿੱਚ ਹਰ ਰੋਜ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੱਖ ਟੀਮਾਂ ਬਣਾ ਕੇ ਸ਼ੱਕੀ ਥਾਵਾਂ ਤੇ ਲਗਾਤਾਰ ਚੈਕਿੰਗ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਅੱਜ ਕਾਠਗੜ੍ਹ ਪੁਲਿਸ ਵੱਲੋਂ ਸ਼ੱਕੀ ਅਤੇ ਮਾੜੇ ਅਨਸਰਾਂ ਦੀ ਨਾਕਾ ਲਗਾ ਕੇ ਪਿੰਡ ਪਿੰਡ ਜਗਤੇਵਾਲ ਮੋੜ ਤੇ ਬਾਰਿਕੀ ਨਾਲ ਛਾਣਬੀਣ ਕੀਤੀ ਜਾ ਰਹੀ ਸੀ। ਕਿ ਇਸ ਮੌਕੇ ਉਨ੍ਹਾਂ ਦੇ ਨਾਲ ਐਕਸਾਈਜ ਦੇ ਇੰਸਪੈਕਟਰ ਸੁਨੀਲ ਭਾਰਦਵਾਜ ਸਰਕਲ ਬਲਾਚੌਰ ਵੀ ਆਪਣੀ ਟੀਮ ਦੇ ਮੈਬਰਾਂ ਨਾਲ ਜਿਹਨਾਂ ਵਿੱਚ ਏਐਸਆਈ ਮਨਜੀਤ ਸਿੰਘ, ਐਚ ਸੀ ਸਾਧ ਸਿੰਘ ਸੀ ਟੀ ਹਨੀ ਬੈਂਸ ਮੌਜੂਦ ਸਨ ਕਿ ਇਸੇ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਪਾਲ ਸਿੰਘ ਉਰਫ ਗੁਲਰ ਪੁੱਤਰ ਦੁਰਗਾ ਰਾਮ ਵਾਸੀ ਪਿੰਡ ਬਾਗੋਵਾਲ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਕਥਿਤ ਤੌਰ ਤੇ ਨਜਾਇਜ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਉਸਨੇ ਅੱਜ ਵੀ ਆਪਣੀ ਹਵੇਲੀ ਦੇ ਸ਼ੈਡ ਵਿੱਚ ਪਸ਼ੂਆਂ ਦੀ ਖੁਰਲੀ ਦੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਵੇਚਣ ਵਾਸਤੇ ਰੱਖੀ ਹੋਈ ਹੈ। ਪੁਲਿਸ ਨੂੰ ਇਹ ਇਤਲਾਹ ਸੱਚੀ ਅਤੇ ਪੱਕੀ ਹੋਣ ਕਰਕੇ ਕਾਠਗੜ੍ਹ ਪੁਲਿਸ ਅਤੇ ਐਕਸਾਈਜ ਟੀਮ ਨੇ ਤੁਰੰਤ ਸਾਝੇਂ ਤੌਰ ਤੇ ਉਕਤ ਜਗ੍ਹਾ ਤੇ ਰੇਡ ਕਰਕੇ ਉੱਥੋਂ 23 ਪੇਟੀਆਂ ਸ਼ਰਾਬ ਜਿਸ ਦੀ ਬੋਤਲਾਂ ਦੀ ਕੁਲ ਗਿਣਤੀ 276 ਨਜਾਇਜ ਸ਼ਰਾਬ ਬਰਾਮਦ ਹਵੇਲੀ ‘ਚ’ ਬਰਾਮਦ ਕੀਤੀ ਅਤੇ ਜਦਕਿ ਕਥਿਤ ਆਰੋਪੀ ਹਨੇਰੇ ਦਾ ਫਾਇਦਾ ਉਠਾਉਦਾ ਹੋਈਆਂ ਮੌਕੇ ਤੇ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕਥਿਤ ਆਰੋਪੀ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਆਰੋਪੀ ਨੂੰ ਕਾਬੂ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿਛ ਕੀਤੀ ਜਾਵੇ ਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਵੱਡੀ ਸੰਭਾਵਨਾ ਹੈ।







đăng nhập 66b Đối với người chơi mới, nơi đây mang đến chương trình khuyến mãi nạp tiền lần đầu cực kỳ hấp dẫn. Khi làm thao tác này thì hội viên sẽ nhận được một khoản thưởng tương ứng với tỷ lệ phần trăm trên số tiền nạp, thường từ 50% đến 100%.
đăng nhập 66b Đối với người chơi mới, nơi đây mang đến chương trình khuyến mãi nạp tiền lần đầu cực kỳ hấp dẫn. Khi làm thao tác này thì hội viên sẽ nhận được một khoản thưởng tương ứng với tỷ lệ phần trăm trên số tiền nạp, thường từ 50% đến 100%.