ਜਗਤਾਰ ਸਿੰਘ ਹਾਕਮ ਵਾਲਾ, ਮਾਨਸਾ

ਅੱਜ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ 36 (ਪੰਜਾਬ) ਦੀ ਬ੍ਰਾਂਚ ਮਾਨਸਾ ਵਲੋਂ ਆਪਣੇ ਆਗੂ ਸਾਥੀ ਰਮੇਸ਼ਵਰ ਝੰਡਾ ਖੁਰਦ ਲਈ ਰੱਖਿਆ ਸਰਦੂਲਗੜ੍ਹ ਵਿਖੇ ਸਨਮਾਨ ਸਮਾਰੋਹ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ ਸਾਡੇ ਆਗੂ ਸਾਥੀ ਰਮੇਸ਼ਵਰ ਝੰਡਾ ਖੁਰਦ ਨੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿੱਚ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ 35 ਸਾਲ 4 ਮਹੀਨੇ ਆਪਣੀ ਬੇਦਾਗ਼ ਸਰਵਿਸ ਕਰ ਜਥੇਬੰਦੀ ਅਤੇ ਆਪਣੀ ਸਬ ਡਵੀਜ਼ਨ ਸਰਦੂਲਗੜ੍ਹ ਦਾ ਨਾਮ ਰੌਸ਼ਨ ਕੀਤਾ।

ਇਸ ਸਨਮਾਨ ਸਮਾਰੋਹ ਵਿੱਚ ਡਿਵੀਜ਼ਨ ਨੰ 1ਮਾਨਸਾ ਕਾਰਜਕਾਰੀ ਇੰਜੀਨੀਅਰ ਕੇਵਲ ਕੁਮਾਰ ਗਰਗ ਜੀ ਅਤੇ ਸਬ ਡਵੀਜ਼ਨ ਸਰਦੂਲਗੜ੍ਹ ਉਪ ਮੰਡਲ ਇੰਜੀਨੀਅਰ ਕਰਮਜੀਤ ਸਿੰਘ ਸਿੱਧੂ,ਜੇ.ਈ ਸਹਿਬਾਨ ਅਤੇ ਸਮੂਹ ਦਫ਼ਤਰੀ ਸਟਾਫ ਵਲੋਂ ਸਾਡੇ ਸਾਥੀ ਜੀ ਨੂੰ ਵਿਸ਼ੇਸ਼ ਸਨਮਾਨ ਦੇ ਸਾਡੇ ਸਾਥੀ ਅਤੇ ਜਥੇਬੰਦੀ ਦਾ ਮਾਣ ਵਧਾਇਆ।

ਜਥੇਬੰਦੀ ਨੇ ਸਾਥੀ ਜੀ ਨੂੰ ਸਨਮਾਨਿਤ ਕਰਦਿਆਂ ਬਹੁਤ ਮਾਣ ਮਹਿਸੂਸ ਕੀਤਾ।

ਨਗਰ ਪੰਚਾਇਤ ਝੰਡਾ ਖੁਰਦ ਸਰਪੰਚ ਜੈ ਸਿੰਘ ਜਾਖੜ,ਸੁਧੀਰ ਕੁਮਾਰ ਨੰਬਰਦਾਰ ਨੇ ਵੀ ਸਾਥੀ ਜੀ ਨੂੰ ਇਸ ਸਮਾਰੋਹ ਵਿਚ ਸ਼ਾਮਿਲ ਹੋ ਸਨਮਾਨਿਤ ਕੀਤਾ।

ਭਰਾਤਰੀ ਜਥੇਬੰਦੀ ਫੀਲਡ ਐਂਡ ਵਰਕਸ਼ਾਪ ਵਿਗਿਆਨ ਵਲੋਂ ਬਿਕਰ ਸਿੰਘ ਮਾਖਾ , ਹਿੰਮਤ ਸਿੰਘ ਦੂਲੋਵਾਲ,ਰਾਜ ਕੁਮਾਰ ਆਦਿ ਸਾਥੀਆਂ ਵਲੋਂ ਵੀ ਸਾਥੀ ਜੀ ਦਾ ਸਨਮਾਨ ਕੀਤਾ ਗਿਆ।

ਸਟੇਜ ਦੀ ਕਾਰਵਾਈ ਸੀਤਲ ਸਿੰਘ ਉੱਡਤ ਨੇ ਨਿਭਾਈ ਵਿਸ਼ੇਸ਼ ਤੌਰ ਤੇ ਪਹੁੰਚੇ ਐਕਸੀਅਨ ਮਾਨਸਾ ਜੀ ਨੇ ਕਿਹਾ ਕਿ ਰਮੇਸ਼ਵਰ ਜੀ ਵਲੋਂ ਫੀਲਡ ਵਿੱਚ ਕੀਤੀ ਸਖ਼ਤ ਮਿਹਨਤ ਨੇ ਸਾਡੇ ਵਿਭਾਗ ਦਾ ਮਾਣ ਵਧਾਇਆ ਸਾਨੂੰ ਆਪਣੇ ਮਿਹਨਤੀ ਕਰਮਚਾਰੀ ਨੂੰ ਸਨਮਾਨਿਤ ਕਰਦਿਆਂ ਬਹੁਤ ਮਾਣ ਮਹਿਸੂਸ ਹੁੰਦਾ ਹੈ,ਉਪ ਮੰਡਲ ਇੰਜੀਨੀਅਰ ਕਰਮਜੀਤ ਸਿੰਘ ਸਿੱਧੂ ਜੀ ਨੇ ਵੀ ਸਾਡੇ ਸਾਥੀ ਜੀ ਦੇ ਸੇਵਾ ਮੁਕਤ ਹੋਣ ਉਪਰ ਬੜੇ ਮਾਣ ਨਾਲ ਕਿਹਾ ਕਿ ਰਮੇਸ਼ਵਰ ਝੰਡਾ ਖੁਰਦ ਸਾਡੇ ਦਫ਼ਤਰ ਦੀ ਸ਼ਾਨ ਸਨ।ਮੰਚ ਉਪਰ ਬੈਠੇ ਇਸ ਸਮਾਰੋਹ ਦੇ ਹੀਰੋ ਸਾਥੀ ਰਮੇਸ਼ਵਰ ਝੰਡਾ ਖੁਰਦ ਅਤੇ ਉਨ੍ਹਾਂ ਦੀ ਜੀਵਨ ਸਾਥੀ ਸੀਤਾ ਦੇਵੀ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੰਦਿਆਂ ਬ੍ਰਾਂਚ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਵਲੋਂ ਐਕਸੀਅਨ ਸਹਿਬ ਮਾਨਸਾ, ਉਪ ਮੰਡਲ ਇੰਜੀਨੀਅਰ ਸਰਦੂਲਗੜ੍ਹ ਜੀਆਂ ਨੂੰ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜੀ ਆਇਆਂ ਕਿਹਾ ਅਤੇ ਆਪਣੇ ਸਾਥੀ ਨੂੰ ਮਾਣ ਸਨਮਾਨ ਦੇਣ ਤੇ ਜਥੇਬੰਦੀ ਵੱਲੋਂ ਧੰਨਵਾਦ ਕੀਤਾ।

ਇਸ ਮੌਕੇ ਸਾਡੇ ਰਿਟਾਇਰਡ ਐਸ.ਡੀ ਓ ਸਤਪਾਲ ਝੁਨੀਰ,ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਗੋਗੀ, ਸਹਾਇਕ ਜਨਰਲ ਸਕੱਤਰ ਭੂਸ਼ਨ ਕੁਮਾਰ ਕੋਟੜਾ,ਕਿਸ਼ਨਜੀਤ ਰੋੜ੍ਹਕੀ, ਦੀਪਕ ਸਰਦੂਲਗੜ੍ਹ, ਗੁਰਜੰਟ ਸਿੰਘ ਖਾਲਸਾ ਆਦਿ ਵਲੋਂ ਵੀ ਸਾਥੀ ਜੀ ਦਾ ਸਨਮਾਨ ਕੀਤਾ।

Posted By SonyGoyal

Leave a Reply

Your email address will not be published. Required fields are marked *