ਸੋਨੀ ਗੋਇਲ ਬਰਨਾਲਾ

ਕੈਂਪਾਂ ਦੌਰਾਨ ਨਵੀਂ ਵੋਟ ਬਣਵਾਉਣ ਸਮੇਤ ਦਿੱਤੀਆਂ ਗਈਆਂ ਹੋਰ ਸੇਵਾਵਾਂ

ਬਰਨਾਲਾ, 23 ਨਵੰਬਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਿਸ਼ੇਸ਼ ਸਰਸਰੀ ਸੁਧਾਈ (ਐਸ.ਐਸ.ਆਰ) ਦੇ ਸਬੰਧ ਵਿੱਚ ਬੀਤੇ ਦਿਨ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਬੀ.ਐਲ.ਓਜ਼  ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ‘ਤੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਆਮ ਲੋਕ ਬੀ.ਐਲ.ਓਜ਼ ਕੋਲ ਮੌਜੂਦ ਨਵੀਂ ਡ੍ਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨ ਅਤੇ ਯੋਗ ਵੋਟਰਾਂ ਨੂੰ ਵੋਟ ਬਣਵਾਉਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫਾਰਮ ਭਰਵਾਏ ਗਏ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 6 ਦਸੰਬਰ ਨੂੰ ਵੀ ਇਹ ਵਿਸ਼ੇਸ਼ ਕੈਂਪ ਲਾਏ ਜਾਣਗੇ। ਉਹਨਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਯੋਗਤਾ ਮਿਤੀ 01.01.2027 ਨੂੰ ਉਮਰ 18 ਸਾਲ ਬਣਦੀ ਹੈ, ਉਹ ਇਨ੍ਹਾਂ ਕੈਂਪਾਂ ਦੌਰਾਨ ਆਪਣੀ ਵੋਟ ਬਣਵਾ ਸਕਦੇ ਹਨ। ਜਿਨ੍ਹਾਂ ਮਿਤ੍ਰਕ ਵੋਟਰਾਂ ਦੀ ਵੋਟ ਨਹੀਂ ਕੱਟੀ ਗਈ, ਉਨ੍ਹਾਂ ਲਈ ਫਾਰਮ ਨੰਬਰ 7 ਅਤੇ ਸ਼ਿਫਟ ਹੋ ਕੇ ਆਉਣ ਜਾਂ ਜਾਣ ਵਾਲੇ ਵੋਟਰਾਂ ਲਈ ਵਾਰਮ ਨੰਬਰ 8 ਬੀ.ਐਲ.ਓ.ਵਲੋਂ ਅਪਲਾਈ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਨਵੀਂ ਵੋਟਰ ਸੂਚੀ ਵਿੱਚ ਜਿਨ੍ਹਾਂ ਵੋਟਰਾਂ ਦੀ ਫੋਟੋ ਠੀਕ ਨਹੀਂ ਹੈ ਜਾਂ ਬਲੈਕ ਐਂਡ ਵਾਈਟ ਹੈ, ਉਹ ਆਪਣੀ ਫੋਟੋ ਠੀਕ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਅੱਜ ਦੇ ਕੈਂਪਾਂ ਵਿੱਚ ਨਹੀਂ ਪੁੱਜ ਸਕੇ, ਉਹ 6 ਦਸੰਬਰ ਦੇ ਕੈਂਪਾਂ ਵਿੱਚ ਜ਼ਰੂਰ ਪੁੱਜਣ।

Leave a Reply

Your email address will not be published. Required fields are marked *