ਜਗਤਾਰ ਸਿੰਘ ਹਾਕਮ ਵਾਲਾ, ਬੋਹਾ/ਮਾਨਸਾ
ਅੱਜ ਸਕੂਲ ਮੁਖੀ ਸ੍ਰੀ ਅਮਰੀਕ ਸਿੰਘ ਬੋਹਾ ਜੀ ਨੇ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਇੱਕ ਮਹਾਨ ਮਹਾਨ ਵਿਅਕਤੀਤਵ ਅਤੇ ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ ।
ਉਹ ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਸਨ ਅਤੇ ਸੰਵਿਧਾਨ ਨਿਰਮਾਣ ਦੇ ਵਿੱਚੋਂ ਉਹਨਾਂ ਦੇ ਦੁਆਰਾ ਦਿੱਤੇ ਗਏ ਵਡਮੁੱਲੇ ਯੋਗਦਾਨ ਕਾਰਨ ਹੀ ਅੱਜ ਉਹਨਾਂ ਨੂੰ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਹੈ।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਘਰਸ਼ਮਈ ਜੀਵਨ ਦੇ ਵਿੱਚ ਬਹੁਤ ਉੱਚ ਕੋਟੀ ਦੀ ਪੜ੍ਹਾਈ ਹਾਸਿਲ ਕੀਤੀ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਥਾਨ ,ਔਰਤਾਂ ਦੇ ਸਸ਼ਕਤੀਕਰਨ ਬਾਰੇ ਉਹਨਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਡਾਕਟਰ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੀਆਂ ਹੋਈਆ ਪੁਸਤਕਾਂ ਅੱਜ ਵੀ ਭਾਰਤੀ ਸਾਹਿਤ ਦੇ ਵਿੱਚ ਮੀਲ ਪੱਥਰ ਦਾ ਕਾਰਜ ਕਰਦੀਆਂ ਹਨ।
ਭਾਰਤ ਦੀ ਸੁਤੰਤਰਤਾ ਤੋਂ ਬਾਅਦ ਵੀ ਉਹਨਾਂ ਨੇ ਲੇਬਰ ਮੰਤਰੀ ਦੇ ਤੌਰ ਤੇ ਬਹੁਤ ਸ਼ਾਨਦਾਰ ਕਾਰਜ ਕਰਦੇ ਹੋਏ ਕਈ ਅਹਿਮ ਕਾਨੂੰਨਾਂ ਨੂੰ ਪਾਸ ਕਰਵਾਇਆ।
ਉਨਾਂ ਨੇ ਭਾਖੜਾ ਨੰਗਲ ਡੈਮ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਮਾਣ ਦੀ ਯੋਜਨਾ ਬੰਦੀ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ।
ਡਾਕਟਰ ਭੀਮ ਰਾਓ ਅੰਬੇਦਕਰ ਦੁਨੀਆਂ ਦੇ ਮੰਨੇ ਪਰਮੰਨੇ ਫਿਲਾਸਫਰ ਕਨੂੰਨ ਦੇ ਮਾਹਰ ਬਹੁਤ ਹੀ ਪ੍ਰਭਾਵਸ਼ਾਲੀ ਬੁਲਾਰੇ ਬਹੁਤ ਹੀ ਮਹਾਨ ਲੇਖਕ ਸਨ।
ਇਸ ਮੌਕੇ ਤੇ ਵਿਦਿਆਰਥੀਆਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਉਹਨਾਂ ਦੇ ਦੁਆਰਾ ਕੀਤੇ ਗਏ ਕਾਰਜਾਂ ਉੱਪਰ ਭਾਸ਼ਣ ਅਤੇ ਕਵਿਤਾਵਾਂ ਬੋਲੀਆਂ।
ਇਸ ਮੌਕੇ ਦੇ ਮੈਡਮ ਮਨਜੀਤ ਕੌਰ ਮੈਡਮ ਮੈਡਮ ਅੰਜਲੀ ਮਾਸਟਰ ਹਰਪ੍ਰੀਤ ਸਿੰਘ ਅਤੇ ਈ ਟੀ ਟੀ ਸਿਖਿਆਰਥੀ ਅਵਤਾਰ ਸਿੰਘ ਅਤੇ ਮਨਿੰਦਰ ਸਿੰਘ ਗਾਮੀਵਾਲਾ ਹਾਜ਼ਰ ਸਨ
Posted By SonyGoyal






