ਬਰਨਾਲਾ 29 ਅਕਤੂਬਰ ( ਸੋਨੀ ਗੋਇਲ )

ਬਰਨਾਲਾ ਸ਼ਹਿਰ ’ਚ ਤੜਕਸਾਰ ਹੀ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ। ਜਦੋਂ ਜੀਐਸਟੀ ਵਿਭਾਗ ਮੋਬਾਈਲ ਵਿੰਗ ਵਲੋਂ ਸਵੇਰੇ ਕਰੀਬ 7 ਵਜੇ ਸ਼ਹਿਰ ਚ ਆ ਕੇ ਵਪਾਰੀਆਂ ਦੇ ਸਾਮਾਨ ਦੀ ਗੱਡੀ ਘੇਰੀ ਗਈ ਤੇ ਉਸ ਗੱਡੀ ਤੋਂ ਮਾਲ ਦੇ ਕਾਗਜ਼ ਮੰਗੇ ਗਏ ਤਾਂ ਉਸ ਵਪਾਰੀ ਵਲੋਂ ਆਪਣੇ ਕਾਗਜ਼ ਮੌਕੇ ਉਪਰ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਦਿਖਾ ਦਿੱਤੇ ਗਏ ਤੇ ਉਸ ਦੇ ਬਾਵਜੂਦ ਵੀ ਮੋਬਾਈਲ ਵਿੰਗ ਵਲੋਂ ਵਪਾਰੀ ਦੀ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ। ਜਿਸ ਗੱਲ ਨੂੰ ਲੈ ਕੇ ਵਪਾਰੀਆਂ ’ਚ ਰੋਸ ਦੇਖਣ ਨੂੰ ਮਿਲਿਆ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਦੱਸਿਆ ਕਿ ਸ਼ਹਿਰ ਬਰਨਾਲਾ ’ਚ ਇਕ ਪ੍ਰਾਈਵੇਟ ਕਾਰ ਉਪਰ ਸਵਾਰ ਹੋ ਕੇ ਕੁਝ ਬੰਦੇ ਜੋ ਕਿ ਆਪਣੇ ਆਪ ਨੂੰ ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਦੇ ਅਧਿਕਾਰੀ ਦੱਸ ਰਹੇ ਸੀ। ਉਨ੍ਹਾਂ ਵਲੋਂ ਤੜਕਸਾਰ ਹੀ ਇਕ ਗੱਡੀ ਰੋਕੀ ਗਈ। ਜੋ ਕਿ ਇਹ ਗੱਡੀ ਲੁਧਿਆਣਾ ਤੋਂ ਆਉਂਦੇ ਹੋਏ ਮਹਿਲ ਕਲਾਂ ’ਚ ਵੀ ਕਿਸੇ ਅਧਿਕਾਰੀ ਵਲੋਂ ਚੈਕ ਕੀਤੀ ਗਈ ਸੀ। ਉਸ ਵਪਾਰੀ ਵਲੋਂ ਅਧਿਕਾਰੀਆਂ ਨੂੰ ਦਸਿਆ ਕਿ ਇਕ ਘੰਟਾ ਪਹਿਲਾਂ ਹੀ ਉਨ੍ਹਾਂ ਦੀ ਗੱਡੀ ਮਹਿਲ ਕਲਾਂ ਵਿਖੇ ਜੀਐਸਟੀ ਵਿਭਾਗ ਵਲੋਂ ਚੈਕ ਕੀਤੀ ਗਈ ਹੈ ਤੇ ਸਾਡੇ ਮਾਲ ਦੇ ਬਿੱਲ ਪੂਰੇ ਹੋਣ ਤੇ ਹੀ ਮਹਿਲ ਕਲਾਂ ਵਿਖੇ ਰੋਕੀ ਹੋਈ ਗੱਡੀ ਨੂੰ ਛੱਡਿਆ ਗਿਆ ਹੈ। ਪਰ ਜੀਐਸਟੀ ਮੋਬਾਈਲ ਵਿੰਗ ਦੇ ਅਧਿਕਾਰੀਆਂ ਵਲੋਂ ਉਸ ਵਪਾਰੀ ਦੀ ਗੱਲ ਨਹੀਂ ਸੁਣੀ ਗਈ ਤੇ ਉਸ ਨੂੰ ਦੁਬਾਰਾ ਤੋਂ ਗੱਡੀ ਚੈਕ ਕਰਵਾਉਣ ਲਈ ਕਿਹਾ ਗਿਆ। ਜਿਸ ਨਾਲ ਸ਼ਹਿਰ ਬਰਨਾਲਾ ਦੇ ਸਾਰੇ ਵਪਾਰੀ ਇਕੱਠੇ ਹੋ ਗਏ ਤੇ ਮੌਕੇ ਹੀ ਬਰਨਾਲਾ ਪੁਲਿਸ ਵੀ ਪਹੁੰਚ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਰਨਾਲਾ ਪੁਲਿਸ ਵਲੋਂ ਦੋਵੇਂ ਧਿਰਾਂ ਨੂੰ ਥਾਣੇ ’ਚ ਬੁਲਾ ਲਿਆ ਤੇ ਵਪਾਰ ਮੰਡਲ ਵਲੋਂ ਥਾਣਾ ਸਿਟੀ-1 ਬਰਨਾਲਾ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਮਾਮਲੇ ਨੂੰ ਵਧਦਾ ਦੇਖਦੇ ਹੋਏ ਮੌਕੇ ਉਪਰ ਹੀ ਜੀਐਸਟੀ ਵਿਭਾਗ ਬਠਿੰਡਾ ਦੇ ਕਮਿਸ਼ਨਰ ਮੌਕੇ ਉਪਰ ਪਹੁੰਚੇ ਤੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ। ਇਸ ਮੌਕੇ ਇਕ ਗੱਲ ਵੇਖਣ ਨੂੰ ਮਿਲੀ ਕਿ ਇਸ ਸੰਘਰਸ਼ ਨੂੰ ਲੈ ਕੇ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵਪਾਰੀਆਂ ਨਾਲ ਖੜ੍ਹੇ ਨਜ਼ਰ ਆਏ। ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਸ਼ਹਿਰ ਦੇ ਵਪਾਰੀਆਂ ਨੂੰ ਇੰਝ ਤੰਗ ਪਰੇਸ਼ਾਨ ਕਰਨਾ ਜਿਥੇ ਗਲਤ ਹੈ, ਉੱਥੇ ਉਹ ਸ਼ਹਿਰ ਦੇ ਵਪਾਰੀਆਂ ਨਾਲ ਡਟ ਕੇ ਖੜੇ ਹਨ।

Posted By Gaganjot Goyal

3 thought on “ਸਰਕਾਰ ਕਰ ਰਹੀ ਹੈ ਵਪਾਰੀਆਂ ਨੂੰ ਪਰੇਸ਼ਾਨ ਜੀਐਸਟੀ ਮੋਬਾਈਲ ਵਿੰਗ ਵਲੋਂ ਵਪਾਰੀਆਂ ਦੀ ਗੱਡੀ ਦੀ ਚੈਕਿੰਗ, ਵਪਾਰ ਮੰਡਲ ਨੇ ਕੀਤਾ ਵਿਰੋਧ”

Leave a Reply

Your email address will not be published. Required fields are marked *