ਸੁਨਾਮ ਊਧਮ ਸਿੰਘ ਵਾਲਾ, ਰਾਜੂ ਸਿੰਗਲਾ

ਪਰਮਾਤਮਾ ਦਾ ਨਾਮ ਲੈਣ ਨਾਲ ਮਨੁੱਖ ਦਾ ਹਰ ਦੁੱਖ ਦੂਰ ਹੋ ਜਾਂਦਾ ਹੈ ਸਵਾਮੀ ਅਕਾਮਾਨੰਦ

ਸ਼੍ਰੀ ਰਾਧੇ ਕ੍ਰਿਸ਼ਨ ਧਰਮ ਪ੍ਰਚਾਰ ਕਮੇਟੀ ਅਤੇ ਮਹੱਲਾ ਸੰਕੀਰਤਨ ਮੰਡਲ ਵੱਲੋਂ ਅੱਜ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੌਰਾਨ ਸ਼੍ਰੀ ਕ੍ਰਿਸ਼ਨ ਜਨਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਕਥਾਵਾਚਕ ਸਵਾਮੀ ਅਕਾਮਾਨੰਦ ਜੀ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਦਾ ਨਾਮ ਲੈਣ ਨਾਲ ਹਰ ਦੁੱਖ ਦੂਰ ਹੋ ਜਾਂਦਾ ਹੈ, ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਤਦ ਹੀ ਮਨੁੱਖ ਪਰਮਾਤਮਾ ਦੀ ਦਯਾ ਦਾ ਪਾਤਰ ਬਣ ਸਕਦਾ ਹੈ।

ਉਹਨਾਂ ਕਿਹਾ ਕਿ ਮਨੁੱਖ ਨੂੰ ਘਰ ਗ੍ਰਹਿਸਥੀ ਦੇ ਨਾਲ ਨਾਲ ਪਰਮਾਤਮਾ ਦੀ ਭਗਤੀ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਨੁੱਖ ਨੂੰ ਇਹ ਜਨਮ ਪਰਮਾਤਮਾ ਦੀ ਬੰਦਗੀ ਲਈ ਹੀ ਮਿਲਿਆ ਹੈ ਪਰ ਮਨੁੱਖ ਸੁਆਸਾਂ ਦੀ ਕੀਮਤੀ ਪੂੰਜੀ ਨੂੰ ਆਪਣੀ ਐਸ਼ੋ ਆਰਾਮ ਵਿੱਚ ਗੁਜ਼ਾਰਨ ਲੱਗਿਆ ਹੋਇਆ ਹੈ।

ਇਸ ਮੌਕੇ ਪ੍ਰਿੰਸੀਪਲ ਹਰੀਸ਼ ਅਰੋੜਾ, ਸੈਕਟਰੀ ਬੱਦਰੀ ਕੁਲਾਰ, ਲੱਕੀ ਕੁਲਾਰ, ਮਾਸਟਰ ਰਾਜੀਵ ਬਿੰਦਲ, ਯਸ਼ਪਾਲ ਸਿੰਗਲਾ, ਯਜਮਾਨ ਬਿੱਟੂ ਚੌਧਰੀ,ਰਾਜੂ ਪੱਤਰਕਾਰ, ਬਲਵਿੰਦਰ ਸ਼ਰਮਾ, ਵਿਨੋਦ ਕੁਲਾਰ, ਗੁਰਮੀਤ ਸ਼ਰਮਾ, ਮੋਹਨ ਲਾਲ ਮਿੱਠੂ, ਗੋਪਾਲ ਸ਼ੰਕਰ, ਦੇਵ ਰਾਜ, ਮਨੀਸ਼ ਸੋਨੀ, ਅਸ਼ੋਕ, ਦੁਰਗਾ ਪੰਡਿਤ, ਸੰਤੋਸ਼ ਰਾਣੀ, ਊਸ਼ਾ, ਆਸ਼ਾ ਕੁਲਾਰ, ਰੀਮਾ, ਬੀਨਾ ਮੈਡਮ, ਪ੍ਰਵੀਨ, ਮੀਰਾ, ਸੁਰੱਖਿਆ ਮੈਡਮ, ਬਿਮਲੇਸ਼, ਸਮਰਿਤੀ, ਜਸ਼ਨ ਗਰਗ ਆਦਿ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *