ਬਠਿੰਡਾ 06 ਮਈ(ਜਸਵੀਰ ਸਿੰਘ)
ਕਾਰਜਕਾਰੀ ਸਿਵਲ ਸਰਜਨ ਅਤੇ ਜਿਲਾ ਸਿਹਤ ਅਫਸਰ ਬਠਿੰਡਾ ਡਾਕਟਰ ਊਸ਼ਾ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਐੱਸ ਡੀ ਐੱਚ ਤਲਵੰਡੀ ਸਾਬੋ ਡਾਕਟਰ ਰਵੀ ਕਾਂਤ ਗੁਪਤਾ, ਏ ਐੱਮ ਓ ਹਰਵਿੰਦਰ ਸਿੰਘ ਅਤੇ ਨੋਡਲ ਅਫ਼ਸਰ ਡਾਕਟਰ ਅੰਕੁਰ ਸਿੰਗਲਾ ਦੀ ਯੋਗ ਅਗਵਾਈ ਵਿੱਚ
ਤਲਵੰਡੀ ਸਾਬੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਪਟਿਆਲਾ ਬੈਂਕ ਅਤੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਸਹੀਦ ਬਾਬਾ ਦੀਪ ਸਿੰਘ ਯਾਦਗਾਰੀ ਸਰਕਾਰੀ ਹਸਪਤਾਲ ਦੇ ਸਿਹਤ ਸੁਪਰਵਾਈਜ਼ਰ ਸ੍ਰੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਸਿਹਤ ਕਰਮਚਾਰੀ ਅਮਨਦੀਪ ਸਿੰਘ ਗਿਆਨਾ ਦੇ ਵੱਲੋਂ ਦੋਵੇਂ ਸਕੂਲਾਂ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ,ਉਹਨਾਂ ਵੱਲੋਂ
ਦੱਸਿਆ ਕਿ ਠੰਢ ਅਤੇ ਕਾਂਬਾ ਲੱਗ ਕੇ ਤੇਜ਼ ਬੁਖਾਰ ,ਸਿਰ ਦਰਦ,ਬੁਖਾਰ ਉਤਰਨ ਤੋਂ ਬਾਦ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਦੇ ਲੱਛਣ ਹਨ,ਨਾਲ ਹੀ ਤੇਜ਼ ਬੁਖਾਰ ,ਸਿਰ ਦਰਦ ,ਮਾਸ ਪੇਸ਼ੀਆਂ ਵਿੱਚ ਦਰਦ,ਚਮੜੀ ਤੇ ਦਾਣੇ ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,
ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ, ਇਹ ਸਭ ਡੇਂਗੂ ਬੁਖਾਰ ਦੇ ਲੱਛਣ ਹਨ,ਵਿਅਕਤੀ ਨੂੰ ਇਹਨਾਂ ਹਾਲਤਾਂ ਦੇ ਵਿੱਚ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਮਲੇਰੀਏ ਅਤੇ ਡੇਂਗੂ ਦਾ ਮੱਛਰ ਖੜੇ ਸਾਫ ਪਾਣੀ ਤੇ ਪੈਦਾ ਹੁੰਦਾ ਹੈ।
ਮਲੇਰੀਆ ਦਾ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਦੇ ਨਾਲ ਅਤੇ ਡੇਂਗੂ ਦਾ ਬੁਖਾਰ ਮਾਦਾ ਏਡੀਜ਼ ਅਜਿਪਟੀ ਦੇ ਕੱਟਣ ਨਾਲ ਹੁੰਦਾ ਹੈ।
ਇਸ ਕਰਕੇ ਸਾਨੂੰ ਕਿਤੇ ਵੀ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ,ਘਰਾਂ ਦੇ ਆਸ ਪਾਸ ਟੋਏ ਮਿੱਟੀ ਨਾਲ ਭਰ ਦੇਣੇ ਚਾਹੀਦੇ ਹਨ,ਇਹ ਮੱਛਰ ਸਵੇਰੇ ਅਤੇ ਰਾਤ ਵੇਲੇ ਕੱਟਦਾ ਹੈ,ਇਸ ਲਈ ਸਾਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣੇ ਚਾਹਿਦੇ ਹਨ,ਤਾਂ ਜ਼ੋ ਸਰੀਰ ਚੰਗੀ ਤਰਾਂ ਢੱਕਿਆ ਰਹੇ।
ਰਾਤ ਨੂੰ ਸੌਣ ਵੇਲੇ ਆਡੋਮੋਸ ਕਰੀਮ, ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਾਣੀ ਵਾਲੀਆਂ ਟੈਂਕੀਆਂ ਢੱਕ ਕੇ ਰੱਖਣੀਆਂ ਚਾਹੀਦੀਆਂ ਹਨ,ਹੋਰ ਫ਼ਾਲਤੂ ਬਰਤਨ ਅਤੇ ਕਬਾੜ ਨੂੰ ਮੂਧਾ ਮਾਰ ਕੇ ਰੱਖੋ ਤਾਂ ਜ਼ੋ ਬਰਸਾਤ ਆਉਣ ਤੇ ਉਹਨਾਂ ਵਿੱਚ ਪਾਣੀ ਨਾ ਖੜ ਸਕੇ।
ਕੁਲਦੀਪ ਕੁਮਾਰ ਅਤੇ ਗੁਰਸੇਵਕ ਸਿੰਘ ਤਲਵੰਡੀ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ।
ਇਸ ਮੌਕੇ ਟੀਮ ਮੈਂਬਰ ਸ੍ਰੀ ਕੁਲਦੀਪ ਸਿੰਘ ਸੰਗਤ ਮੌਜੂਦ ਸਨ।
ਅੰਤ ਵਿੱਚ ਦੋਵਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਮੂਹ ਸਟਾਫ਼ ਵੱਲੋਂ ਸਮੁੱਚੀ ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਸਾਰਕਾਰੀ ਹਸਪਤਾਲ ਦੀ ਟੀਮ ਦਾ ਸਕੂਲਾਂ ਵਿੱਚ ਆਕੇ ਸਿਹਤ ਸਬੰਧੀ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਅਤੇ ਭਵਿੱਖ ਦੇ ਵਿੱਚ ਸਿਹਤ ਵਿਭਾਗ ਤਲਵੰਡੀ ਸਾਬੋ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।
ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਸਕੂਲਾਂ ਦੀ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ ਗਿਆ ਅਤੇ ਸਮੇਂ ਸਮੇਂ ਸਿਰ ਸਕੂਲ ਦੇ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਦਾ ਵਾਅਦਾ ਕੀਤਾ ਗਿਆ।
Posted By SonyGoyal







XN88 luôn đặt người chơi lên hàng đầu, do đó nhà cái này cung cấp dịch vụ hỗ trợ khách hàng 24/7, giúp giải quyết mọi thắc mắc vấn đề mà thành viên gặp phải trong quá trình tham gia cá cược. Đội ngũ nhân viên tại đây được đào tạo chuyên nghiệp, luôn sẵn sàng giải đáp mọi câu hỏi của người chơi một cách nhanh chóng và chính xác. TONY07-03