ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ

8 ਨਵੰਬਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮਿਹਨਤੀ ਵਰਕਰਾਂ ਨੂੰ ਵੱਡੇ ਅਹੁਦਿਆਂ ਤੇ ਬਿਠਾਉਣ ਨਾਲ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਲਿਸਟਾਂ ਜਾਰੀ ਹੋਈਆਂ।

ਜਿੰਨ੍ਹਾ ਵਿੱਚ ਵੱਡੇ ਘਰਾਣਿਆਂ ਦੇ ਨਹੀ ਬਲਕਿ ਆਮ ਘਰਾਂ ਦੇ ਧੀ ਪੁੱਤ ਸਨ।

ਜਿਸ ਤੇ ਸਾਰੇ ਪਾਰਟੀ ਵਰਕਰ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਇਹ ਪ੍ਰਗਟਾਵਾ ਸੂਬਾ ਸਕੱਤਰ ਪੰਜਾਬ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਨਵ ਨਿਯੁਕਤ ਚੇਅਰਮੈਨ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਜੇ ਪੀ ਸਿੰਘ ਨੂੰ ਸਨਮਾਨ ਕਰਨ ਮੌਕੇ ਕੀਤਾ।

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਦੌਰਾਨ ਕਿਹਾ ਕਿ ਆਪ ਪਾਰਟੀ ਵਲੋਂ ਨਿੱਤ ਨਵੇਂ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ।

ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ ਅੱਗੇ ਨਾਲੋਂ ਹੋਰ ਪੱਕਾ ਹੋਇਆ ਹੈ।

ਉਨ੍ਹਾ ਕਿਹਾ ਕਿ 70 ਸਾਲ ਤੋਂ ਕਾਬਜ ਸਰਕਾਰਾਂ ਹਮੇਸ਼ਾ ਆਪਣੇ ਰਿਸ਼ਤੇਦਾਰਾਂ ਤੇ ਧੀਆਂ ਪੁੱਤਰਾਂ ਨੂੰ ਅਹੁਦੇਦਾਰੀਆਂ ਵੰਡਦੀਆਂ ਰਹੀਆਂ ਹਨ।

ਪਰ ਆਪ ਪਾਰਟੀ ਆਮ ਲੋਕਾਂ ਵਿੱਚੋ ਅਤੇ ਮਿਹਨਤੀ ਵਰਕਰਾਂ ਵਿਚੋਂ ਹੀ ਅਹਿਮ ਜ਼ਿੰਮੇਵਾਰੀਆਂ ਨਿਵਾਜਦੀ ਰਹੀ ਹੈ।

ਜਿਸ ਕਾਰਣ ਪਾਰਟੀ ਦਾ ਗ੍ਰਾਫ ਪਹਿਲਾਂ ਨਾਲੋਂ ਕਿਤੇ ਦੁੱਗਣਾ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਬਾਂਗੜ,
ਵਿਕਰਮ ਕੌੜਾ, ਹਰਪਿੰਦਰ ਸਿੰਘ ਚੀਮਾਂ, ਰਾਜਾ ਧੰਜੂ, ਲਾਲੀ ਰਹਿਲ, ਗੁਰਵਿੰਦਰਪਾਲ ਸਿੰਘ ਅਦਾਲਤੀਵਾਲਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Posted By SonyGoyal

Leave a Reply

Your email address will not be published. Required fields are marked *