ਮਨਿੰਦਰ / ਨਰਿੰਦਰ ਬਿੱਟਾ ਬਰਨਾਲਾ
ਜਿੱਥੇ ਮੌਜੂਦਾ ਸਮੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਿਰੋਧੀਆਂ ਵੱਲੋਂ ਅਕਸਰ ਨੁਕਤਾਚੀਨੀ ਕੀਤੀ ਜਾਂਦੀ ਹੈ ਉਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਲੋਕ ਹਿਤੈਸ਼ੀ ਲਏ ਫੈਸਲਿਆਂ ਦੀ ਵੀ ਚਰਚਾ ਜ਼ੋਰਾਂ ਤੇ ਰਹਿੰਦੀ ਹੈ।
ਸਾਡੇ ਨਾਲ ਗੱਲਬਾਤ ਕਰਦਿਆਂ ਇੰਪਰੂਵਮੈਂਟ ਟਰਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਸਰਕਾਰ ਤੁਹਾਡੇ ਦਰਬਾਰ ਦਾ ਜੋ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਪੂਰਾ ਕਰਦਿਆਂ ਸਾਡੀ ਆਮ
ਆਦਮੀ ਪਾਰਟੀ ਦੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਮਾਜ ਦੇ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖੋ ਵੱਖਰੀਆਂ ਸਕੀਮਾਂ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਹਨਾਂ ਸਕੀਮਾਂ ਦੇ ਚਲਦਿਆਂ ਇੱਕ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਲਈ ਸੇਵਾ ਕੇਂਦਰਾਂ ਦੇ ਵਿੱਚ ਮਿਲਣ ਵਾਲੀਆਂ ਕਈ ਸਹੂਲਤਾਂ ਜਿਵੇਂ ਕਿ ਜਨਮ ਦਾ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ, ਆਧਾਰ ਕਾਰਡ ਸਮੇਤ ਹੋਰ
ਤਕਰੀਬਨ 42 ਸਕੀਮਾਂ ਦਾ ਆਮ ਜਨਤਾ ਲਾਭ ਉਠਾ ਸਕੇਗੀ।
ਉਹਨਾਂ ਦੱਸਿਆ ਕਿ ਇਨਾਂ ਸਹੂਲਤਾਂ ਦੇ ਲੋੜਵੰਦਾਂ ਨੂੰ 1076 ਨੰਬਰ ਡਾਇਲ ਕਰਨਾ ਪਵੇਗਾ ਜਿਸ ਤੋਂ ਉਪਰੰਤ ਇੱਕ ਨਿਰਧਾਰਤ ਤਾਰੀਖ ਮਿਲੇਗੀ ਅਤੇ ਉਸੇ ਨਿਰਧਾਰਤ ਤਾਰੀਖ ਵਾਲੇ ਦਿਨ ਸਰਕਾਰੀ ਅਧਿਕਾਰੀ ਤੁਹਾਡੇ ਦਿੱਤੇ ਪਤੇ ਉੱਪਰ ਘਰ ਆ ਕੇ ਤੁਹਾਨੂੰ ਇਹ ਸਹੂਲਤਾਂ ਪ੍ਰਦਾਨ ਕਰਕੇ ਸਰਟੀਫਿਕੇਟ ਬਣਾਉਣਗੇ।
ਆਮ ਆਦਮੀ ਪਾਰਟੀ ਸਮਰਥਕਾਂ, ਸਮਾਜ ਸੇਵੀ ਸੰਸਥਾਵਾਂ ਤੇ ਬੁੱਧੀਜੀਵੀਆਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਲਾਂਘਾ ਕੀਤੀ ਜਾ ਰਹੀ ਹੈ।
Posted By SonyGoyal






