ਯੂਨੀਵਿਸਿਨ ਨਿਊਜ਼ ਇੰਡੀਆ ਮਲੇਰਕੋਟਲਾ
ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ
ਮਾਲੇਰਕੋਟਲਾ 07 ਦਸੰਬਰ ਹੱਡੀਆਂ ਦੇ ਮਸ਼ਹੂਰ ਡਾਕਟਰ ਸਿਰਾਜ ਬਾਲੀ ਲੁਧਿਆਣਾ, ਡਾਕਟਰ ਚਿਰਾਗ ਦੀਨ ਬਾਲੀ ਬਠਿੰਡਾ ਅਤੇ ਡਾ.ਜਮੀਲ ਬਾਲੀ ਹੁਸ਼ਿਆਰਪੁਰ ਦੀ ਮਾਤਾ ਭੁਰੋ ਬੀਬੀ (96) ਪਤਨੀ ਡਾ.ਇਕਬਾਲ ਬਾਲੀ ਵਾਸੀ ਮੁਹੱਲਾ ਨੇੜੇ ਜਰਗ ਚੌਂਕ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ, ਜਿਨ੍ਹਾ ਨੂੰ 08 ਦਸੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਰੋਡ ਤੇ ਸਥਿਤ ਕਬਰਸਤਾਨ ਅਜਾੜੁ ਤੱਕੀਆ ਵਿਖੇ ਬਾਅਦ ਨਮਾਜ਼ ਮਗਰਿਬ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਵਾਰਸਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਬੀ ਭੁਰੋ ਦੀ ਰਸਮ-ਏ-ਕੁਲ 10 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਮੁਹੱਲਾ ਹਾਜਣ ਵਾਲਾ ਵਿਖੇ ਹੋਵੇਗੀ।
Posted By SonyGoyal






