ਬਰਨਾਲਾ,06 ਮਈ (ਮਨਿੰਦਰ ਸਿੰਘ)

19ਵੀਂ ਸਦੀ ਦੇ ਲੋਕ ਅਕਸਰ ਹੀ ਕਿਹਾ ਕਰਦੇ ਸਨ ਕਿ 20ਵੀਂ ਸਦੀ ਦਾ ਸਮਾਂ ਬੜਾ ਭਿਆਨਕ ਪ੍ਰਭਾਵ ਲੈ ਕੇ ਆਵੇਗਾ।

ਕੌਣ ਜਾਣਦਾ ਸੀ ਕਿ 19ਵੀਂ ਸਦੀ ਜੋ ਕਿ ਹਿੰਦੁਸਤਾਨ ਨੇ ਆਪਣੇ ਪਿੰਡੇ ਤੇ ਕਈ ਤਰ੍ਹਾਂ ਦੀਆਂ ਮੁਸ਼ੱਕਤਾਂ ਹੰਡਾ ਕੇ ਕੱਢੀ ਹੈ।

ਸਿਆਣਿਆਂ ਵੱਲੋਂ ਕਹੀਆਂ ਗਈਆਂ ਤੇ ਗ੍ਰੰਥਾਂ ਮੁਤਾਬਿਕ 20ਵੀ ਸਦੀ ਚ ਆਉਣ ਵਾਲੀਆਂ ਮਸ਼ੱਕਤਾਂ ਦਾ ਜ਼ਿਕਰ ਕਈ ਗ੍ਰੰਥਾਂ ਵਿੱਚ ਕੀਤਾ ਗਿਆ ਹੈ।

19ਵੀਂ ਸਦੀ ਦੇਸ਼ ਲਈ ਭਿਆਨਕ ਸੀ ਅਤੇ ਦੇਸ਼ ਵਾਸੀਆਂ ਨੇ ਆਪਣੇ ਪਿੰਡੇ ਤੇ 1914, 1947,1965, 1971, 1984 ਵਰਗੀਆਂ ਵੱਡੀਆਂ ਪੀੜਾਂ ਹੰਡਾਈਆਂ ਸਨ।

ਕਿਵੇਂ ਨਾ ਕਿਵੇਂ ਸਮਾਂ ਲੰਘਿਆ ਅਤੇ ਇੱਕ ਜਮਾਨਾ ਬੀਤ ਜਾਣ ਤੋਂ ਬਾਅਦ 20ਵੀਂ ਸਦੀ ਆਈ।

ਜਦੋਂ ਕਾਰੋਬਾਰੀਆਂ ਤੇ ਚੰਗਾ ਸੂਰਜ ਚੜਿਆ, ਪੜੀ ਲਿਖੀ ਪੀੜੀ ਆਪਣੇ ਜੋਬਨ ਤੇ ਪਹੁੰਚੀ।

ਪ੍ਰੰਤੂ 20 ਸਦੀ ਚ ਹੋਈ ਨੋਟਬੰਦੀ, ਸੌਦੇ ਸਾਧ ਕਰਕੇ ਪੰਜਾਬ ਬੰਦ, ਕਰੋਨਾ ਕਾਲ, ਅਤੇ ਹੁਣ ਸਿਰ ਤੇ ਮੰਡਰਾ ਰਹੀ ਇੱਕ ਹੋਰ ਵੱਡੀ ਆਫਤ ਜਿਸ ਤਰ੍ਹਾਂ ਜੰਗ ਦੇ ਹਾਲਾਤ ਬਣੇ ਹੋਏ ਹਨ।

ਬੇਸ਼ੱਕ ਸਾਡਾ ਦੇਸ਼ ਹਰ ਕਿਸੇ ਨਾਲ ਲੜਨ ਲਈ ਸਮਰੱਥ ਹੈ। ਪ੍ਰੰਤੂ ਫਿਰ ਵੀ ਕਿਤੇ ਨਾ ਕਿਤੇ ਇਸ ਜੰਗ ਦੀ ਚਿੰਤਾ ਮੱਧ ਵਰਗ ਨੂੰ ਭੋਰ ਭੋਰ ਕੇ ਖਾ ਰਹੀ ਹੈ।

ਜੇਕਰ ਜੰਗ ਲੱਗਦੀ ਹੈ ਤਾਂ 20ਵੀ ਸਦੀ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਜੇਕਰ ਦੇਖ ਸਕੀ ਤਾਂ ਜਰੂਰ ਦੱਸੇਗੀ ਕਿ ਉਹਨਾਂ ਨੇ ਆਪਣੇ ਪਿੰਡੇ ਤੇ ਕਿੰਨੀਆਂ ਮਸ਼ੱਕਤਾਂ ਹੰਡਾ ਕੇ ਉਹਨਾਂ ਨੂੰ ਇਹ ਦੁਨੀਆਂ ਦਿਖਾਈ ਹੈ।

ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਦੋਵੇਂ ਮੁਲਕਾਂ ਕੋਲ ਪਰਮਾਣੂ ਬੰਬ ਹੈ ਅਤੇ ਪਰਮਾਣੂ ਬੰਬ ਕਿੰਨਾ ਘਾਤਕ ਹੁੰਦਾ ਹੈ ਇਹ ਤਾਂ ਜਪਾਨ ਦੇ “ਹੀਰੋ ਛੀਮਾ ਨਾਗਾ ਸਾਕੀ” ਦੇ ਲੋਕਾਂ ਨੂੰ ਦੇਖ ਕੇ ਲਗਾਇਆ ਹੀ ਜਾ ਸਕਦਾ ਹੈ।

ਭਾਵੇਂ ਭਾਰਤ ਅੱਜ ਉੱਚ ਕੋਟੀ ਦੇ ਦੇਸ਼ਾਂ ਚ ਆਪਣਾ ਨਾਂ ਲਿਖਵਾ ਚੁੱਕਿਆ ਹੈ ਬਾਵਜੂਦ ਇਸਦੇ “ਕੀ ਭਾਰਤ ਦੇ ਲੋਕ ਇੱਕ ਜੰਗ ਸਹਿਣ ਲਈ ਤਿਆਰ ਹਨ। 

Posted By SonyGoyal

Leave a Reply

Your email address will not be published. Required fields are marked *